• Home
  • ਚੋਣ ਕਮਿਸ਼ਨ ਵਲੋਂ ਇੰਸਪੈਕਟਰ ਹਰਦੀਪ ਸਿੰਘ ਐਸ.ਐਚ.ਓ. ਮਹਿਤਪੁਰ ਕੀਤਾ ਨਿਯੁਕਤ

ਚੋਣ ਕਮਿਸ਼ਨ ਵਲੋਂ ਇੰਸਪੈਕਟਰ ਹਰਦੀਪ ਸਿੰਘ ਐਸ.ਐਚ.ਓ. ਮਹਿਤਪੁਰ ਕੀਤਾ ਨਿਯੁਕਤ

ਚੰਡੀਗੜ੍ਹ- ਭਾਰਤੀ ਚੋਣ ਕਮਿਸ਼ਨ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਇੰਸਪੈਕਟਰ ਹਰਦੀਪ ਸਿੰਘ ਨੰਬਰ 320/ਬੀ.ਆਰ. ਐਸ.ਐਚ.ਓ. ਪੁਲਿਸ ਸਟੇਸ਼ਨ ਮਲੋਦ ਪੁਲਿਸ ਜ਼ਿਲ੍ਹਾ ਖੰਨਾ (ਪੁਲਿਸ ਰੇਂਜ ਲੁਧਿਆਣਾ) ਨੂੰ  ਐਸ.ਐਚ.ਓ. ਮਹਿਤਪੁਰ ਨਿਯੁਕਤ ਕਰਨ ਸਬੰਧੀ ਹੁਕਮ ਜਾਰੀ ਕਰ ਦਿੱਥੇ ਗਏ ਹਨ। ਇਹ ਜਾਣਕਾਰੀ ਦਫਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਵੱਲੋਂ ਦਿੱਤੀ ਗਈ।

ਜਿਕਰਯੋਗ ਹੈ ਕਿ ਅੱਜ ਸਵੇਰੇ ਜਦੋਂ ਪਰਮਿੰਦਰ ਬਾਜਵਾ ਜਲੰਧਰ ਸੈਸ਼ਨ ਕੋਰਟ ਵਿਖੇ ਜਿਲ੍ਹਾਂ ਸੈਸ਼ਨ ਜੱਜ ਸ੍ਰੀ ਸੰਜੀਵ ਗਰਗ ਦੀ ਅਦਾਲਤ ਵਿੱਚ ਪੇਸ਼ ਹੋਇਆ ਅਤੇ ਆਪਣੇ ਵਕੀਲ ਨੂੰ ਨਾਲ ਲੈ ਕੇ ਆਪਣਾ ਪੱਖ ਪੇਸ਼ ਕਰ ਰਿਹਾ ਸੀ ਤਾਂ ਇਸੇ ਦੌਰਾਨ ਬਾਜਵਾ ਆਪਣੀ ਰਿਵਾਲਵਰ ਕੋਰਟ ਵਿੱਚ ਲੈ ਗਿਆ ਅਤੇ ਕੋਰਟ ਨੇ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ ਹਨ।ਇਸ ਦੇ ਤੁਰੰਤ ਬਾਅਦ ਬਾਜਵਾ ਗ੍ਰਿਫ਼ਤਾਰ ਕਰ ਲਿਆ ਗਿਆ ਸੀ।