• Home
  • ਚੋਣਾਂ ਵਾਲੇ ਦਿਨ 28 ਮਈ ਨੂੰ ਹੋਵੇਗੀ ਛੁੱਟੀ

ਚੋਣਾਂ ਵਾਲੇ ਦਿਨ 28 ਮਈ ਨੂੰ ਹੋਵੇਗੀ ਛੁੱਟੀ

ਜਲੰਧਰ- ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ਾਹਕੋਟ ਉਪ ਚੋਣ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ਦੀ ਹੱਦ ਅੰਦਰ 28 ਮਈ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਲ ਐਕਟ 1881 ਤਹਿਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੋਟਾਂ ਵਾਲੇ ਦਿਨ ਸਾਰੇ ਸਰਕਾਰੀ ਅਦਾਰੇ ਬੈਂਕਾਂ, ਵਪਾਰਕ ਤੇ ਉਦਯੋਗਿਕ ਅਦਾਰਾ ਜਿਸ ਵਿਚ ਦੁਕਾਨਾਂ ਵੀ ਸ਼ਾਮਲ ਹਨ ਵਿਖੇ ਕੰਮ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਕਾਮਿਆਂ ਦੀ ਛੁੱਟੀ ਹੋਵੇਗੀ ਤਾਂ ਜੋ ਉਹ ਆਪਣੀ ਕੀਮਤੀ ਵੋਟ ਪਾ ਸਕਣ।