• Home
  • ਚੋਣਾਂ ਦੇ ਨਜ਼ਦੀਕੀ ਦਿਨਾਂ ਵਿਚ ਹਜ਼ਾਰਾਂ ਦੀ ਗਿਣਤੀ ‘ਚ ਮਿਲੇ ਫ਼ਰਜ਼ੀ ਵੋਟਰ, ਪਹਿਚਾਣ ਪੱਤਰ

ਚੋਣਾਂ ਦੇ ਨਜ਼ਦੀਕੀ ਦਿਨਾਂ ਵਿਚ ਹਜ਼ਾਰਾਂ ਦੀ ਗਿਣਤੀ ‘ਚ ਮਿਲੇ ਫ਼ਰਜ਼ੀ ਵੋਟਰ, ਪਹਿਚਾਣ ਪੱਤਰ

ਕਰਨਾਟਕਾ - ਸਥਾਨਕ ਰਾਜ ਵਿਚ ਜਿੱਥੇ ਸਿਆਸੀ ਪਾਰਟੀਆਂ ਨੇ ਚੋਣਾਂ ਜਿੱਤਣ ਲਈ ਏਡੀ ਚੋਟੀ ਦਾ ਜ਼ੋਰ ਲਾ ਰੱਖਿਆ ਹੈ ਉੱਥੇ ਹੀ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਰਾਜ ਦੇ ਰਾਜੇਸ਼ਵਰੀ ਨਗਰ ਵਿਧਾਨ ਸਭਾ ਖੇਤਰ 'ਚ ਜਾਂਚ ਅਧਿਕਾਰੀਆਂ ਨੂੰ ਹਜ਼ਾਰਾਂ ਦੀ ਗਿਣਤੀ 'ਚ ਫ਼ਰਜ਼ੀ ਵੋਟਰ, ਪਹਿਚਾਣ ਪੱਤਰ ਤੇ ਹੋਰ ਦਸਤਾਵੇਜ਼ ਮਿਲੇ ਹਨ।

ਇਸ ਘਟਨਾ ਦੇ ਸਾਹਮਣੇ ਆਉਂਦੇ ਹੀ ਮੁੱਖ ਚੋਣ ਕਮਿਸ਼ਨਰ ਨੇ ਇਸ ਸਬੰਧ 'ਚ ਦੇਰ ਰਾਤ ਇੱਕ ਬੈਠਕ ਬੁਲਾਈ ਅਤੇ ਬੈਠਕ ਤੋਂ ਉਪਰੰਤ ਇਹ ਐਲਾਨ ਕਰ ਦਿੱਤਾ ਗਿਆ ਕਿ ਭਾਜਪਾ ਨੇ ਕਾਂਗਰਸ 'ਤੇ ਚੋਣ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਭਾਜਪਾ ਨੇ ਆਰ.ਆਰ ਨਗਰ ਖੇਤਰ 'ਚ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ। ਪਰੰਤੂ ਦੂਜੇ ਪਾਸੇ ਇਸ ਸਾਰੀ ਘਟਨਾ ਲਈ ਕਾਂਗਰਸ ਭਾਜਪਾ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਇੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਭਾਜਪਾ ਸੱਚ ਬੋਲ ਰਹੀ ਹੈ ਜਾਂ ਕਾਂਗਰਸ ਇਹ ਤਾਂ ਪੂਰਾ ਘਟਨਾ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰਨ ਉਪਰੰਤ ਹੀ ਸਾਹਮਣੇ ਆਵੇਗਾ।