• Home
  • ਚੋਣਾਂ ਚ ਡਿਊਟੀ ਦੇਣ ਤੋਂ ਭੱਜੇ 18 ਕਰਮਚਾਰੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਦੇ ਆਦੇਸ਼

ਚੋਣਾਂ ਚ ਡਿਊਟੀ ਦੇਣ ਤੋਂ ਭੱਜੇ 18 ਕਰਮਚਾਰੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਦੇ ਆਦੇਸ਼

ਚੋਣਾਂ ਚ ਡਿਊਟੀ ਦੇਣ ਤੋਂ ਭੱਜੇ 18 ਕਰਮਚਾਰੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਦੇ ਆਦੇਸ਼
ਜਲੰਧਰ27 ਮਈ( ਖ਼ਬਰ ਵਾਲੇ ਬਿਊਰੋ }
ਸ਼ਾਹਕੋਟ ਵਿਖੇ ਜ਼ਿਮਨੀ ਚੋਣ ਕਰਾਉਣ ਲਈ ਅੱਜ ਵੋਟਾਂ ਪਾਉਣ ਵਾਲੀਆਂ ਈਵੀਐਮ ਮਸ਼ੀਨਾਂ ਤੇ ਹੋਰ ਮਟੀਰੀਅਲ ਬਨਣ ਸਮੇਂ ਗੈਰ ਹਾਜ਼ਰ ਹੋਣ ਵਾਲੇ 18 ਕਰਮਚਾਰੀਆਂ/ ਅਧਿਕਾਰੀਆਂ ਵਿਰੁੱਧ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਨੇ ਡਿਊਟੀ ਵਿੱਚ ਕੁਤਾਹੀ ਵਰਤਣ ਕਾਰਨ ਇਨ੍ਹਾਂ ਵਿਰੁੱਧ ਜਿੱਥੇ ਪੁਲਿਸ ਨੂੰ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ ਹਨ ,ਉੱਥੇ ਐਸਡੀਐਮ ਨੂੰ ਰਿਪੋਰਟ ਦੇਣ ਨੂੰ ਕਿਹਾ ਹੈ ।ਦੱਸਣਯੋਗ ਹੈ ਕਿ ਅੱਜ ਜਦੋਂ ਈ ਵੀ ਐੱਮ ਤੇ ਵੀ ਵੀ ਪੈਟ ਮਸ਼ੀਨਾਂ ਵੰਡਣ ਲਈ ਲਗਾਈ ਹਾਜ਼ਰੀ ਸਮੇਂ ਹਾਜ਼ਰ ਸਨ ਅਤੇ ਜਦੋਂ ਉਨ੍ਹਾਂ ਨੂੰ ਸੌਂਪਣੀਆਂ ਸਨ ਉਸ ਸਮੇਂ ਗੈਰ ਹਾਜ਼ਰ ਸਨ । ਇਸ ਗੈਰ ਹਾਜ਼ਰੀ ਨੂੰ ਦੇਖਦਿਆਂ ਮੌਕੇ ਤੇ ਬੈਠੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਸਖਤ ਨੋਟਿਸ ਲਿਆ ।