• Home
  • ਘਰ ਵਿਚ ਹੋਇਆ ਵੱਡਾ ਧਮਾਕਾ, 1 ਦੀ ਮੌਤ

ਘਰ ਵਿਚ ਹੋਇਆ ਵੱਡਾ ਧਮਾਕਾ, 1 ਦੀ ਮੌਤ

ਪਟਿਆਲਾ- ਅੱਜ ਇੱਕ ਘਰ ਵਿਚ ਉਸ ਸਮੇਂ ਦਰਦਨਾਕ ਹਾਦਸਾ ਹੋ ਗਿਆ ਜਦੋਂ ਇੱਕ ਵਿਅਕਤੀ ਆਪਣੇ ਘਰ ਵਿਚ ਕੁੱਝ ਕੰਮ ਕਰ ਰਿਹਾ ਸੀ ਤਾਂ ਘਰ ਵਿਚ ਅਚਾਨਕ ਇੱਕ ਵੱਡਾ ਧਮਾਕਾ ਹੋ ਗਿਆ ਅਤੇ ਇਸ ਧਮਾਕੇ ਵਿਚ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਧਮਾਕਾ ਐਤਵਾਰ ਦੀ ਸਵੇਰ ਪਟਿਆਲਾ ਵਿਖੇ ਸਥਿਤ ਇੰਦਰਾ ਕਾਲੋਨੀ ਦੇ ਇੱਕ ਘਰ ਵਿਚ ਹੋਇਆ ਜਿੱਥੇ ਕਬਾੜ ਦਾ ਕੰਮ ਚੱਲ ਰਿਹਾ ਸੀ। ਇਸ ਧਮਾਕੇ ਵਿਚ ਘਰ ਅੰਦਰ ਮੌਜੂਦ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਿਸ ਦੀ ਪਹਿਚਾਣ ਵਿਕਰਮ ਸਿੰਘ ਦੇ ਤੌਰ ਉੱਤੇ ਹੋਈ ਹੈ। ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਰਜਿੰਦਰਾ ਹਸਪਤਾਲ ਵਿਖੇ ਭੇਜ ਦਿੱਤੀ ਗਈ ਹੈ ਜਿੱਥੇ ਉਸ ਦਾ ਪੋਸਟ ਮਾਰਟਮ ਕਰ ਕੇ ਉਸ ਦੀ ਲਾਸ਼ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਦੂਜੇ ਪਾਸੇ ਪੁਲਿਸ ਮਾਮਲੇ ਧਮਾਕੇ ਦਾ ਕਾਰਨਾਂ ਦਾ ਪਤਾ ਲਗਾਉਣ ਵਿਚ ਜੁੱਟ ਗਈ ਹੈ।