• Home
  • ਗੈਰ ਕਾਨੂੰਨੀ ਰੇਤ ਦੀ ਖੁਦਾਈ ਕਰਨ ਵਾਲਾ ਬਲਵਿੰਦਰ ਕੁਸ਼ਲਦੀਪ ਢਿੱਲੋਂਦਾ ਅਮਿਤ ਬਹਾਦਰ ਹੈ:-ਪਰਮਬੰਸ ਸਿੰਘ ਰੋਮਾਣਾ

ਗੈਰ ਕਾਨੂੰਨੀ ਰੇਤ ਦੀ ਖੁਦਾਈ ਕਰਨ ਵਾਲਾ ਬਲਵਿੰਦਰ ਕੁਸ਼ਲਦੀਪ ਢਿੱਲੋਂਦਾ ਅਮਿਤ ਬਹਾਦਰ ਹੈ:-ਪਰਮਬੰਸ ਸਿੰਘ ਰੋਮਾਣਾ

ਚੰਡੀਗੜ10 ਮਈ-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਫਰੀਦਕੋਟ ਦਾ ਕਾਂਗਰਸੀ ਵਿਧਾਇਕ ਇਹ ਝੂਠਾ ਦਾਅਵਾ ਕਰ ਰਿਹਾ ਹੈ ਕਿ ਗੈਰ-ਕਾਨੂੰਨੀ ਰੇਤ ਦੀ ਖੁਦਾਈ ਕਰਨ ਵਾਲਾ ਬਦਨਾਮ ਬਲਵਿੰਦਰ ਸਿੰਘ ਉਸ ਦਾਕਰਮਚਾਰੀ ਨਹੀਂ ਹੈ। ਸੱਚਾਈ ਇਹ ਹੈ ਕਿ ਬਲਵਿੰਦਰ ਕੁਸ਼ਲਦੀਪ ਦਾ ਅਮਿਤ ਬਹਾਦਰ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਜਿਸ ਤਰ•ਾਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਖਾਨਸਾਮਾ ਰੇਤ ਦੀ ਖੱਡਾਂ ਲੈਣ ਵਾਸਤੇ ਰਾਣੇ ਦਾਨੁੰਮਾਇਦਾ ਬਣਿਆ ਸੀ, ਉਸੇ ਤਰ•ਾਂ ਬਲਵਿੰਦਰ ਵੀ ਕੁਸ਼ਲਦੀਪ ਢਿੱਲੋਂ ਦਾ ਕਰਮਚਾਰੀ ਅਤੇ ਨੁੰਮਾਇਦਾ ਹੈ।

ਕੁਸ਼ਲਦੀਪ ਨੂੰ ਇਸ ਬਾਰੇ ਸੱਚ ਬੋਲਣ ਲਈ ਆਖਦਿਆਂ ਸਰਦਾਰ ਰੋਮਾਣਾ ਨੇ ਕਿਹਾ ਕਿ ਇਹ ਸਾਬਿਤ ਕਰਨ ਲਈ ਕਿ ਬਲਵਿੰਦਰ ਕੁਸ਼ਲਦੀਪ ਢਿੱਲੋਂ ਦੀ ਬੱਸ ਕੰਪਨੀ ਵਿਚ ਇੱਕ ਛੋਟੇ ਮੁਲਾਜ਼ਮ ਵਜੋਂ ਕੰਮ ਕਰਦਾ ਸੀ, ਅਕਾਲੀਦਲ ਜਲਦੀ ਹੀ ਇਸ ਦੇ ਦਸਤਾਵੇਜੀ ਸਬੂਤ ਪੇਸ਼ ਕਰੇਗਾ।

ਰੋਮਾਣਾ ਨੇ ਕਿਹਾ ਕਿ ਮੋਗਾ ਵਿਚ ਪੈਂਦੇ ਪਿੰਡ ਚੱਕ ਤਰਵਾਰਾ  ਵਿਚ ਬਲਵਿੰਦਰ ਦੇ ਨਾਂ ਉੱਤੇ ਲਈ ਗਈ ਇੱਕ ਰੇਤ ਦੀ ਖੱਡ ਬਾਰੇ ਵਿਸਥਾਰ ਵਿਚ ਜਾਣਕਾਰੀ ਦੇ ਕੇ ਕੁਸ਼ਲਦੀਪ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਖੱਡਾਂਬਲਵਿੰਦਰ ਦੇ ਨਾਂ ਉੱਤੇ ਉਸ ਨੇ ਲਈਆਂ ਸਨ। ਉਹਨਾਂ ਕਿਹਾ ਕਿ ਕੁਸ਼ਲਦੀਪ ਦੀ ਇਹ ਦਲੀਲ ਕਿ ਬਲਵਿੰਦਰ ਨੇ ਮੋਗਾ ਵਿਚ ਰੇਤ ਦੀ ਖੱਡ ਲਈ ਸੀ, ਇਸ ਲਈ ਉਸ ਖਿਲਾਫ ਸ਼ਾਹਕੋਟ ਵਿਚ ਕੇਸ ਦਰਜ ਨਹੀਂ ਕੀਤਾ ਜਾਸਕਦਾ, ਵੀ ਪੂਰੀ ਤਰ•ਾਂ ਤਰਕਹੀਣ ਹੈ। ਉਹਨਾਂ ਕਿਹਾ ਕਿ ਬਲਵਿੰਦਰ ਨੁੰ ਕਲੀਨ ਚਿੱਟ ਦੇ ਕੇ ਕੁਸ਼ਲਦੀਪ ਨੂੰ ਇੱਕ ਅਪਰਾਧਿਕ ਮਾਮਲੇ ਬਾਰੇ ਫੈਸਲਾ ਸੁਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਇਸਕੇਸ ਦੇ ਤੱਥਾਂ ਅਨੁਸਾਰ ਬਲਵਿੰਦਰ ਸ਼ਾਹਕੋਟ ਵਿਚ ਗੈਰ ਕਾਨੂੰਨੀ ਮਾਈਨਿੰਗ ਕਰਨ ਦਾ ਦੋਸ਼ੀ ਹੈ ਅਤੇ ਇਹ ਗੱਲ ਸਾਫ ਹੈ ਕਿ ਕਿਸ ਦੀ ਸਿਆਸੀ ਛੱਤਰ ਛਾਇਆ ਥੱਲੇ ਉਹ ਗੈਰ ਕਾਨੂੰਨੀ ਮਾਈਨਿੰਗ ਰਾਹੀਂ ਦੌਲਤ ਇਕੱਠੀਕਰਦਾ ਰਿਹਾ ਹੈ।

ਇਸ ਸਮੁੱਚੇ ਮਾਮਲੇ ਵਿਚ ਇੱਕ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਬਲਵਿੰਦਰ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਸ ਨੇ ਰੇਤ ਖੱਡ ਦੀ ਬੋਲੀਲਈ ਕਿਸ ਕੋਲੋਂ ਪੈਸੇ ਲਏ ਸਨ। ਉਹਨਾਂ ਕਿਹਾ ਕਿ ਇਸੇ ਤਰ•ਾਂ ਬਲਵਿੰਦਰ ਦੀ ਜਾਇਦਾਦ ਅਤੇ ਉਸ ਦੀ ਆਮਦਨ ਦੇ ਸਰੋਤਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੇ ਜਾਣ ਦੀ ਲੋੜ ਹੈਕਿ ਕੀ ਬਲਵਿੰਦਰ ਕੁਸ਼ਲਦੀਪ ਦਾ ਕਰਮਚਾਰੀ ਹੈ?