• Home
  • ਗੈਂਗਸਟਰ ਬੇਖੌਫ.! ਭਾਰੀ ਪੁਲਸ ਸੁਰੱਖਿਆ ਹੋਣ ਦੇ ਬਾਵਜੂਦ ਕਾਂਗਰਸੀ ਕੌਂਸਲਰ ਦਾ ਕਤਲ -ਮੰਤਰੀ ਨੇ ਹੀ ਉਠਾਏ ਆਪਣੀ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ

ਗੈਂਗਸਟਰ ਬੇਖੌਫ.! ਭਾਰੀ ਪੁਲਸ ਸੁਰੱਖਿਆ ਹੋਣ ਦੇ ਬਾਵਜੂਦ ਕਾਂਗਰਸੀ ਕੌਂਸਲਰ ਦਾ ਕਤਲ -ਮੰਤਰੀ ਨੇ ਹੀ ਉਠਾਏ ਆਪਣੀ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ

ਅੰਮ੍ਰਿਤਸਰ (ਖ਼ਬਰ ਵਾਲੇ ਬਿਊਰੋ ) ਪੰਜਾਬ ਸਰਕਾਰ ਦਾ ਕਹਿਣਾ ਕਿ ਪੰਜਾਬ ਵਿੱਚ ਗੈਂਗਸਟਰ ਖਤਮ ਹੋ ਗਏ ਹਨ ਪਰ ਉਨ੍ਹਾਂ ਵੱਲੋਂ ਆਏ ਦਿਨ ਬੇਖੌਫ ਹੋ ਕੇ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਇਨ੍ਹਾਂ ਦਾਅਵਿਆਂ ਨੂੰ ਲਗਾਤਾਰ ਝੂਠਲਾ ਰਹੀਆਂ ਹਨ । ਜਿਸ ਦੀ ਉਦਾਹਰਨ ਅੰਮ੍ਰਿਤਸਰ ਸੈਰ ਤੋਂ ਮਿਲਦੀ ਹੈ ਜਿੱਥੇ ਕਿ ਪੰਜਾਬ ਪੁਲਸ ਦੇ ਮੁਖੀ ਦਾ ਦੌਰਾ ਹੋਵੇ ਅਤੇ ਸ਼ਹਿਰ ਦੇ ਚੱਪੇ ਚੱਪੇ ਤੇ ਪੁਲਿਸ ਦੀ ਗਸ਼ਤ ਹੋਵੇ ਉਸੇ ਸ਼ਹਿਰ ਵਿੱਚ ਇੱਕ ਕਾਂਗਰਸੀ ਕੌਂਸਲਰ ਦਾ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਗੋਲੀਆਂ ਮਾਰ ਕੇ ਕਤਲ ਹੋਵੇ ਤਾਂ ਅਸੀਂ ਇਸ ਨੂੰ ਕੀ ਕਹਾਂਗੇ ?
ਕਾਂਗਰਸੀ ਕੌਾਸਲਰ ਗੁਰਦੀਪ ਪਹਿਲਵਾਨ ਜੋ ਕਿ ਪਹਿਲਵਾਨਾਂ ਦੇ ਅਖਾੜੇ ਵਿੱਚ ਪ੍ਰੈਕਟਿਸ ਕਰ ਰਿਹਾ ਸੀ ਤਾਂ ਤਿੰਨ ਨਕਾਬਪੋਸ਼ ਗੈਂਗਸਟਰਾਂ ਨੇ ਉਸ ਨੂੰ ਗੋਲੀਆਂ ਨਾਲ ਮਾਰ ਦਿੱਤਾ ।
ਇਹ ਵੀ ਪਤਾ ਲੱਗਾ ਹੈ ਕਿ ਇਸ ਘਟਨਾ ਨੂੰ ਅੰਜਾਮ ਜੇਲ੍ਹ ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਰੁੱਪ ਵੱਲੋਂ ਦਿੱਤਾ ਗਿਆ ਹੈ ।
ਦੱਸਣਯੋਗ ਹੈ ਕਿ ਸ਼ਹਿਰ ਵਿੱਚ ਛੇ ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ ਜਦਕਿ ਇੱਥੇ ਅਰਧ ਸੁਰੱਖਿਆ ਬਲ ਤੇ ਭਾਰੀ ਗਿਣਤੀ ਚ ਪੁਲਸ ਤਾਇਨਾਤ ਹੈ ।ਜਿੱਥੇ ਕਿ ਅੱਜ ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਸੁਰੱਖਿਆ ਦੀ ਸਮੀਖਿਆ ਕਰਨ ਲਈ ਪੁੱਜੇ ਹੋਏ ਸਨ । ਇੰਨੀ ਜ਼ਿਆਦਾ ਸੁਰੱਖਿਆ ਹੋਣ ਦੇ ਬਾਵਜੂਦ ਕਤਲ ਹੋ ਜਾਣਾ ਪੁਲਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰਦਾ ਹੈ । ਸੂਤਰ ਦੱਸਦੇ ਹਨ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਤਿੰਨ ਨਕਾਬਪੋਸ਼ ਗੈਂਗਸਟਰ ਜੋ ਕਿ ਪੈਦਲ ਆਏ ਤੇ ਗੋਲੀਆਂ ਮਾਰ ਕੇ ਪੈਦਲ ਹੀ ਭੱਜ ਗਏ ਕਿਸੇ ਵੀ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ।
ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਗੁਰਦੀਪ ਪਹਿਲਵਾਨ ਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਹ ਮ੍ਰਿਤਕ ਐਲਾਨਿਆ ਗਿਆ ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿੱਖਿਆ ਮੰਤਰੀ ਓਪੀ ਸੋਨੀ ਉਥੇ ਪੁੱਜੇ ਜਿਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਪੁਲੀਸ ਦੀ ਕਾਨੂੰਨ ਵਿਵਸਥਾ ਵਾਲੀ ਅੰਮ੍ਰਿਤਸਰ ਵਿੱਚ ਕੋਈ ਸਥਿਤੀ ਨਹੀਂ ਹੈ; ਸਗੋਂ ਦੀ ਰੋਜ਼ਾਨਾ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਤੇ ਅੱਜ ਕਤਲ ਹੋਇਆ ਹੈ ।
ਦੂਜੇ ਪਾਸੇ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ ।ਪੁਲਸ ਵੱਲੋਂ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਵਾਰਦਾਤ ਜੱਗੂ ਭਗਵਾਨਪੁਰੀਆ ਦੇ ਗਰੁੱਪ ਦੇ ਮਸਤੀ ਨਾਂ ਦੇ ਗੈਂਗਸਟਰ ਵੱਲੋਂ ਕੀਤੀ ਗਈ ਹੈ ।