• Home
  • ਗੈਂਗਸਟਰ ਨੇ ਫੇਸਬੁੱਕ ਤੇ ਲਈ ਮਾਨਸਾ ਕਤਲ ਦੀ ਜ਼ਿੰਮੇਵਾਰੀ

ਗੈਂਗਸਟਰ ਨੇ ਫੇਸਬੁੱਕ ਤੇ ਲਈ ਮਾਨਸਾ ਕਤਲ ਦੀ ਜ਼ਿੰਮੇਵਾਰੀ

ਮਾਨਸਾ (ਖ਼ਬਰ ਵਾਲੇ ਬਿਊਰੋ )
ਗੈਂਗਸਰ ਪੰਜਾਬ ਵਿਚੋਂ ਗੈਂਗਸਟਰ ਖ਼ਤਮ ਕਰਨ ਦੇ ਸਰਕਾਰ ਦੇ ਦਾਅਵੇ ਨੂੰ ਚੁਣੌਤੀ ਦੇ ਰਿਹਾ ਹੈ ਬੀਤੇ ਕੱਲ੍ਹ ਮਾਨਸਾ ਵਿਖੇ ਕਾਂਗਰਸੀ ਕਾਰ ਕੋਲ ਬੱਗੀ ਦਾ ਕਤਲ। ਮਾਨਸਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਮਾਰੇ ਗਏ ਵਿਧਾਇਕ ਅਜੀਤ ਸਿੰਘ ਮੋਫਰ ਦੇ ਨਜ਼ਦੀਕੀ ਸੁਖਵਿੰਦਰ ਸਿੰਘ ਬੱਗੀ ਦੇ ਕਾਤਲਾਂ ਦੀ ਭਾਵੇਂ ਅਜੇ ਪੁਲਸ ਤੋਂ ਪੈੜ ਦੱਬਣ ਚ ਲੱਗੀ ਹੋਈ ਹੈ ,ਦੂਜੇ ਪਾਸੇ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਨਿੱਕਾ ਜਟਾਣਾ ਨਾਂ ਦੇ ਨੌਜਵਾਨ ਨੇਆਪਣੇ ਫੇਸਬੁੱਕ ਪੇਜ ਤੇ ਲੈ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈi

ਗੈਂਗਸਟਰ ਨਿੱਕਾ ਜਟਾਨਾ ਨੇ ਆਪਣੀ ਫੇਸਬੁਕ ਪੋਸਟ ‘ਚ ਲਿਖਿਆ ਹੈ ਕਿ ਸੁਖਵਿੰਦਰ ਬੱਗੀ ਦਾ ਕਤਲ ਅਸੀਂ ਕੀਤਾ ਸੀ ਮੋਗੇ ਵਾਲੇ ਭਰਾਵਾ ਨਾਲ ਮਿਲ ਕੇ। ਇਸ ਨੇ ਸਾਡੇ ਭਰਾ ਰਾਜਵੀਰ ਰਾਜੂ ਦਾ ਕਤਲ 29-5 ਨੂੰ ਤਿੰਨ ਗੋਲੀਆਂ ਮਾਰ ਕੇ ਕੀਤਾ ਸੀ ਅਤੇ ਅਸੀਂ 20-5 ਨੂੰ 6 ਗੋਲੀਆਂ ਮਾਰ ਕੇ ਦੁੱਗਣੀ ਭਾਜੀ ਮੋੜ ਦਿੱਤੀ ਹੈ। ਇਸ ਤੋਂ ਬਿਨਾਂ ਰਹੀ ਹੋਰ ਗੱਲ ਸਲਾਰੂਆਂ ਦੀ ਜੋ ਮੇਰੇ ਟਾਰਗੇਟ ‘ਚ ਨੇ ‘ਜਸਟ ਵੇਟ ਐਂਡ ਵਾਚ’।

ਦੱਸਣਯੋਗ ਹੈ ਕਿ ਐਤਵਾਰ ਨੂੰ ਕੈਂਚੀਆਂ ਚੌਕ ਵਿਚ ਮਾਨਸਾ ਜ਼ਿਲੇ ਦੇ ਪਿੰਡ ਜਟਾਣਾ ਕਲਾਂ ਦੇ ਨੌਜਵਾਨ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬੱਗੀ (35) ਦੀ ਉਸ ਵੇਲੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਦੇਰ ਸ਼ਾਮ ਗੱਡੀ ਵਿਚ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ।ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਪਹਿਲਾ ਹੀ ਸੁਖਵਿੰਦਰ ਸਿੰਘ ਦਾ ਪਿੱਛਾ ਕਰ ਰਹੇ ਸਨ ਤੇ ਮਾਨਸਾ-ਕੈਂਚੀਆਂ ਚੌਂਕ ਨੇੜੇ ਜਿਉਂ ਹੀ ਸੁਖਵਿੰਦਰ ਸਿੰਘ ਆਪਣੇ ਦੋ ਸਾਥੀਆਂ ਨਾਲ ਕਾਰ ‘ਚੋਂ ਉਤਰਿਆ ਤਾਂ ਹਮਲਾਵਰਾਂ ਨੇ ਉਸ ਦੇ ਨੇੜੇ ਜਾ ਕੇ 6 ਗੋਲੀਆਂ ਦਾਗ ਦਿੱਤੀਆਂ। ਜਿਸ ਕਾਰਨ ਸੁਖਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।