• Home
  • ਗੈਂਗਸਟਰਾਂ ਵਰਗੀਆਂ ਘਟਨਾਵਾਂ ਜਾਰੀ -ਅੰਨ੍ਹੇਵਾਹ ਗੋਲੀਆਂ ਨਾਲ ਨੌਜਵਾਨ ਦਾ ਕਤਲ 

ਗੈਂਗਸਟਰਾਂ ਵਰਗੀਆਂ ਘਟਨਾਵਾਂ ਜਾਰੀ -ਅੰਨ੍ਹੇਵਾਹ ਗੋਲੀਆਂ ਨਾਲ ਨੌਜਵਾਨ ਦਾ ਕਤਲ 

ਮਾਨਸਾ( ਖ਼ਬਰ ਵਾਲੇ ਬਿਊਰੋ)
ਪੰਜਾਬ ਸਰਕਾਰ ਵਲੋ ਭਾਵੇਂ ਗੈਂਗਸਟਰਾਂ ਤੇ ਪੰਜਾਬ ਭਰ ਚ ਕਾਬੂ ਪਾਉਣ ਦਾ ਦਾਅਵਾ ਕਰ ਰਹੀ ਹੈ ਪਰ ਗੈਂਗਸਟਰਾਂ ਵਰਗੀਆਂ ਵਾਪਰ ਰਹੀਆਂ ਘਟਨਾਵਾਂ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ ।ਬੀਤੇ ਕੱਲ੍ਹ ਮਾਨਸਾ ਨੇੜੇ ਇੱਕ ਗੱਭਰੂ ਅੰਨ੍ਹੇਵਾਹ ਗੋਲੀਆਂ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਦੇਣ ਦੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ।
ਮਿਲੀ ਸੂਚਨਾ ਅਨੁਸਾਰ ਸੁਖਵਿੰਦਰ ਸਿੰਘ ਬੱਗੀ ਨਾਂ ਦਾ ਨੌਜਵਾਨ ਜੋ ਜੋ ਕਿ ਯੂਥ ਕਾਂਗਰਸ ਪਾਰਟੀ ਵਿੱਚ ਸਰਗਰਮ ਸੀ। ਪਰ ਜਦੋਂ ਉਹ ਆਪਣੀ ਕਾਰ ਚੋਂ ਉੱਤਰ ਕੇ  ਮਾਨਸਾ ਕੈਂਚੀਆਂ ਲਾਗੇ ਇੱਕ ਹੋਰ ਸਾਥੀ ਨਾਲ ਗੱਲ ਕਰਨ ਲੱਗਿਆ ਤਾਂ ਪਿੱਛੋਂ ਆਈ ਇੱਕ ਕਾਰ ਚ ਹਮਲਾਵਰਾਂ ਨੇ ਉਸ ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ ।
ਜਿਸ ਦੇ ਸਿੱਟੇ ਵਜੋਂ ਬੱਗੀ ਦੀ ਮੌਕੇ ਤੇ ਹੀ ਮੌਤ ਹੋ ਗਈ । ਭਾਵੇਂ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਪਰ ਪੁਲਿਸ ਨੇ ਇਸ ਸਬੰਧੀ ਮੁਕੱਦਮਾ ਦਰਜ ਕਰਕੇ ਨਾਕਾਬੰਦੀ ਕਰ ਦਿੱਤੀ ਹੈ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਬੱਗੀ ਸਾਲ ਕੋ ਪਹਿਲਾਂ ਇੱਕ ਕਤਲ ਮਾਮਲੇ ਵਿੱਚੋਂ ਜੇਲ੍ਹ ਚੋਂ ਆਇਆ ਸੀ। ਕਿਉਂਕਿ ਉਸ ਦੇ ਆਪਣੇ ਹੀ ਦੋਸਤ ਨੂੰ ਕਤਲ ਕਰਨ ਦੇ ਦੋਸ਼ ਲੱਗੇ ਸਨ ਅਤੇ ਬਾਅਦ ਵਿੱਚ ਉਹ ਰਾਜ਼ੀਨਾਮਾ ਹੋਣ ਉਪਰੰਤ ਇੱਕ ਸਾਲ ਪਹਿਲਾਂ ਹੀ ਰਿਹਾਅ ਹੋ ਕੇ ਬਾਹਰ ਆਇਆ ਸੀ ।
ਪੁਲਿਸ ਵੱਲੋਂ ਇਸ ਨੂੰ ਨਿੱਜੀ ਰੰਜਿਸ਼ ਦਾ ਕਾਰਨ ਵੀ ਦੱਸਿਆ ਜਾ ਰਿਹਾ ਹੈ