• Home
  • ਗੁਰੂ ਕੇ ਲੰਗਰ ਤੇ ਜੀਐੱਸਟੀ ਮਾਫ ਕਰਨਾ ! ਬਨਾਮ ਮੋਦੀ ਦੀ ਚਤਰਾਈ ਹੈ -ਰਾਮੂਵਾਲੀਆ

ਗੁਰੂ ਕੇ ਲੰਗਰ ਤੇ ਜੀਐੱਸਟੀ ਮਾਫ ਕਰਨਾ ! ਬਨਾਮ ਮੋਦੀ ਦੀ ਚਤਰਾਈ ਹੈ -ਰਾਮੂਵਾਲੀਆ

ਦਿੱਲੀ (ਖ਼ਬਰ ਵਾਲੇ ਬਿਊਰੋ ) ਸ੍ਰੀ  ਦਰਬਾਰ ਸਾਹਿਬ ਦੇ ਲੰਗਰ ਤੇ ਜੀਐੱਸਟੀ ਮੁਆਫ ਕਰਨਾ !ਇਹ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖਾਂ ਨਾਲ ਚਤੁਰਾਈ ਹੈ, ਇਸ ਗੱਲ  ਦੀ   ਪਿਛਲੇ ਹਫ਼ਤੇ ਤੋਂ  ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਰਹੇ ਸਾਬਕਾ ਕੇਂਦਰੀ ਮੰਤਰੀ ਅਤੇ ਉੱਘੇ ਸਿੱਖ ਚਿੰਤਕ ਬਲਵੰਤ ਸਿੰਘ ਰਾਮੂਵਾਲੀਆ ਨੇ  ਖਬਰ ਵਾਲੇ .com ਨਾਲ ਵਾਰਤਾ  ਸਮੇ ਕਿਹਾ ਕਿ ਮੈਂ ਤਾਂ ਪਹਿਲੇ ਦਿਨੋਂ ਹੀ ਕਹਿ ਰਿਹਾ ਹਾ ਕਿ   ਸ੍ਰੀ ਦਰਬਾਰ ਸਾਹਿਬ ਦੀ ਜੀਐੱਸਟੀ ਨੂੰ ਸਿੱਧੇ ਸ਼ਬਦਾਂ ਵਿੱਚ ਨਹੀਂ ਮਾਫ਼ ਕੀਤਾ, ਸਗੋਂ ਸ੍ਰੀ ਦਰਬਾਰ ਸਾਹਿਬ ਦੀ ਹਾਲਤ ਸਰਕਾਰ ਦੇ ਨੋਟੀਫਿਕੇਸ਼ਨ ਚ ਭਿਖਾਰੀ ਵਾਂਗ ਦੱਸੀ ਹੈ  । ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸਿੱਖ ਧਰਮ ਦਾ ਸਰਬ ਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ ਜਿੱਥੇ ਊਚ- ਨੀਚ ਖ਼ਤਮ ਹੁੰਦੀ ਹੈ, ਤੇ ਹਰ ਇੱਕ ਵੱਡਾ -ਛੋਟਾ ਵਿਅਕਤੀ ਪੰਗਤ ਚ ਬੈਠ ਕੇ ਲੰਗਰ ਛਕਦਾ ਹੈ ,ਉਹ ਕਿਸੇ ਵੀ ਸਰਕਾਰਾਂ ਤੋਂ ਭੀਖ ਨਹੀਂ ਮੰਗਦਾ ,ਕਿਉਂਕਿ ਸ੍ਰੀ ਗੁਰੂ ਰਾਮਦਾਸ ਦਾ ਇਹ ਅਸਥਾਨ ਆਪਣੇ ਸ਼ਰਧਾਲੂਆਂ ਨੂੰ ਦਿੰਦਾ ਹੈ ,ਸਗੋਂ ਕਿਸੇ ਅੱਗੇ ਹੱਥ ਨਹੀਂ ਅੱਡਦਾ । ਸਰਦਾਰ ਰਾਮੂਵਾਲੀਆ ਨੇ ਲੰਗਰ ਤੋਂ ਜੀਐੱਸਟੀ ਦਾ ਮਾਮਲਾ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ "ਸੇਵਾ ਭੋਜ ਯੋਜਨਾ "ਹੈ । ਇਸ ਸਕੀਮ ਤਹਿਤ ਪਹਿਲਾਂ ਲੰਗਰ ਦਾ ਟੈਕਸ ਦੇਣਾ  ਪਵੇਗਾ, ਤੇ ਫਿਰ ਬਾਅਦ ਵਿੱਚ ਦਰਖਾਸਤ ਦੇ ਕੇ (ਰਿਫੰਡ) ਵਾਪਿਸ ਲੈਣਾ ਪਵੇਗਾ, ਜੋ ਕਿ ਇੱਕ ਭੀਖ ਦੇ ਬਰਾਬਰ ਹੈ ।ਉਨ੍ਹਾਂ ਇਸ ਸਮੇਂ ਦੱਸਿਆ ਕਿ ਜਿਹੜਾ ਵੀ ਸਰਕਾਰ ਵੱਲੋਂ ਇਸ ਸਕੀਮ ਤਹਿਤ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਉਸ ਵਿੱਚ ਕਿਤੇ ਵੀ ਸ੍ਰੀ ਦਰਬਾਰ ਸਾਹਿਬ ਦਾ ਲੰਗਰ ਤੋਂ ਜੀਐਸਟੀ ਮਾਫ ਕਰਨ ਦਾ ਕਿਤੇ ਵੀ ਵਿਸ਼ੇਸ਼  ਜ਼ਿਕਰ ਨਹੀਂ,ਸਗੋਂ ਦੇਸ਼ ਦੀਆਂ ਦਰਜਨ ਦੇ ਕਰੀਬ ਵੱਖ ਵੱਖ ਧਾਰਮਿਕ ਸੰਸਥਾਵਾਂ ਨੂੰ "ਸੇਵਾ ਭੋਜ ਸਕੀਮ " ਤਹਿਤ ਲਿਆਂਦਾ ਗਿਆ ਹੈ । ਸਰਦਾਰ ਰਾਮੂਵਾਲੀਆ ਨੇ ਇਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਤੇ ਵੀ ਟਿੱਪਣੀ ਕਰਦਿਆਂ ਕਿ ਇਨ੍ਹਾਂ ਨੂੰ ਆਪਣੀ ਹੀ ਪਿੱਠ ਨਹੀਂ  ਥਪ - ਥੱਪਾਉਣੀ ਚਾਹੀਦੀ ਕਿਉਂਕਿ ਇਹ ਕੋਈ ਉਨ੍ਹਾਂ ਦਾ  ਬਹੁਤੇ ਮਾਣ ਵਾਲਾ ਮਾਰਕਾ ਨਹੀਂ । ਸਗੋਂ ਲੰਗਰ ਤੇ ਜੀਐਸਟੀ ਹਟਵਾਉਣ ਲਈ ਉੱਤਰ ਪ੍ਰਦੇਸ਼ ਦੇ ਬਹੁਗਿਣਤੀ ਸਿੱਖਾਂ ਦੀ ਮੰਗ ਤੇ ਸ੍ਰੀ ਅਖਿਲੇਸ਼ ਯਾਦਵ ਨੇ ਵੀ ਇਸ ਦਾ ਮੁੱਦਾ ਉਠਾਇਆ ਸੀ ਅਤੇ ਉਨ੍ਹਾਂ ਖੁਦ ਵੀ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਸੀ। ਇਸ ਤੋਂ ਇਲਾਵਾ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਸੰਸਥਾ ਦੇ ਵਫ਼ਦ ਨੇ ਵੀ ਦਿੱਲੀ ਵਿੱਚ ਆਵਾਜ਼ ਉਠਾਈ ਸੀ । ਉਨ੍ਹਾਂ ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਦਾ ਸਿੱਧੇ ਰੂਪ ਵਿੱਚ ਜੀਐੱਸਟੀ ਮਾਫ ਕਰਵਾਉਣ ਲਈ ਸਾਰੀਆਂ ਧਿਰਾਂ ਨੂੰ ਇਕੱਤਰ ਕਰਕੇ ਪ੍ਰਧਾਨ ਮੰਤਰੀ ਦੇ ਦਫਤਰ ਵੱਲ ਨੂੰ ਤੁਰਨ ਦਾ ਆਦੇਸ਼ ਕਰਨ ।