• Home
  • ਗਿੱਲ ਕਮਿਸ਼ਨ ਨੇ ਝੂਠੇ ਮਾਮਲਿਆਂ ਬਾਰੇ 7ਵੀਂ ਅੰਤ੍ਰਿਮ ਰਿਪੋਰਟ ਸੌਂਪੀ-21 ਐਫ.ਆਈ.ਆਰਜ਼ ਰੱਦ ਕਰਨ ਦੀ ਸਿਫਾਰਸ਼

ਗਿੱਲ ਕਮਿਸ਼ਨ ਨੇ ਝੂਠੇ ਮਾਮਲਿਆਂ ਬਾਰੇ 7ਵੀਂ ਅੰਤ੍ਰਿਮ ਰਿਪੋਰਟ ਸੌਂਪੀ-21 ਐਫ.ਆਈ.ਆਰਜ਼ ਰੱਦ ਕਰਨ ਦੀ ਸਿਫਾਰਸ਼

ਚੰਡੀਗੜ•, 16 ਮਈ
ਜਸਟਿਸ (ਸੇਵਾ-ਮੁਕਤ) ਮਹਿਤਾਬ ਸਿੰਘ ਗਿੱਲ ਕਮਿਸ਼ਨ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸਿਆਸੀ ਤੌਰ 'ਤੇ ਪ੍ਰੇਰਿਤ ਅਤੇ ਝੂਠੇ ਕੇਸਾਂ ਬਾਰੇ ਆਪਣੀ ਸੱਤਵੀਂ ਅੰਤ੍ਰਿਮ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ।
ਕਮਿਸ਼ਨ ਨੇ ਮੰਦਭਾਵਨਾ ਨਾਲ ਦਰਜ ਕੀਤੀਆਂ 21 ਐਫ.ਆਰ.ਆਈਜ਼ ਰੱਦ ਕਰਨ ਦੀ ਸਿਫਾਰਸ਼ ਕੀਤੀ ਜਦਕਿ ਇਸ ਦੌਰ ਵਿੱਚ 179 ਕੇਸਾਂ ਦੀ ਪੜਤਾਲ ਕਰਨ ਪਿੱਛੋਂ ਇਨ•ਾਂ ਵਿੱਚੋਂ 158 ਝੂਠੇ ਮਾਮਲੇ ਖਾਰਜ ਕਰ ਦਿੱਤੇ ਹਨ। ਕਮਿਸ਼ਨ ਨੂੰ ਕੁੱਲ 4213 ਸ਼ਿਕਾਇਤਾਂ ਹਾਸਲ ਹੋਈਆਂ ਹਨ ਜਿਨ•ਾਂ ਵਿੱਚੋਂ ਹੁਣ 1074 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਜਿਨ•ਾਂ ਵਿੱਚੋਂ 746 ਨੂੰ ਖਾਰਜ ਕਰ ਦਿੱਤਾ ਜਦਕਿ 328 ਸ਼ਿਕਾਇਤਾਂ 'ਤੇ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਕਮਿਸ਼ਨ ਨੇ ਆਪਣੀ ਸੱਤਵੀਂ ਰਿਪੋਰਟ ਵਿੱਚ 21 ਕੇਸਾਂ 'ਚ ਐਫ.ਆਰ.ਆਈਜ਼ ਰੱਦ ਕਰਨ ਤੋਂ ਇਲਾਵਾ ਕਸੂਰਵਾਰ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ਼ ਅਨੁਸ਼ਾਸਕੀ ਕਾਰਵਾਈ ਕਰਨ ਦੀ ਵੀ ਸਿਫਾਰਸ਼ ਕੀਤੀ ਹੈ ਜਿਨ•ਾਂ ਵਿੱਚ ਕੁਝ ਪੁਲੀਸ ਵਾਲਿਆਂ ਖਿਲਾਫ਼ ਐਨ.ਡੀ. ਪੀ.ਐਸ. ਐਕਟ ਦੀ ਧਾਰਾ 58 ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 193 ਅਤੇ 195 ਤਹਿਤ ਐਫ.ਆਰ.ਆਈਜ਼. ਦਰਜ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ। ਕਮਿਸ਼ਨ ਨੇ ਸ਼ਿਕਾਇਤਕਰਤਾਵਾਂ ਨੂੰ ਢੁਕਵਾਂ ਵਿੱਤੀ ਮੁਆਵਜ਼ਾ ਦੇਣ ਲਈ ਇਸ ਦੀ ਵਸੂਲੀ ਵੀ ਸਬੰਧਤ ਪੁਲੀਸ ਵਾਲਿਆਂ ਤੋਂ ਕਰਨ ਅਤੇ ਐਫ.ਆਰ.ਆਈ. ਦਰਜ ਕਰਨ ਅਤੇ ਪੈਰਵੀ ਕਰਨ ਵਾਲੇ ਗਵਾਹਾਂ 'ਤੇ ਆਈ.ਪੀ.ਸੀ. ਦੀ ਧਾਰਾ 182 ਤਹਿਤ ਕਾਰਵਾਈ ਆਰੰਭਣ ਦੀ ਸਿਫਾਰਸ਼ ਕੀਤੀ ਹੈ।
ਕਮਿਸ਼ਨ ਦੀਆਂ ਹੁਣ ਤੱਕ ਸਿਫਾਰਸ਼ਾਂ ਦੇ ਅਮਲ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਵੱਲੋਂ ਜ਼ਿਲ•ਾ ਮੈਜਿਸਟ੍ਰੇਟਾਂ ਅਤੇ ਜ਼ਿਲ•ਾ ਅਟਾਰਨੀਆਂ ਨੂੰ ਪਹਿਲਾਂ ਹੀ ਨੋਡਲ ਅਫਸਰ ਨਿਯੁਕਤ ਕੀਤਾ ਹੋਇਆ ਹੈ। ਸੂਬੇ ਦਾ ਗ੍ਰਹਿ ਵਿਭਾਗ ਇਸ ਸਬੰਧ ਵਿੱਚ ਡਾਇਰੈਕਟਰ ਪ੍ਰੋਸੀਕਿਊਸ਼ਨ ਤੇ ਲਿਟੀਗੇਸ਼ਨ ਦੇ ਨਾਲ-ਨਾਲ ਜ਼ਿਲ•ਾ ਮੈਜਿਸਟ੍ਰੇਟਾਂ, ਜ਼ਿਲ•ਾ ਪੁਲੀਸ ਮੁਖੀ ਅਤੇ ਜ਼ਿਲ•ਾ ਅਟਾਰਨੀਆਂ ਨੂੰ ਵਿਸਥਾਰ ਵਿੱਚ ਹਦਾਇਤਾਂ ਜਾਰੀ ਕਰ ਚੁੱਕਾ ਹੈ।
ਨੋਡਲ ਅਫਸਰਾਂ ਨੂੰ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਤਿੰਨ ਹਫਤਿਆਂ ਵਿੱਚ ਪਾਲਣ ਕਰਨ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ ਅਤੇ ਗ੍ਰਹਿ ਵਿਭਾਗ ਦੀ ਇਤਲਾਹ ਨਾਲ ਕਮਿਸ਼ਨ ਨੂੰ ਸਿੱਧੇ ਤੌਰ 'ਤੇ ਰਿਪੋਰਟ ਸੌਂਪਣ ਲਈ ਵੀ ਆਖਿਆ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਹੁਣ ਤੱਕ 15 ਨੋਡਲ ਅਫਸਰਾਂ ਤੋਂ ਜ਼ਿਲ•ਾ ਪੱਧਰੀ ਪ੍ਰਗਤੀ ਰਿਪੋਰਟਾਂ ਹਾਸਲ ਹੋਈਆਂ ਹਨ। ਇਨ•ਾਂ ਰਿਪੋਰਟਾਂ ਮੁਤਾਬਕ 69 ਮਾਮਲਿਆਂ ਵਿੱਚ ਆਈ.ਪੀ.ਸੀ. ਦੀ ਧਾਰਾ 182 ਤਹਿਤ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਜੋ ਅਦਾਲਤ ਵਿੱਚ ਲੰਬਿਤ ਹੈ ਜਦਕਿ 24 ਮਾਮਲਿਆਂ ਵਿੱਚ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।
ਜ਼ਿਲ•ਾ ਪੱਧਰੀ ਕੇਸਾਂ ਵਿੱਚ 13 ਕੇਸ ਲੁਧਿਆਣਾ ਤੋਂ ਹਨ ਜਦਕਿ ਤਰਨ ਤਾਰਨ ਤੋਂ 12, ਫਿਰੋਜ਼ਪੁਰ ਤੋਂ 11, ਪਟਿਆਲਾ ਤੋਂ 7, ਗੁਰਦਾਸਪੁਰ ਤੋਂ 6, ਫਰੀਦਕੋਟ ਤੋਂ 5, ਸ੍ਰੀ ਮੁਕਤਸਰ ਸਾਹਿਬ ਤੋਂ 5, ਅੰਮ੍ਰਿਤਸਰ ਤੋਂ 4, ਕਪੂਰਥਲਾ ਤੋਂ 3, ਸ਼ਹੀਦ ਭਗਤ ਸਿੰਘ ਨਗਰ ਤੋਂ 2 ਅਤੇ ਫਤਹਿਗੜ• ਸਾਹਿਬ ਤੋਂ ਇਕ ਕੇਸ ਸ਼ਾਮਲ ਹੈ।