• Home
  • ਗਾਇਕ ਬੱਬੂ ਮਾਨ ਦੇ ਘਰ ਸਮੇਤ ਅੱਧੀ ਦਰਜਨ ਘਰਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ 

ਗਾਇਕ ਬੱਬੂ ਮਾਨ ਦੇ ਘਰ ਸਮੇਤ ਅੱਧੀ ਦਰਜਨ ਘਰਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ 

ਚੰਡੀਗੜ੍ਹ 13 ਮਈ (ਖ਼ਬਰ ਵਾਲੇ ਬਿਊਰੋ }
ਚੰਡੀਗੜ੍ਹ- ਲੁਧਿਆਣਾ ਰੋਡ ਤੇ ਪਿੰਡ ਖੰਟ ਵਿਖੇ ਪ੍ਰਸਿੱਧ ਲੋਕ ਗਾਇਕ ਬੱਬੂ ਮਾਨ ਦੇ ਘਰ ਤੋਂ ਇਲਾਵਾ ਚੋਰਾਂ ਵੱਲੋਂ ਬੀਤੀ ਰਾਤ ਪੰਜ ਹੋਰ ਵਿਅਕਤੀਆਂ ਦੇ ਘਰਾਂ ਦੇ ਜਿੰਦਰੇ ਤੋੜ ਦਿੱਤੇ। ਦੋ ਤੋਲੇ ਸੋਨਾ ਤੇ ਅਠਾਰਾਂ ਹਜ਼ਾਰ ਰੁਪੲੇ ਨਗਦ ਇੱਕ ਘਰ ਚੋਂ ਅਤੇ ਬਾਕੀ ਘਰਾ ਚੋਂ ਕੁਝ ਕੀਮਤੀ ਸਾਮਾਨ ਚੋਰੀ ਕੀਤੇ ਜਾਣ ਦੀ ਖ਼ਬਰ ਹੈ ।
ਭਾਵੇਂ ਘਟਨਾਂ ਦੀ ਸੂਚਨਾ ਮਿਲਦਿਆਂ ਨੇੜਲੀ ਪੁਲਿਸ ਚੌਕੀ ਸੰਘੋਲ  ਦੀ ਪੁਲਸ ਟੁਕੜੀ ਮੌਕਾ ਏ ਵਾਰਦਾਤ ਤੇ ਪਹੁੰਚੀ ਪਰ ਪੁਲਸ ਦੇ ਹੱਥ ਅਜੇ ਕੁਝ ਵੀ ਸੁਰਾਗ ਨਹੀਂ ਲੱਗਾ। ਇਸ ਮੌਕੇ ਚੌਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਸ਼ਨਾਖਤ ਲਈ ਫਿੰਗਰ ਪ੍ਰਿੰਟ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ ।