• Home
  • ਗਾਇਕ ਨਵਜੋਤ ਦੀ ਗੋਲੀਆਂ ਨਾਲ ਛੱਲਣੀ  ਲਾਸ਼ ਪੁਲਿਸ ਵੱਲੋਂ ਬਰਾਮਦ 

ਗਾਇਕ ਨਵਜੋਤ ਦੀ ਗੋਲੀਆਂ ਨਾਲ ਛੱਲਣੀ  ਲਾਸ਼ ਪੁਲਿਸ ਵੱਲੋਂ ਬਰਾਮਦ 

 ਮੋਹਾਲੀ -(ਖ਼ਬਰ ਵਾਲੇ ਬਿਊਰੋ)
ਡੇਰਾਬੱਸੀ ਵਿਖੇ ਨੌਜਵਾਨ ਗਾਇਕ ਨਵਜੋਤ ਦੀ ਗੋਲੀਆਂ ਨਾਲ ਛਲਣੀ ਕੀਤੀ ਹੋਈ ਲਾਸ ਬੀਤੀ ਰਾਤ ਪੁਲਿਸ ਵੱਲੋਂ ਲਾਸ਼ ਬਰਾਮਦ ਕੀਤੀ ਗਈ ਹੈ ।
ਡੇਰਾਬਸੀ ਦੇ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਨਵਜੋਤ ਮੁਹਾਲੀ ਦੇ ਈਕੋ ਟਾਵਰਜ਼ ਵਿੱਚ ਇੱਕ ਫਲੈਟ ਚ ਰਹਿੰਦਾ ਸੀ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਐਤਵਾਰ ਦੀ ਰਾਤ ਨੂੰ ਆਪਣੀ ਮਾਂ ਨੂੰ ਮਿਲਣ ਲਈ ਨੇੜਲੇ ਪਿੰਡ ਬੜਾ ਗਾਂਵ ਚ ਜਾ ਰਿਹਾ ਸੀ ।ਘਰ ਨਾ ਪਹੁੰਚਣ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਖਬਰ ਮਿਲੀ ਕਿ ਫ਼ੈਕਟਰੀ ਨਜ਼ਦੀਕ ਖਾਲੀ ਪਲਾਟ ਵਿੱਚ  ਇੱਕ ਲਾਸ਼ ਪਈ ਹੈ ।ਮੌਕੇ ਤੇ ਜਾ ਕੇ ਦੇਖਿਆ ਤਾਂ ਨਵਜੋਤ ਸਿੰਘ ਸੀ। ਮ੍ਰਿਤਕ ਦੀ ਲਾਸ਼ ਤੋ ਪੁਲਸ ਨੇ ਪੰਜਾਹ ਮੀਟਰ ਦੀ ਦੂਰੀ ਤੇ ਖੜ੍ਹੀ ਉਸ ਦੀ ਕਾਰ ਵੀ ਬਰਾਮਦ ਕੀਤੀ ਹੈ। ਥਾਣਾ ਡੇਰਾਬਸੀ ਦੀ ਪੁਲਸ ਨੇ ਇਸ  ਸਬੰਧ ਚ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ ।
ਦੱਸਣਯੋਗ ਹੈ ਕਿ ਨਵਜੋਤ ਨੇ ਦੋ ਸਿੰਗਲ ਟਰੈਕ ਗੀਤ ਰਿਲੀਜ਼ ਕੀਤੇ ਸਨ ਅਤੇ ਅਗਲੀ ਉਹ ਤਿਆਰੀ ਕਰ ਰਿਹਾ ਸੀ ।