• Home
  • ਖੜੀ ਕਾਰ ਵਿਚ ਲੱਗੀ ਅੱਗ, ਜਾਨੀ ਨੁਕਸਾਨ ਹੋਣ ਤੋਂ ਬਚਾਅ

ਖੜੀ ਕਾਰ ਵਿਚ ਲੱਗੀ ਅੱਗ, ਜਾਨੀ ਨੁਕਸਾਨ ਹੋਣ ਤੋਂ ਬਚਾਅ

ਚੰਡੀਗੜ੍ਹ- ਅੱਜ ਸਥਾਨਕ ਸੈਕਟਰ 27 ਵਿਚ ਖੜੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿਚ ਲੱਗੀ ਅੱਗ ਕਾਰਨ ਹਾਲੇ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਘਟਨਾ ਦੀ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਦੇ ਹੀ ਘਟਨਾ ਸਥਾਨ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਕਾਰ ਦੇ ਮਾਲਕ ਅੰਕਿਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਸੈਕਟਰ 27 ਦੇ ਇੱਕ ਬੈਂਕ ਵਿਚ ਕੋਈ ਕੰਮ ਲਈ ਆਇਆ ਸੀ ਜਦੋਂ ਉਹ ਆਪਣਾ ਬੈਂਕ ਵਿਚ ਕੰਮ ਪੂਰਾ ਕਰ ਕੇ ਆਇਆ ਤਾਂ ਉਸ ਦੀ ਕਾਰ ਅੱਗ ਦੀ ਭੇਂਟ ਚੜ ਚੁੱਕੀ ਸੀ। ਕਾਰ ਵਿਚ ਅੱਗ ਕਿਵੇਂ ਲੱਗੀ ਇਸ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ।