• Home
  • ਖੇਡ ਮੰਤਰੀ ਰਾਣਾ ਸੋਢੀ ਦੀ ਪ੍ਰੈੱਸ ਕਾਨਫਰੰਸ ਦਾ ਪੱਤਰਕਾਰਾਂ ਨੇ ਕੀਤਾ ਬਾਈਕਾਟ

ਖੇਡ ਮੰਤਰੀ ਰਾਣਾ ਸੋਢੀ ਦੀ ਪ੍ਰੈੱਸ ਕਾਨਫਰੰਸ ਦਾ ਪੱਤਰਕਾਰਾਂ ਨੇ ਕੀਤਾ ਬਾਈਕਾਟ

ਚੰਡੀਗੜ੍ਹ( ਪਰਮਿੰਦਰ ਸਿੰਘ ਜੱਟਪੁਰੀ ) ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਨਵੇਂ ਬਣੇ ਸਪੋਰਟਸ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਅੱਜ ਉਸ ਸਮੇਂ ਚੰਡੀਗੜ੍ਹ ਦੇ ਪੱਤਰਕਾਰਾਂ ਨੇ ਬਾਈਕਾਟ ਕਰ ਦਿੱਤਾ ਜਦੋਂ  ਅੱਧਾ  ਘੰਟਾ ਦੇ ਕਰੀਬ ਪੱਤਰਕਾਰਾਂ ਨੂੰ ਉਨ੍ਹਾਂ ਨਿਦਾ ਇੰਤਜਾਰ ਕਰਨਾ ਪਿਆ ,ਪਰ ਮੰਤਰੀ ਸਾਹਿਬ ਨਹੀਂ ਆਏ ।

ਦੱਸਣਯੋਗ ਹੈ ਕਿ ਸਪੋਰਟਸ ਮੰਤਰੀ ਸਰਦਾਰ ਸੋਢੀ ਦੀ ਇਹ ਪਹਿਲੀ ਹੀ ਪ੍ਰੈੱਸ ਕਾਨਫਰੰਸ ਜਲ ਕੇ ਚੰਡੀਗੜ੍ਹ ਦੇ ਮੀਡੀਆ ਨੂੰ ਉਨ੍ਹਾਂ ਨੇ ਆਪਣੇ  ਦਫ਼ਤਰ ਵਿਖੇ 1:30 ਦਾ ਟਾਈਮ ਦਿੱਤਾ ਸੀ ਪਰ ਕਈ ਪੱਤਰਕਾਰ ਤਾਂ ਦਸ ਮਿੰਟ ਪਹਿਲਾਂ ਹੀ ਪਹੁੰਚ ਗਏ ਸਨ ਜਦੋਂ ਦੋ ਵਜੇ ਤੱਕ ਮੰਤਰੀ ਜੀ ਹੋਰੀਂ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਦੀ ਪ੍ਰੈੱਸ ਕਾਨਫਰੰਸ ਚ ਨਾ ਪੁੱਜਦੇ ਦਿਸੇ ਤਾਂ ਸਾਰੇ ਪੱਤਰਕਾਰਾਂ ਨੇ ਇਕੱਠੇ ਹੋ ਕੇ ਉਨ੍ਹਾਂ ਦੀ ਪਹਿਲੀ ਪ੍ਰੈੱਸ ਕਾਨਫ਼ਰੰਸ ਦਾ ਬਾਈਕਾਟ ਕਰ ਦਿੱਤਾ ।