• Home
  • ਖੂੰਖਾਰ ਕੁੱਤਿਆਂ ਨੇ ਇੱਕੋ ਹਫ਼ਤੇ ਚ ਦੋ ਮਾਸੂਮਾਂ ਦੀ ਜਾਨ ਲਈ -ਸਰਕਾਰ ਖਾਮੋਸ਼

ਖੂੰਖਾਰ ਕੁੱਤਿਆਂ ਨੇ ਇੱਕੋ ਹਫ਼ਤੇ ਚ ਦੋ ਮਾਸੂਮਾਂ ਦੀ ਜਾਨ ਲਈ -ਸਰਕਾਰ ਖਾਮੋਸ਼

 ਚੰਡੀਗੜ੍ਹ 20ਮਈ (ਖ਼ਬਰ ਵਾਲੇ ਬਿਊਰੋ)
ਪੰਜਾਬ ਵਿੱਚ  ਖੂੰਖਾਰ ਤੇ ਅਵਾਰਾ ਕੁੱਤਿਆਂ ਦੀ ਦਹਿਸ਼ਤ ਬਰਕਰਾਰ ਹੈ, ਮਾਲਵੇ ਦੇ ਦੋ ਜ਼ਿਲ੍ਹਿਆਂ ਵਿੱਚ ਇੱਕ ਹਫ਼ਤੇ ਦੌਰਾਨ ਦੋ  ਮਾਸੂਮ ਬੱਚਿਆਂ ਨੂੰ ਖੁੰਖਾਰ ਕੁੱਤਿਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ,ਪਰ ਕੁੱਤਿਆਂ ਨੂੰ ਨੱਥ ਪਾਉਣ ਲਈ ਸਰਕਾਰ ਨੇ ਕੋਈ ਅਜੇ ਤੱਕ ਅਗਾਊਂ ਕਦਮ ਨਹੀਂ ਚੁੱਕਿਆ ।
ਬੀਤੀ ਕੱਲ੍ਹ ਸ਼ਾਮ ਪਟਿਆਲਾ ਜ਼ਿਲ੍ਹੇ ਦੇ ਨਾਭਾ ਨੇੜਲੇ ਪਿੰਡ ਮੈਹਸ ਵਿਖੇ ਇੱਕ ਮਜ਼ਦੂਰ ਦੇ ਸੱਤ ਸਾਲਾ ਲੜਕੇ ਨੂੰ ਆਪਣਾ ਸ਼ਿਕਾਰ ਬਣਾ ਲਿਆ ਜਿਸ ਨੂੰ ਬਾਅਦ ਵਿੱਚ ਪੀਜੀਆਈ ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ।ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ।ਭਾਵੇਂ ਕਿ ਤਿੰਨ ਦਿਨ ਪਹਿਲਾਂ ਵੀ ਅਜਿਹੀ ਘਟਨਾ ਸੰਗਰੂਰ ਜ਼ਿਲ੍ਹੇ ਚ ਵਾਪਰੀ ਸੀ, ਜਿੱਥੇ ਕਿ ਪਿੰਡ ਭਿੰਡਰਾਂ ਵਿਖੇ ਵੀ ਖੁੰਖਾਰ ਕੁੱਤਿਆਂ ਨੇ ਇਕ ਛੇ ਸਾਲਾ ਬੱਚੀ ਨੂੰ  ਬੁਰੀ ਤਰ੍ਹਾਂ ਨੋਚ ਲਿਆ ਸੀ ਉਸ ਨੂੰ ਜ਼ਖ਼ਮੀ ਹਾਲਤ ਵਿਚ ਬਾਅਦ ਚ  ਸਿਵਲ ਹਸਪਤਾਲ ਲਜਾਇਆ ਗਿਆ ਸੀ ਤੇ ਉੱਥੇ ਉਸ ਦੀ ਮੌਤ ਹੋ ਗਈ ਸੀ ।
ਭਾਵੇਂ ਕਿ ਪੰਜਾਬ ਵਿੱਚ ਹਰ ਦੂਜੇ ਤੀਜੇ ਮਹੀਨੇ ਅਜਿਹੀਆਂ ਘਟਨਾ ਵਾਪਰਦੀਆਂ ਹਨ। ਪਰ ਇੱਕ ਹਫ਼ਤੇ ਦੇ ਵਿੱਚ ਦੋ ਮਾਸੂਮਾਂ ਨੂੰ ਖੂੰਖਾਰ ਕੁੱਤਿਆਂ ਵੱਲੋਂ ਮੌਤ ਦੇ ਘਾਟ ਉਤਾਰਨ ਵਾਲੀ ਇਹ ਪਹਿਲੀ ਘਟਨਾ ਨੇ ਲੋਕਾਂ ਨੂੰ ਜਿੱਥੇ ਝੰਜੋੜ ਕੇ ਰੱਖ ਦਿੱਤਾ ਹੈ ।ਉੱਥੇ ਸਰਕਾਰ ਦੇ ਆਵਾਰਾ  ਕੁੱਤਿਆਂ ਪ੍ਰਤੀ ਕੋਈ ਠੋਸ ਨੀਤੀ ਨਾ ਅਪਣਾਉਣ ਕਾਰਨ ਲੋਕਾਂ ਚ ਰੋਸ ਹੈ ।