• Home
  • ਖਿਲਚੀਆਂ ਨੇੜੇ 7 ਵਿਅਕਤੀਆਂ ਦੀ ਸੜਕ ਹਾਦਸੇ ਚ ਮੌਤ

ਖਿਲਚੀਆਂ ਨੇੜੇ 7 ਵਿਅਕਤੀਆਂ ਦੀ ਸੜਕ ਹਾਦਸੇ ਚ ਮੌਤ

ਅੰਮ੍ਰਿਤਸਰ( ਖ਼ਬਰ ਵਾਲੇ ਬਿਊਰੋ) ਖਿਲਚੀਆਂ ਨੇੜੇ ਰਾਸ਼ਟਰੀ ਮਾਰਗ ਤੇ ਇੱਕ ਕਾਰ ਵੱਲੋਂ ਖੜ੍ਹੇ ਟਰੱਕ ਨਾਲ ਟਕਰਾਉਣ ਤੋਂ ਬਾਅਦ 7 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ ਇਕ ਤਿੰਨ ਸਾਲ ਦਾ ਬੱਚਾ ਜ਼ਖਮੀ ਹੋ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਐੱਸ ਯੂ ਵੀ ਗੱਡੀ ਦੇ ਵਿੱਚ ਸਵਾਰ ਹੋ ਕੇ  ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਹਿਮਾਚਲ ਤੋਂ ਬਾਅਦ ਅੰਮ੍ਰਿਤਸਰ ਵਿਖੇ ਮੱਥਾ ਟੇਕ ਕੇ ਜਦੋਂ ਜਾ ਰਹੇ ਸਨ ਤਾਂ ਖਿਲਚੀਆਂ ਨੇੜੇ ਪਹੁੰਚਣ ਤੇ ਇੱਕ ਖੜ੍ਹੇ ਟਰੱਕ ਵਿੱਚ ਇਨ੍ਹਾਂ ਦੀ ਗੱਡੀ ਟਕਰਾਉਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ।ਸਾਰੇ ਮ੍ਰਿਤਕ ਹਰਿਆਣਾ ਦੇ ਵਸਨੀਕ ਦੱਸੇ ਜਾਂਦੇ ਹਨ ।ਇਸ ਹਾਦਸੇ ਦਾ ਕਾਰਨ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਗਿਆ ਹੈ ।