• Home
  • ਖਾਲਿਸਤਾਨ ਦੇ ਮੁੱਦੇ ‘ਤੇ ਪੰਨੂ ਵੱਲੋਂ ਜੇਲ• ਮੰਤਰੀ ਨੂੰ ਟਵੀਟ ਕੀਤੇ  ਧਮਕੀਆਂ ਭਰੇ ਵੀਡੀਓ ਨੂੰ ਵੀ ਖੰਗਾਲ਼ ਰਹੀ ਹੈ ਪੁਲਿਸ

ਖਾਲਿਸਤਾਨ ਦੇ ਮੁੱਦੇ ‘ਤੇ ਪੰਨੂ ਵੱਲੋਂ ਜੇਲ• ਮੰਤਰੀ ਨੂੰ ਟਵੀਟ ਕੀਤੇ  ਧਮਕੀਆਂ ਭਰੇ ਵੀਡੀਓ ਨੂੰ ਵੀ ਖੰਗਾਲ਼ ਰਹੀ ਹੈ ਪੁਲਿਸ

ਬਟਾਲਾ/ਚੰਡੀਗੜ•,
ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਉਦੋਂ ਹੱਥ ਲੱਗੀ ਜਦੋਂ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਣ ਦੇ ਇਰਾਦੇ ਰੱਖਣ ਵਾਲੀਆਂ ਕੁਝ ਕੱਟੜਪੰਥੀ ਤੇ ਗਰਮ-ਦਲੀ ਤਾਕਤਾਂ ਦੇ ਦੋ ਸਰਗਰਮ ਖਾਲਿਸਤਾਨੀ ਸਮਰਥਕਾਂ ਨੂੰ ਧਰ ਦਬੋਚਿਆ। ਇਨਾਂ ਦੋਵਾਂ ਨੂੰ ਹੋਰ ਵਿਦੇਸ਼ੀ ਤਾਕਤਾਂ ਤੋਂ ਬਿਨਾਂ ਗੁਰਪਤਵੰਤ ਸਿੰਘ ਪੰਨੂ , ਕਾਨੂੰਨੀ ਸਲਾਹਕਾਰ, ਸਿਖਜ਼ ਫਾਰ ਜਸਟਿਸ(ਐਸ.ਜੇ.ਐਫ) ਵੱਲੋਂ ਸਿਖਲਾਈ ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਸੀ।
ਪੁਲਿਸ ਨੇ ÎਿÂੱਕ ਹੋਰ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਇਨਾਂ ਦੋਵਾਂ ਵੱਖਵਾਦੀਆਂ ਨੂੰ ਪੰਜਾਬ ਵਿੱਚ ਘਿਰਨਾਂਤਮਕ ਅਪਰਾਧ ਫੈਲਾਉਣ ਲਈ ਹਥਿਆਰ ਮੁਹੱਈਆ ਕਰਵਾਇਆ ਕਰਦਾ ਸੀ।
ਜ਼ਿਕਰਯੋਗ ਹੈ ਕਿ ÎਿÂਹ ਗ੍ਰਿਫਤਾਰੀ ਐਸਜੇਐਫ ਨਾਲ ਸਬੰਧਤ ਅਮਰੀਕਾ ਦੇ ਇੱਕ ਖ਼ਾਲਿਸਤਾਨੀ ਗਰੁੱਪ ਵੱÎਲੋਂ ਪੰਜਾਬ ਦੇ ਜੇਲ• ਮੰਤਰੀ ਨੂੰ ਇੱਕ ਧਮਕੀਆਂ ਭਰੇ ਵੀਡੀਓ ਜਾਰੀ ਕਰਨ ਪਿੱਛੋਂ ਹੋਈ ਹੈ ਕਿਉਂ ਜੋ ਉਨ•ਾਂ ਨੇ ਸਿੱਖਾਂ ਦੇ ਇੱਕ ਵੱਖਰੇ ਇਲਾਕੇ ਦੀ ਮੰਗ ਦਾ ਵਿਰੋਧ ਕੀਤਾ ਸੀ। ਇਹ ਧਮਕੀਆਂ ਭਰਿਆ ਟਵੀਟ ਪੰਨੂ ਵੱਲੋਂ ਸ੍ਰੀ ਰੰਧਾਵਾ ਨੂੰ ਕਨੇਡਾ ਅਤੇ ਅਮਰੀਕਾ ਵਿੱਚ ਖਾਲਿਸਤਾਨ ਦੇ ਰਿਫਰੈਂਡਮ ਦੀ ਖੁੱਲ•ੀ ਮੁਖ਼ਾਲਫਤ ਤੋਂ ਤੁਰੰਤ ਬਾਅਦ ਭੇਜਿਆ ਗਿਆ ਸੀ। ਜੇਲ• ਮੰਤਰੀ ਨੇ ਕਿਹਾ ਸੀ ਕਿ ਜੋ ਲੋਕ ਆਪਣੇ ਐਸ਼ਪ੍ਰਸਤ ਮਾਹੌਲ ਵਿੱਚ ਬੈਠਕੇ ਖਾਲਿਸਤਾਨ ਦੀ ਮੰਗ ਕਰ ਰਹੇ ਹਨ ਉਹ ਭਾਰਤ ਵਿੱਚ ਵਸਦੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ ਅਤੇ ਉਨ•ਾਂ ਨੂੰ ਪੰਜਾਬ ਵਿੱਚ ਰਹਿੰਦੇ ਸਿੱਖਾਂ ਦੀ ਅਸਲ ਤਸਵੀਰ ਦੀ ਕੋਈ ਜਾਣਕਾਰੀ ਨਹੀਂ ਹੈ।
ਪੰਜਾਬ ਪੁਲਿਸ ਨੇ ਪੰਨੂ ਦੇ ਧਮਕੀਆਂ ਭਰੇ ਵੀਡੀਓ ਨੂੰ ਪੂਰੀ ਸੰਜੀਦਗੀ ਨਾਲ ਲਿਆ ਅਤੇ ਇਸ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਐਸ.ਜੇ.ਐਫ ਦੇ ਕਾਨੂੰਨੀ ਸਲਾਹਕਾਰ ਦੇ ਧਰਮਿੰਦਰ ਸਿੰਘ ਉਰਫ ਕਮਾਂਡੋ ਸਿੰਘ(21ਸਾਲ) ਅਤੇ ਕਿਰਪਾਲ ਸਿੰਘ(26ਸਾਲ) ਨਾਲ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ ਜੋ ਕਿ ਉਕਤ ਦੇ ਘਰੋਂ  ਬਟਾਲਾ ਦੇ ਪਿੰਡ ਹਰਪੁਰਾ ਧਨਡੋਈ ਤੋਂ ਕਾਬੂ ਕੀਤੇ ਗਏ ਸਨ।
ਇਸ ਗ੍ਰਿਫਤਾਰੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੇ ਇਹ ਕਬੂਲਿਆ ਹੈ ਕਿ ਉਨਾਂ ਨੂੰ ਪੰਨੂ ਵੱਲੋਂ ਵਿੱਤੀ ਸਹਾਇਤਾ ਤੇ ਭੜਕਾÎਿÂਆ ਜਾ ਰਿਹਾ ਸੀ ਅਤੇ ਇਸ ਤੋਂ ਬਿਨਾਂ ਉਹ ਪਰਮਜੀਤ ਸਿੰਘ ਪੰਮਾ(ਯੂ.ਕੇ ),ਮਾਨ ਸਿੰਘ(ਯੂ.ਕੇ ), ਦੀਪ ਕੌਰ (ਮਲੇਸ਼ੀਆ ) ਦੇ ਵੀ ਸੰਪਰਕ ਵਿੱਚ ਸਨ ਤਾਂ ਜੋ ਹਿੰਸਕ ਗਤਿਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕੇ ਅਤੇ ਆਈ.ਐਸ.ਆਈ ਦੇ ਸਹਿਯੋਗ ਨਾਲ ਵਿੱਢੀ ' ਲਿਬ੍ਰੇਸ਼ਨ ਆਫ ਪੰਜਾਬ 'ਨਾਂ ਦੀ ਵੱਖਵਾਦੀ ਲਹਿਰ ਨੂੰ ਭਾਰਤ ਵਿੱਚ ਹੋਰ ਹੁਲਾਰਾ ਮਿਲ ਸਕੇ।
ਬੁਲਾਰੇ ਨੇ ਦੱਸਿਆ ਕਿ ਉਕਤ ਗ੍ਰਿਫਤਾਰੀ ਪੁਲਿਸ ਵੱਲੋਂ 31 ਮਈ ਨੂੰ ਦੇਰ ਰਾਤ ਉਦੋਂ ਕੀਤੀ ਗਈ ਜਦੋਂ ਪੁਲਿਸ ਜਿਲ•ਾ ਬਟਾਲਾ ਦੇ ਬਲਾਕ ਸ੍ਰੀ ਹਰਗੋਬਿੰਦਪੁਰ ਵਿੱਚ ਪੈਂਦੇ ਪਿੰਡ ਹਰਪੁਰਾ ਧਨਡੋਈ ਤੇ ਪੰਜਗਰਾਈਆਂ ਵਿਖੇ ਸ਼ਰਾਬ ਦੇ ਦੋ ਠੇਕਿਆਂ 'ਤੇ ਲੱਗੀ ਅੱਗ ਦੀ ਤਫਤੀਸ਼ ਕਰਨ ਪਹੁੰਚੀ ਸੀ।
ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨਾਂ ਨੂੰ ਸੋਸ਼ਲ ਮੀਡੀਆ ਪਲੈਟਫਾਰਮਜ਼(ਵਟਸਐਪ, ਟੈਲੀਗ੍ਰਾਮ) ਰਾਹੀਂ ਵਿਦੇਸ਼ੀ ਸਰਗਨਾਹਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਸੀ ਅਤੇ ਸਪ੍ਰੇਅ-ਪੇਂਟ ਨਾਲ ਰਿਫਰੈਂਡਮ-2020 ਦੇ ਨਾਅਰਿ•ਆਂ ਨੂੰ ਕੰਧਾਂ ਉੱਤੇ ਛਾਪਣ ਲਈ ਉਕਸਾਇਆ ਜਾ ਰਿਹਾ ਸੀ। ਉਨਾਂ ਪੁਲਿਸ ਨੂੰ ÎਿÂਹ ਵੀ ਦੱਸਿਆ ਕਿ ਘੱਲੂਘਾਰੇ ਦੇ ਸਪਤਾਹ ਦੌਰਾਨ ਵੱਧ ਤੋਂ ਵੱਧ ਸਰਕਾਰੀ ਸੰਪਤੀ  ਤੇ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਾਉਣ ਲਈ ਵੀ ਉਨ•ਾਂ ਨੂੰ ਕਿਹਾ ਜਾ ਰਿਹਾ ਸੀ।
ਪੁਲਿਸ ਨੇ ਜਾਮਾ ਤਲਾਸ਼ੀ ਦੌਰਾਨ ਧਰਮਿੰਦਰ ਸਿੰਘ ਕੋਲੋਂ 32 ਕੈਲੀਬਰ ਰਿਵਾਲਵਰ ਬਰਾਮਦ ਕੀਤਾ। ਜਦਕਿ ਕਿਰਪਾਲ ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ .30 ਕੈਲੀਬਰ ਪਿਸਟਲ, ਸਿੱਖ ਰਿਫਰੈਂਡਮ-2020 ਸਬੰਧੀ ਪੋਸਟਰ, ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰ•ੇ ਤੇ ਰਿਫਰੈਂਡਮ-2020 ਦਾ ਸਟੈਂਸਲ ਅਤੇ ਸਪ੍ਰੇਅ ਪੇਂਟ ਦੀ ਬੋਤਲਾਂ ਹੱਥ ਲਗੀਆਂ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਧਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਨੂੰ ਧਰਮਿੰਦਰ ਸਿੰਘ ਦੇ ਘਰੋਂ  ਐਫਆਈਆਰ ਨੰ: 46, ਮਿਤੀ 31.05.2018 ਨੂੰ ਧਾਰਾ 307,438,427,148,149 ਆਈਪੀਸੀ ਅਧੀਨ ਥਾਨਾ ਰੰਗਰ ਨੰਗਲ, ਜ਼ਿਲ•ਾ ਬਟਾਲਾ ਤੋਂ ਗ੍ਰਿਫਤਾਰ ਕੀਤਾ ਗਿਆ । ਬੁਲਾਰੇ ਨੇ ਹੋਰ ਦੱਸਿਆ ਕਿ ਧਰਮਿੰਦਰ ਸਿੰਘ ਦੀ ਤਫਤੀਸ਼ ਦੌਰਾਨ ਇੱਕ ਹੋਰ ਵਿਅਕਤੀ ਰਵਿੰਦਰ ਸਿੰਘ ਉਰਫ ਰਾਜਾ ਪੁੱਤਰ ਸਾਧੂ ਸਿੰਘ,ਵਾਸੀ ਦੌਲਤਪੁਰ ,ਧਾਨਾ ਕਾਦੀਆਂ ਦੀ ਵੀ ਗ੍ਰਿਫਤਾਰੀ ਹੋਈ ਹੈ।
ਰਾਜਾ ਨੇ ਹੀ ਕਰੀਬ 40 ਕੁ ਦਿਨ ਪਹਿਲਾਂ ਧਰਮਿੰਦਰ ਨੂੰ 2 ਹਥਿਆਰ ਮੁਹੱਈਆ ਕਰਵਾਏ ਸਨ ਅਤੇ ਜਿਨਾਂ ਵਿੱਚ ਉਸਨੇ ਇੱਕ ਕਿਰਪਾਲ ਸਿੰਘ ਨੂੰ ਸੌਂਪ ਦਿੱਤਾ ਸੀ ਤਾਂ ਜੋ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ 'ਤੇ ਘਿਰਨਾਂਤਮਕ ਅਪਰਾਧ ਫੈਲਾਇਆ ਜਾ ਸਕੇ।
ਪੁਲਿਸ ਤਫਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਧਰਮਿੰਦਰ ਸਿੰਘ ਜਨਵਰੀ 2016 ਤੋਂ ਟੈਰੀਟੋਰੀਅਲ ਆਰਮੀ(ਯੂਨਿਟ : 105 ਟੀਏ,ਰਾਜਪੁਤਾਨਾ ਰਾਈਫਲਜ਼) ਨਵੀਂ ਦਿੱਲੀ ਵਿੱਚ 9 ਮਹੀਨਿਆਂ ਦੀ ਹਥਿਆਰ ਚਲਾਉਣ ਦੀ ਟ੍ਰੇਨਿੰਗ ਕਰਦਾ ਆ ਰਿਹਾ ਸੀ ਅਤੇ ਕਿਰਪਾਲ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਫਤਿਹਪੁਰ ਨਵਾਂਵਿੰਡ ,ਥਾਣਾ ਵਲਟੋਹਾ ਤਰਨਤਾਰਨ ਦਾ ਵਾਸੀ ਹੈ।
ÎਿÂਸ ਗ੍ਰਿਫਤਾਰੀ ਨੇ ਪੰਨੂ ਦੇ  ਝੂਠੇ ਦਾਵਿਆਂ ਦਾ ਪਰਦਾ ਫਾਰਸ਼ ਕੀਤਾ ਹੈ ਕਿ ਰਿਫਰੈਂਡਮ-2020 ਇੱਕ ਨਿੱਜੀ ਹਿੱਤਾਂ ਦੀ ਰੱਖਿਆ ਤੇ ਅਹਿੰਸਕ ਲਹਿਰ ਨਹੀਂ ਹੈ । ਬੁਲਾਰੇ ਨੇ ਕਿਹਾ ਕਿ ਇਨਾਂ ਦੇ ਖੁਲਾਸਿਆਂ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਕੇ  , ਸੂਬੇ ਵਿੱਚ ਹਿੰਸਕ ਘਟਨਾਵਾਂ ਕਰਵਾਕੇ ਐਸਜੇਐਫ ਆਪਣੇ ਵੱਖਵਾਦੀ ਫਲਸਫੇ ਨੂੰ ਕਾਮਯਾਬ ਕਰਨਾ ਚਾਹੰਦਾ ਹੈ ।
ਇਹ ਵੀ ਦੱਸਣਾ ਲਾਜ਼ਮੀ ਹੈ ਕਿ ਇਹ ਗ੍ਰਿਫਤਾਰੀ ਜ਼ਿਲ•ਾ ਨਵਾਂਸ਼ਹਿਰ, ਥਾਣਾ ਸਦਰ ਬੰਗਾ ਦੇ ਪਿੰਡ ਗੁਣਾਂਚੌਰ ਵਿੱਚ ਸ਼ਰਾਬ ਦੇ ਠੇਕੇ ਨੂੰ ਅੱਗ ਲਾਉਣ ਦੀ ਸਾਜਿਸ਼ ਘੜ ਰਹੇ 4 ਨੌਜਵਾਨਾਂ ਨੂੰ ਪੁਲਿਸ ਵੱਲੋਂ ਦਬੋਚਣ ਦੇ ਦੋ ਮਹੀਨੇ ਬਾਅਦ ਹੋਈ ਹੈ। ਇਹ ਚਾਰੇ ਨੌਜਵਾਨ ਸਪ੍ਰੇਅ ਪੇਂਟ ਰਾਹੀਂ ਰਿਫਰੈਂਡਮ-2020 ਦੇ  ਪੋਸਟਰ ਬਣਾਕੇ ਮੀਡੀਆ ਦਾ ਧਿਆਨ ਖਿੱਚਣਾ ਚਾਹੁੰਦੇ ਸਨ ਤੇ ਉਨਾਂ ਉਪਰ ਐਫਆਈਆਰ ਨੰ: 26, ਮਿਤੀ 2.4.2018, ਧਾਰਾ 436,511,120-ਬੀ, ਅਧੀਨ ਸਦਰ ਬੰਗਾ ਥਾਣਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ। ਤਫ਼ਤੀਸ਼ ਦੌਰਾਨ ਉਨਾਂ ਮੰਨਿਆਂ ਸੀ ਕਿ ਉਹ ਮਲੇਸ਼ੀਆ ਦੀ ਦੀਪ ਕੌਰ ਅਤੇ ਪਾਕਿਸਤਾਨ ਦੇ ਫਤਹਿ ਸਿੰਘ ਦੇ ਕਹਿਣ 'ਤੇ ਕੰਮ ਕਰ ਰਹੇ ਸਨ।  ਬੁਲਾਰੇ ਨੇ ਇਹ ਵੀ ਦੱਸਿਆ ਕਿ ਇਨਾਂ ਦੋਸ਼ੀਆਂ ਨੂੰ ਗੁਰਪਤਵੰਤ ਸਿੰਘ ਪੰਨੂ ਵੱਲੋਂ ਆਈਪੀਐਲ ਮੈਚਾਂ ਦੌਰਾਨ ਰਿਫਰੈਂਡਮ-2020 ਦੇ ਬੈਨਰ ਲਗਾਉਣ ਲਈ ਉਕਸਾਇਆ ਜਾ ਰਿਹਾ ਸੀ ਤਾਂ ਜੋ ਰਿਫਰੈਂਡਮ-2020 ਦੀ ਲਹਿਰ ਨੂੰ ਪੰਜਾਬ ਵਿੱਚ ਪ੍ਰਚਾਰਿਆ ਜਾ ਸਕੇ।