• Home
  • ਖਹਿਰਾ ਅੱਜ ਆਪਣੇ ਵਿਧਾਇਕਾਂ ਨਾਲ ਬਰਗਾੜੀ ਜਾਣਗੇ -ਪਰਵਾਸੀ ਸਿੱਖਾਂ ਦੀ ਘੁਰਕੀ ਤੋਂ ਬਾਅਦ “ਆਪ “ਦੀ ਜਾਗ ਖੁੱਲ੍ਹੀ

ਖਹਿਰਾ ਅੱਜ ਆਪਣੇ ਵਿਧਾਇਕਾਂ ਨਾਲ ਬਰਗਾੜੀ ਜਾਣਗੇ -ਪਰਵਾਸੀ ਸਿੱਖਾਂ ਦੀ ਘੁਰਕੀ ਤੋਂ ਬਾਅਦ “ਆਪ “ਦੀ ਜਾਗ ਖੁੱਲ੍ਹੀ

ਚੰਡੀਗੜ੍ਹ (ਖਬਰ ਵਾਲੇ ਬਿਊਰੋ )ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਹੋਰ ਸਿੱਖ ਕੌਮ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਬਰਗਾੜੀ ਵਿਖੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਚ ਲਗਾਏ ਜਾ ਰਹੇ ਧਰਨੇ ਚ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅੱਜ ਆਪਣੇ ਵਿਧਾਇਕਾਂ ਸਮੇਤ ਸ਼ਾਮਲ ਹੋਣਗੇ । ਇਹ ਵੀ ਪਤਾ ਲੱਗਾ ਹੈ ਕਿ ਵਿਦੇਸ਼ਾਂ ਚ ਬੈਠੇ ਗਰਮ ਖਿਆਲੀਆਂ ਜਿਨ੍ਹਾਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੂੰ ਵਿੱਤੀ ਮਦਦ ਕੀਤੀ  ਵੱਲੋਂ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨੂੰ ਖਰੀਆਂ ਖਰੀਆਂ ਸੁਣਾਏ ਜਾਣ ਤੋਂ ਬਾਅਦ ਅਤੇ  ਧਰਨੇ ਦੇ ਕਈ ਦਿਨ ਬੀਤ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਜਾਗ ਖੁੱਲ੍ਹੀ ਹੈ । ਜਿਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਜਥੇਦਾਰ ਧਿਆਨ ਸਿੰਘ ਮੰਡ ਦਾ ਬਰਗਾੜੀ ਵਿਖੇ ਸਮਰਥਨ ਕਰਨ ਜਾਵੇਗੀ ।