• Home
  • ਖਤਰਨਾਕ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਚੱਲੀ ਗੋਲੀ – 4 ਗੈਂਗਸਟਰਾਂ ਦੀ ਮੌਤ 8 ਪੁਲਸ ਵਾਲੇ ਜ਼ਖਮੀ

ਖਤਰਨਾਕ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਚੱਲੀ ਗੋਲੀ – 4 ਗੈਂਗਸਟਰਾਂ ਦੀ ਮੌਤ 8 ਪੁਲਸ ਵਾਲੇ ਜ਼ਖਮੀ

ਦਿੱਲੀ (ਖ਼ਬਰ ਵਾਲੇ ਬਿਊਰੋ) ਦੇਸ਼ ਦੀ ਰਾਜਧਾਨੀ ਮਹਾਂਨਗਰ ਦਿੱਲੀ ਵਿਖੇ ਰਹਿ ਕੇ ਆਲੇ ਦੁਆਲੇ ਦੇ ਸੂਬਿਆਂ ਚ ਸੁਪਾਰੀ ਲੈ ਕੇ ਕਤਲ ਕਰਨਾ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਕਰਨ ਵਾਲੇ ਇੱਕ ਗੈਂਗ ਗੈਂਗਸਟਰਾਂ ਦੇ ਗਿਰੋਹ ਨਾਲ ਦਿੱਲੀ ਪੁਲਿਸ ਨਾਲ ਹੋਈ ਆਹਮੋ ਸਾਹਮਣੀ ਗੋਲੀਬਾਰੀ ਚ ਚਾਰ ਗੈਂਗਸਟਰਾਂ ਨੂੰ ਪੁਲਸ ਨੇ ਮਾਰ ਦਿੱਤਾ ਹੈ ਦੂਜੇ ਪਾਸੇ ਗੈਂਗਸਟਰਾਂ ਵੱਲੋਂ ਚਲਾਈ ਗਈ ਗੋਲੀ ਨਾਲ ਅੱਠ ਪੁਲਸ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ।ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਇਸ ਪੁਲਸ ਮੁਕਾਬਲੇ ਚ ਮਾਰੇ ਗਏ ਰਾਜੇਸ਼ ਭਾਰਤੀ ਕਿਉਂਕਿ ਦਿੱਲੀ ਐੱਨਸੀਆਰ ਦਾ ਇੱਕ ਖ਼ਤਰਨਾਕ ਗੈਂਗਸਟਰ ਸੀ ਜਿਸ ਦੇ ਵਿਰੁੱਧ ਅਕਾਲੀ ਦਿੱਲੀ ਨਹੀਂ ਹੋਰ ਰਾਜਾਂ ਵਿੱਚ ਵੀ ਮੁਕੱਦਮੇ ਦਰਜ ਹਨ ।ਆਖਰੀ ਸਮੇਂ ਰਾਜੇਸ਼ ਭਾਰਤੀ ਹਰਿਆਣੇ ਚੋਂ ਪੁਲਿਸ ਦੀ ਹਿਰਾਸਤ ਤੋੜ ਕੇ ਭੱਜਿਆ ਸੀ ।ਖਤਰਨਾਕ ਗੈਂਗਸਟਰ ਵਿਰੁੱਧ ਪੁਲਿਸ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ । ਦਿੱਲੀ ਪੁਲੀਸ ਦੇ ਡੀਸੀਪੀ ਸਪੈਸ਼ਲ ਸੈੱਲ ਸ੍ਰੀ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਦਿੱਲੀ ਦੀ ਸਪੈਸ਼ਲ ਸੈੱਲ ਛੇ ਮਹੀਨੇ ਤੋਂ ਰਾਜੇਸ਼ ਭਾਰਤੀ ਉਰਫ ਕ੍ਰਾਂਤੀ ਗੈਂਗ ਨੂੰ ਟਰੇਸ ਕਰ ਰਹੀ ਸੀ ,ਉਨ੍ਹਾਂ ਨੂੰ ਸ਼ਨੀਵਾਰ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਗੈਂਗਸਟਰ ਭਾਰਤੀ ਉਰਫ ਕ੍ਰਾਂਤੀ ਗੈਂਗ ਆਪਣੇ ਸਾਥੀਆਂ ਨਾਲ ਛਤਰਪੁਰ ਇਲਾਕੇ ਚ ਇੱਕ ਵਾਰਦਾਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਆ ਰਿਹਾ ਹੈ। ਜਿਸ ਤੇ ਪਹਿਲਾਂ ਹੀ ਪੁਲਸ ਨੇ ਜਾਲ ਵਿਛਾ ਦਿੱਤਾ ਤੇ ਸਾਹਮਣੇ ਆ ਰਹੀ ਐਕਸ ਯੂ ਵੀ ਗੱਡੀ ਨੂੰ ਜਦੋਂ ਪੁਲਿਸ ਨੇ ਘੇਰਿਆ ਤੇ ਇਸ ਸਮੇਂ ਪੁਲਿਸ ਨੇ ਗੈਂਗਸਟਰਾਂ ਨੂੰ ਸਰੰਡਰ ਕਰਨ ਲਈ ਆਦੇਸ਼ ਦਿੱਤੇ ਪਰ ਉਨ੍ਹਾਂ ਕਾਰ ਵਿਚੋਂ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਜਿਸ ਦੇ ਜਵਾਬੀ ਹਮਲੇ ਵਜੋਂ ਪੁਲਿਸ ਨੇ ਗੋਲੀ ਚਲਾਈ ।ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਸੈਂਕੜੇ ਤੋਂ ਵਧੇਰੇ ਗੋਲੀਆਂ ਚੱਲੀਆਂ ਹਨ।
ਇਸ ਹਮਲੇ ਚ ਜਿੱਥੇ ਪੁਲਿਸ ਕਰਮਚਾਰੀ ਗੈਂਗਸਟਰਾਂ ਦੀ ਗੋਲੀ ਨਾਲ ਜ਼ਖ਼ਮੀ ਹੋ ਗਏ ਜਿਨ੍ਹਾਂ ਦੀ ਗਿਣਤੀ ਅੱਠ ਦੱਸੀ ਜਾਂਦੀ ਹੈ ਉੱਥੇ ਕਾਰ ਚ ਸਵਾਰ ਪੰਜ ਗੈਂਗਸਟਰਾਂ ਦੇ ਗੋਲੀਆਂ ਲੱਗੀਆਂ ਜਿਨ੍ਹਾਂ ਚੋਂ ਚਾਰ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੈ । ਪੁਲਸ ਮੁਤਾਬਕ ਗੈਂਗਸਟਰਾਂ ਦੀ ਸ਼ਨਾਖਤ ਰਾਜੇਸ਼ ਭਾਰਤੀ, ਸੰਜੀਵ ਉਰਫ ਸੰਦੀਪ ਵਿਦਰੋਹੀ,ਉਮੇਸ਼ ਉਰਫ ਡਾਨ,ਬਰਸ਼ ਰਾਣਾ ਉਰਫ਼ ਪੀਕੂ ਵਜੋਂ ਹੋਈ ਹੈ।