• Home
  • ਕ੍ਰਿਸ਼ਨ ਕੁਮਾਰ ਨੇ ਅੰਗਰੇਜ਼ੀ ਮੀਡੀਅਮ ਵਾਲੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਪੜ੍ਹਾਇਆ ਪਾਠ

ਕ੍ਰਿਸ਼ਨ ਕੁਮਾਰ ਨੇ ਅੰਗਰੇਜ਼ੀ ਮੀਡੀਅਮ ਵਾਲੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਪੜ੍ਹਾਇਆ ਪਾਠ

ਸਕੱਤਰ ਸਕੂਲ ਸਿੱਖਿਆ ਦੀ ਅੰਗਰੇਜੀ ਮਾ
ਐੱਸ.ਏ.ਐੱਸ. ਨਗਰ 14 ਜੂਨ (ਖ਼ਬਰ ਵਾਲੇ ਬਿਊਰੋ) ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਜੀ ਦੀ ਰਹਿਨੁਮਾਈ 'ਚ ਪੰਜਾਬ ਦੇ ਸਿੱਖਿਆ ਵਿਭਾਗ ਅਧੀਨ ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਮਾਧਿਅਮ ਚਲਾਉਣ ਵਾਲੇ ਸਕੂਲਮੁਖੀਆਂ ਦੀ ਮੀਟਿੰਗ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਕਾਨਫਰੰਸ ਹਾਲ ਵਿੱਚ ਆਯੋਜਿਤ ਹੋਈ| ਇਸ ਮੀਟਿੰਗ ਦੀ ਪ੍ਰਧਾਨਗੀ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰਆਈ.ਏ.ਐੱਸ. ਨੇ ਕੀਤੀ| ਮੀਟਿੰਗ ਦੌਰਾਨ ਸਕੂਲ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੇ ਸਕੂਲ ਪ੍ਰਬੰਧ ਅਤੇ ਅੰਗਰੇਜ਼ੀ ਮਾਧਿਅਮ ਨੂੰ ਸੁਚਾਰੂ ਰੂਪ 'ਚ ਚਲਾਉਣ ਲਈ ਆਪਣੇ-ਆਪਣੇ ਵਿਚਾਰ ਦੱਸੇ|
ਸਕੱਤਰ ਸਕੂਲ ਸਿੱਖਿਆ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਤ ਹੀ ਮਿਹਨਤੀ ਅਤੇ ਯੋਗਤਾ ਵਾਲੇ ਹਨ ਜੋ ਕਿ ਮੈਰਿਟ ਦੇ ਆਧਾਰ 'ਤੇ ਚੁਣ ਕੇ ਆਏ ਹੁੰਦੇ ਹਨ| ਸਕੂਲਮੁਖੀ ਇਹਨਾਂ ਅਧਿਆਪਕਾਂ ਨੂੰ ਉਤਸ਼ਾਹਿਤ ਕਰਕੇ ਬਹੁਤ ਹੀ ਵਧੀਆ ਨਤੀਜੇ ਲੈ ਸਕਦੇ ਹਨ| 1500  ਦੇ ਕਰੀਬ ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਮਾਧਿਅਮ ਦੀਆਂ ਜਮਾਤਾਂ ਸ਼ੁਰੂ ਕਰਨ 'ਚ ਸਕੂਲ ਮੁਖੀਬਹੁਤ ਹੀ ਜਿਆਦਾ ਉਤਸ਼ਾਹਿਤ ਹੋ ਕੇ ਕੰਮ ਕਰ ਰਹੇ ਹਨ ਅਤੇ ਅਧਿਆਪਕ ਵੀ ਤਹਿ ਦਿਲੋਂ ਉਹਨਾਂ ਦਾ ਸਹਿਯੋਗ ਕਰ ਰਹੇ ਹਨ| ਉਹਨਾਂ ਕਿਹਾ ਕਿ ਇਹ ਇਕ ਬਦਲਾਅ ਦਾ ਪੜਾਅ ਹੈ ਜਿਸ ਨਾਲਸਰਕਾਰੀ ਸਕੂਲਾਂ ਦੀ ਸਿੱਖਿਆ ਮਿਆਰੀ ਹੋਣ ਜਾ ਰਹੀ ਹੈ| ਉਹਨਾਂ ਕਿਹਾ ਕਿ ਇਸ ਲਈ ਕੁਝ ਚੁਣੌਤੀਆਂ ਤਾਂ ਸਾਹਮਣੇ ਆਉਣਗੀਆਂ ਪਰ ਉਹਨਾਂ ਦਾ ਸਾਹਮਣਾ ਕਰਦੇ ਹੋਏ ਸਕੂਲ ਮੁਖੀ ਆਪਣੇ ਦ੍ਰਿੜਇਰਾਦਿਆਂ ਨਾਲ ਚੰਗੇ ਨਤੀਜੇ ਦੇਣ 'ਚ ਸਹਾਈ ਹੋਣਗੇ|
ਇਸ ਮੌਕੇ ਉਹਨਾਂ ਕਿਹਾ ਕਿ ਇਹਨਾਂ ਸਕੂਲਾਂ ਦੇ ਮੁਖੀਆਂ ਨੇ ਜੋ ਅੰਗਰੇਜ਼ੀ ਮਾਧਿਅਮ ਦੀਆਂ ਜਮਾਤਾਂ ਸੁਚਾਰੂ ਰੂਪ 'ਚ ਚਲਾਉਣ ਲਈ ਵਧੀਆ ਕੰਮ ਕੀਤੇ ਹਨ ਤੇ ਫ਼ੈਸਲੇ ਲਏ ਹਨ ਉਹਨਾਂ ਨੂੰ ਸਾਂਝਿਆਂਕਰਨ ਲਈ ਜਲਦ ਹੀ ਮੁੱਖ ਦਫਤਰ ਵੱਲੋਂ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਹੋਰ ਸਕੂਲਾਂ ਦੇ ਮੁਖੀ ਵੀ ਇਹਨਾਂ ਗੱਲਾਂ 'ਤੇ ਗੌਰ ਕਰਕੇ ਮਿਆਰੀ ਤੇ ਗੁਣਾਤਮਿਕ ਸਿੱਖਿਆ ਸਰਕਾਰੀ ਸਕੂਲਾਂ ਦੇਵਿਦਿਆਰਥੀਆਂ ਨੂੰ ਪ੍ਰਦਾਨ ਕਰ ਸਕਣ|