• Home
  •  ‘ਕੈਰੀ ਓਨ ਜੱਟਾ 2’ ਲੈ ਕੇ ਆ ਰਹੀ ਹੈ ਹਾਸਿਆਂ ਦਾ ਤਿਓਹਾਰ

 ‘ਕੈਰੀ ਓਨ ਜੱਟਾ 2’ ਲੈ ਕੇ ਆ ਰਹੀ ਹੈ ਹਾਸਿਆਂ ਦਾ ਤਿਓਹਾਰ

ਚੰਡੀਗੜ੍ਹ- (ਖਬਰ ਵਾਲੇ ਬਿਊਰੋ) - ਇੱਕ ਟਾਇਮ ਸੀ ਜਦ ਕਾਮੇਡੀ ਫ਼ਿਲਮਾਂ ਨੂੰ ਜਿਆਦਾ ਮਹੱਤਤਾ ਨਹੀਂ ਦਿੱਤੀ ਜਾਂਦੀ ਸੀ ਅਤੇ ਸਿਰਫ ਕਾਮੇਡੀ ਸੀਰੀਜ਼ ਹੀ ਬਣਾਈਆਂ ਜਾਂਦੀਆਂ ਸਨ।ਪਰ ਜਿਸ ਮੂਵੀ 'ਕੈਰੀ ਓਨ ਜੱਟਾ' ਨੇ ਪੋਲੀਵੁਡ ਵਿੱਚ ਕਾਮੇਡੀ ਦੀ ਮੁਹਾਰ ਹੀ ਬਦਲ ਦਿੱਤੀ ਉਹ 6 ਸਾਲ ਬਾਅਦ ਆਪਣਾ ਸੀਕੁਅਲ 'ਕੈਰੀ ਓਨ ਜੱਟਾ 2' ਨਾਲ ਵਾਪਿਸੀ ਕਰ ਰਹੇ ਹਨ।2012 ਵਿੱਚ ‘ਕੈਰੀ ਓਨ ਜੱਟਾ’ ਨੇ ਵੱਖਰੀ ਕਹਾਣੀ, ਫਿਲਮ ਦੀ ਸਟਾਰ ਕਾਸਟ ਅਤੇ ਸਭ ਤੋਂ ਧਮਾਕੇਦਾਰ ਸੰਗੀਤ ਨਾਲ ਇੱਕ ਨਵਾਂ ਮਿਆਰ ਰਚਿਆ।

‘ਕੈਰੀ ਓਨ ਜੱਟਾ 2’ ਨੂੰ ਡਾਇਰੈਕਟ ਕੀਤਾ ਹੈ ਐਕਟਰ ਤੋਂ ਡਾਇਰੈਕਟਰ ਬਣੇ ਸਮੀਪ ਕੰਗ ਨੇ। ਪੋਲੀਵੁਡ ਦੇ ਬਾਦਸ਼ਾਹ ਗਿਪੀ ਗਰੇਵਾਲ ਇਸ ਫਿਲਮ ਵਿੱਚ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ(ਜੋ ਮਾਹੀ ਗਿੱਲ ਦੀ ਜਗਾਹ ਲੈ ਰਹੇ ਹਨ) ਦੇ ਨਾਲ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਫਿਲਮ ਵਿੱਚ ਬਿੰਨੂ ਢਿੱਲੋਂ, ਬੀ.ਐਨ. ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਵੀ ਖਾਸ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਵਾਰ ਇਸ ਟੀਮ ਵਿੱਚ ਇੱਕ ਹੋਰ ਨਵਾਂ ਚੇਹਰਾ ਸ਼ਾਮਿਲ ਹੋਇਆ ਹੈ ਪ੍ਰਸਿੱਧ ਕਾਮੇਡੀਅਨ ਉਪਾਸਨਾ ਸਿੰਘ ਦਾ। ਇਸ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਵ੍ਹਾਈਟ ਹਿੱਲ ਪ੍ਰੋਡਕਸ਼ਨ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੱਧੂ ਅਤੇ ਏ & ਏ ਅਡਵਾਈਸਰਸ ਦੇ ਅਤੁਲ ਭੱਲਾ ਅਤੇ ਅਮਿਤ ਭੱਲਾ ਨੇ।

ਗਿਪੀ ਗਰੇਵਾਲ ਨੇ ਕਿਹਾ,"ਕੈਰੀ ਓਨ ਜੱਟਾ ਇੱਕ ਪਰਿਵਾਰ ਹੈ, ਮੈਨੂੰ ਲੱਗ ਹੀ ਨਹੀਂ ਰਿਹਾ ਕਿ 6 ਸਾਲ ਹੋ ਗਏ ਹਨ।ਮੈਨੂੰ ਲੱਗ ਰਿਹਾ ਹੈ ਜੱਸ, ਜੋ ਮੇਰਾ ਕਿਰਦਾਰ ਰਿਹਾ ਫਿਲਮ ਚ, ਹਮੇਸ਼ਾ ਮੇਰੇ ਨਾਲ ਰਿਹਾ।ਸਾਰੀ ਟੀਮ ਨਾਲ ਦੁਬਾਰਾ ਓਸੀ ਪ੍ਰੋਜੈਕਟ ਤੇ ਕੰਮ ਕਰਨ ਦਾ ਅਨੁਭਵ ਬਹੁਤ ਹੀ ਮਜ਼ੇਦਾਰ ਰਿਹਾ।ਇਸ ਵਾਰ ਮੈਂ ਇੱਕ ਗੱਲ ਦੀ ਗਰੰਟੀ ਲੈ ਸਕਦਾ ਹਾਂ ਕਿ ‘ਕੈਰੀ ਓਨ ਜੱਟਾ 2’ ਵਿੱਚ ਹਰ ਚੀਜ਼ ਡਬਲ ਹੈ ਚਾਹੇ ਉਹ ਕੰਫਿਊਸਨ ਹੋਵੇ, ਕਾਮੇਡੀ ਜਾਂ ਮਸਤੀ ਹੋਵੇ। ਇਹ ਫਿਲਮ ਯਕੀਨਨ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਯੁਗ ਲੈ ਕੇ ਆਏਗੀ।ਅਸੀਂ ਪਹਿਲਾ ਹੀ ਇਸਦੀ ਤੀਸਰੀ ਲੜੀ ਦੀ ਘੋਸ਼ਣਾ ਕਰ ਚੁੱਕੇ ਹਾਂ ਉਸ ਟਾਇਮ ਤੱਕ ਇਸ ਹਾਸੇ ਭਰੇ ਸਫ਼ਰ ਦਾ ਮਜ਼ਾ ਲਓ।“

ਫਿਲਮ ਦੀ ਮੁੱਖ ਅਦਾਕਾਰਾ ਸੋਨਮ ਬਾਜਵਾ ਨੇ ਕਿਹਾ, "ਜਿਸ ਤਰਾਂ ਮੈਂ ਇਸ ਟੀਮ ਚ ਨਵੀਂ ਹਾਂ ਮੈਂ ਮੇਰੇ ਮੁਤਾਬਿਕ ਇਹ ਸੈੱਟ ਬੈਸਟ ਹੈ।ਮੈਨੂੰ ਖੁਦ ਨੂੰ ਇਸਦਾ ਪਹਿਲਾ ਹਿੱਸਾ ਬਹੁਤ ਪਸੰਦ ਪਸੰਦ ਆਇਆ ਸੀ।ਜਦੋਂ ਮੈਨੂੰ ਕੈਰੀ ਓਨ ਜੱਟਾ 2 ਵਿੱਚ ਰੋਲ ਮਿਲਿਆ ਤਾਂ ਮੈਂ ਬਹੁਤ ਹੀ ਜਿਆਦਾ ਉਤਸ਼ਾਹਿਤ ਸੀ ਅਤੇ ਮੈਂ ਤੁਰੰਤ ਨੂੰ ਇਸਨੂੰ ਹਾਂ ਕਰ ਦਿੱਤੀ।ਮੈਨੂੰ ਯਕੀਨ ਹੈ ਕਿ ਜੋ ਉਥਲ ਪਥਲ ਅਤੇ ਕਾਮੇਡੀ ਇਸਦੇ ਪਹਿਲੇ ਹਿੱਸੇ ਚ ਪਸੰਦ ਕੀਤੀ ਗਈ ਸੀ ਇਸ ਵਾਰ ਵੀ ਦਰਸ਼ਕਾਂ ਵਲੋਂ ਖੂਬ ਸਰਾਹੀ ਜਾਵੇਗੀ ਕਿਉਂਕਿ ਇਸ ਵਾਰ ਮਜ਼ਾ ਹੋਰ ਵੀ ਜਿਆਦਾ ਹੈ।“

ਜਹਾਜ਼ ਦੇ ਕਪਤਾਨ ਸਮੀਪ ਕੰਗ ਨੇ ਕਿਹਾ, "ਕੈਰੀ ਓਨ ਜੱਟਾ ਲੜੀ ਮੇਰੇ ਬੱਚੇ ਦੀ ਤਰਾਂ ਹੈ।ਜਦੋਂ ਅਸੀਂ ਇਸਦੀ ਪਹਿਲੀ ਕਿਸ਼ਤ 2012 ਵਿੱਚ ਖਤਮ ਕੀਤੀ ਸੀ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੈਂ ਇਸ ਪ੍ਰੋਜੈਕਟ ਨੂੰ ਭਵਿੱਖ ਵਿੱਚ ਦੁਬਾਰਾ ਲੈ ਕੇ ਜਰੂਰ ਆਵਾਂਗਾ।ਪਰ ਜਿਨ੍ਹਾਂ ਮੈਂ ਸੋਚਿਆ ਸੀ ਇਸਨੂੰ ਉਸ ਤੋਂ ਜਿਆਦਾ ਟਾਇਮ ਲੱਗ ਗਿਆ। ਪਰ ਫਿਰ ਵੀ ਫਾਈਨਲ ਪ੍ਰੋਡਕਟ ਜੋ ਨਿਕਲ ਕੇ ਆਇਆ ਹੈ ਉਹ ਲਾਜਵਾਬ ਹੈ।ਇੱਕ ਗੱਲ ਦਾ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਕਹਾਣੀ ਲੋਕਾਂ ਨੂੰ ਬਿਲਕੁਲ ਵੀ ਪੁਰਾਣੀ ਨਹੀਂ ਲੱਗੇਗੀ ਜੋ 6 ਸਾਲ ਬਾਅਦ ਦੁਬਾਰਾ ਦੱਸੀ ਗਈ ਹੈ ।ਜੋ ਵੀ ਪਰਿਵਰਤਨ ਹੁਣ ਆਏ ਹਨ ਉਹ ਫਿਲਮ ਵਿੱਚ ਵੀ ਦੇਖਣ ਨੂੰ ਮਿਲਣਗੇ।ਮੈਂ ਸਿਰਫ ਇਹੀ ਉਮੀਦ ਕਰਦਾ ਹਾਂ ਕਿ ਦਰਸ਼ਕ ਇਸਨੂੰ ਬਹੁਤ ‘ਕੈਰੀ ਓਨ ਜੱਟਾ’ ਤੋਂ ਵੀ ਜਿਆਦਾ ਪਸੰਦ ਕਰਨਗੇ।"

ਵ੍ਹਾਈਟ ਹਿੱਲ ਪ੍ਰੋਡਕਸ਼ਨ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੱਧੂ ਨੇ ਕਿਹਾ, "ਵ੍ਹਾਈਟ ਹਿੱਲ ਪ੍ਰੋਡਕਸ਼ਨ ਵਿੱਚ ਅਸੀਂ ਇੱਕ ਟੀਮ ਹੋਣ ਦੇ ਨਾਤੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਆਪਣੇ ਦਰਸ਼ਕਾਂ ਲਈ ਕੁਆਲਟੀ ਪ੍ਰਦਾਨ ਕਰਨ ਦੀ ਚਾਹੇ ਉਹ ਪੂਰੀ ਫਿਲਮ ਹੋਵੇ ਜਾਂ ਕੋਈ ਗੀਤ ਹੋਵੇ। ਸਾਡੇ ਸਾਰਿਆਂ ਲਈ ‘ਕੈਰੀ ਓਨ ਜੱਟਾ 2’ ਇੱਕ ਡ੍ਰੀਮ ਪ੍ਰੋਜੈਕਟ ਹੈ ।ਅਸੀਂ ਆਪਣੇ ਵਲੋਂ ਬੈਸਟ ਕੀਤਾ ਹੈ ਅਤੇ ਉਮੀਦ ਕਰਦੇ ਹਾਂ ਕਿ ਦਰਸ਼ਕ ਇਸਨੂੰ ਬਹੁਤ ਪਿਆਰ ਕਰਨਗੇ ਅਤੇ ਕੈਰੀ ਓਨ ਜੱਟਾ ਨੂੰ ਇੱਕ ਸਫਲ ਪ੍ਰੋਜੈਕਟ ਬਣਾਉਣਗੇ।" ‘ਕੈਰੀ ਓਨ ਜੱਟਾ 2’ 1 ਜੂਨ 2018 ਨੂੰ ਰੀਲਿਜ ਹੋਵੇਗੀ।