• Home
  • ਜੇਕਰ ਕਿਤਾਬ ਨਹੀਂ ਛਾਪੀ ਗਲਤੀ ਨਹੀਂ ਕੀਤੀ ਤਾਂ ਮੁਆਫੀ ਕਿਸ ਗੱਲ ਦੀ ?

ਜੇਕਰ ਕਿਤਾਬ ਨਹੀਂ ਛਾਪੀ ਗਲਤੀ ਨਹੀਂ ਕੀਤੀ ਤਾਂ ਮੁਆਫੀ ਕਿਸ ਗੱਲ ਦੀ ?

ਬਾਰ੍ਹਵੀਂ ਦੇ ਇਤਿਹਾਸ ਦੀ ਕਿਤਾਬ ਦੇ ਮੁੱਦੇ ਤੇ ਰਾਜਨੀਤੀ ਗਰਮਾਈ

ਚੰਡੀਗੜ੍ਹ (ਪਰਮਿੰਦਰ ਸਿੰਘ ਜੱਟਪੁਰੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਚੋਂ ਪੰਜਾਬ ਦਾ ਤੇ ਗੁਰੂਆਂ ਪੀਰਾਂ ਦਾ ਇਤਿਹਾਸ ਵਾਲਾ ਚੈਪਟਰ ਹਟਾਉਣ ਦੇ ਮੁੱਦੇ ਤੇ ਪੰਜਾਬ ਦੀ ਪੂਰੀ ਤਰ੍ਹਾਂ ਸਿਆਸਤ ਭਖ ਚੁੱਕੀ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਤੇ ਤਾਬੜ ਤੋੜ ਹਮਲੇ ਕੀਤੇ ਜਾ ਰਹੇ ਹਨ ।ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਅਗਲੀ ਰਣਨੀਤੀ ਗਿਆਰਾਂ ਮਈ ਨੂੰ ਅੰਮ੍ਰਿਤਸਰ ਅਕਾਲੀ ਦਲ ਦੇ ਸਾਰੇ ਵਿੰਗਾਂ ਦੀ ਵਿਖੇ ਮੀਟਿੰਗ ਬੁਲਾ ਲਈ ਹੈ l  ਉੱਧਰ ਪੰਜਾਬ ਸਰਕਾਰ ਵੱਲੋਂ ਵੀ ਆਪਣੀਆਂ ਵਿਰੋਧੀ ਸੁਰਾਂ ਨੂੰ ਨੱਪਣ ਲਈ ਤਿੰਨ ਮੰਤਰੀਆਂ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਅੱਜ ਬਾਅਦ ਦੁਪਹਿਰ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਵਿੱਚ ਕਿਤਾਬ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਅਜੇ ਕਿਤਾਬ ਛਾਪੀ ਹੀ ਨਹੀਂ ਸਗੋਂ ਅਕਾਲੀ ਦਲ ਵਾਲੇ ਜਾਣ ਬੁੱਝ ਕੇ ਉਨ੍ਹਾਂ ਵਿਰੁੱਧ ਰੌਲਾ ਪਾ ਰਹੇ ਹਨ ।ਪ੍ਰੈੱਸ ਨੂੰ ਸੰਬੋਧਨ ਕਰਨ ਵਾਲੇ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਜ਼ਾਨਾ ਮੰਤਰੀ ,ਓ ਪੀ ਸੋਨੀ ਸਿੱਖਿਆ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਜਿਹੜੇ ਕਿ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਥੇ ਪੁੱਜੇ ਹੋਏ ਸਨ ,ਨੇ ਇਸ ਸਮੇਂ ਇਹ ਵੀ ਕਿਹਾ ਜੇਕਰ ਗ਼ਲਤੀਆਂ ਹੋਈਆਂ ਹਨ ਤਾਂ ਉਹ ਦੇ ਲਈ ਉਹ ਮਾਫ਼ੀ ਮੰਗਦੇ ਹਨ ਪਰ ਅਕਾਲੀਆਂ ਦੀ ਸਰਕਾਰ ਮੌਕੇ ਵੀ ਸਿਕੰਦਰ ਸਿੰਘ ਮਲੂਕਾ ਨੇ ਵੀ ਗ਼ਲਤੀਆਂ ਕੀਤੀਆਂ ਸਨ ।ਭਾਵੇਂ ਕਿ ਪੱਤਰਕਾਰਾਂ ਦੇ ਸਵਾਲਾਂ ਦੀ ਬੁਛਾੜ ਦਾ ਤਿੰਨੇ ਮੰਤਰੀ ਬਹੁਤਾ ਜਵਾਬ ਨਹੀਂ ਦੇ ਸਕੇ ਪਰ ਉਕਤ ਮੰਤਰੀਆਂ ਨੇ ਜ਼ਿਆਦਾ ਹਮਲੇ ਅਕਾਲੀਆਂ ਦੀ ਪਿਛਲੀ ਸਰਕਾਰ ਤੇ ਹੀ ਕੀਤੇ ,ਪਰ ਪੰਜਾਬ ਭਵਨ ਦੇ ਹਾਲ ਵਿੱਚ ਉਸ ਸਮੇਂ ਪੱਤਰਕਾਰ ਆਪਣੇ ਸਵਾਲਾਂ ਦੇ ਜਵਾਬ ਮੰਗਦੇ ਬੈਠੇ ਰਹੇ ਪਰ ਤਿੰਨੇ ਮੰਤਰੀ ਕੱਲਾ -ਕੱਲਾ ਕਰ ਕੇ ਪ੍ਰੈੱਸ ਮੈਦਾਨ ਛੱਡ ਕੇ ਬਾਹਰ ਵੱਲ ਨੂੰ ਹੋ ਨਿਕਲੇ । ਅੱਜ ਦੀ ਕਾਂਗਰਸ ਦੇ ਤਿੰਨੇ ਮੰਤਰੀਆਂ ਵੱਲੋਂ ਰੱਖੀ ਗਈ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਦੋ ਸਵਾਲ ਸਾਹਮਣੇ ਉੱਭਰ ਕੇ ਆਏ ਹਨ ਕਿ ਜੇਕਰ ਅਕਾਲੀ ਝੂਠ ਬੋਲਦੇ ਹਨ ਤੇ ਕਿਤਾਬ ਛਾਪੀ ਹੀ ਨਹੀਂ ਤਾਂ ਮੁਆਫ਼ੀ ਕਿਸ ਗੱਲ ਦੀ ??ਦੂਜਾ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦੇਣ ਤੋਂ ਕਿਉਂ ਪ੍ਰੈੱਸ ਕਾਨਫ਼ਰੰਸ ਛੱਡ ਕੇ ਬਾਹਰ ਨਿਕਲੇ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਸਿੱਖਿਆ ਬੋਰਡ ਵੱਲੋਂ ਆਪਣੀ ਵੈੱਬਸਾਈਟ ਤੇ ਪਾਈਆਂ ਕਿਤਾਬਾਂ ਵੀ ਹਟਾ ਦਿੱਤੀਆਂ ਗਈਆਂ ਹਨ ।