• Home
  • ਕੈਪਟਨ ਸਰਕਾਰ ਹੇਠ ਪੀ ਐਸ ਪੀ ਸੀ ਐਲ ਨੂੰ ਆਪਣੇ ਨੁਕਸਾਨ ‘ਚ ਭਾਰੀ ਕਮੀ ਲਿਆਉਣ ‘ਚ ਵੱਡੀ ਸਫਲਤਾ

ਕੈਪਟਨ ਸਰਕਾਰ ਹੇਠ ਪੀ ਐਸ ਪੀ ਸੀ ਐਲ ਨੂੰ ਆਪਣੇ ਨੁਕਸਾਨ ‘ਚ ਭਾਰੀ ਕਮੀ ਲਿਆਉਣ ‘ਚ ਵੱਡੀ ਸਫਲਤਾ

ਚੰਡੀਗੜ•, 3 ਮਈ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿ. (ਪੀ ਐਸ ਪੀ ਸੀ ਐਲ) ਨੇ ਸਾਲ 2017-18 ਦੌਰਾਨ ਆਪਣੀਆਂ ਲੜੀਵਾਰ ਪਹਿਲਕਦਮੀਆਂ ਨਾਲ ਆਪਣੇ ਨੁਕਸਾਨ ਵਿੱਚ ਵੱਡੀ ਕਮੀ ਲਿਆਉਣ 'ਚ ਮਹੱਤਵਪੂਰਨ ਪ੍ਰਾਪਤੀ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੀ ਐਸ ਪੀ ਸੀ ਐਲ ਦੇ ਵਿੱਤੀ ਨੁਕਸਾਨ ਵਿੱਚ ਵੱਡੀ ਕਮੀ ਲਿਆਉਣ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਨੁਕਸਾਨ ਸਾਲ-2016-17 ਦੌਰਾਨ 2836 ਕਰੋੜ ਰੁਪਏ ਸੀ ਜੋ ਸਾਲ 2017-18 ਦੌਰਾਨ ਵਿਵਹਾਰਕ ਰੂਪ ਵਿਚ ਘੱਟ ਕੇ 1250 ਕਰੋੜ ਰੁਪਏ ਰਹਿ ਗਿਆ ਹੈ। ਪ੍ਰਣਾਲੀ ਵਿਚ ਸੁਧਾਰ ਲਿਆਉਣ ਅਤੇ ਕੁਸ਼ਲਤਾ ਨੂੰ ਬੜ•ਾਵਾ ਦੇਣ ਸਬੰਧੀ ਚੁੱਕੇ ਗਏ ਲੜੀਵਾਰ ਕਦਮਾਂ ਦੇ ਨਾਲ ਬਿਜਲੀ ਦੇ ਟ੍ਰਾਂਸਮਿਸ਼ਨ ਅਤੇ ਵਿਤਰਣ (ਟੀ ਤੇ ਡੀ) ਸਬੰਧੀ ਨੁਕਸਾਨ ਵਿਚ ਇਹ ਕਮੀ ਆਈ ਹੈ।
ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਲ 2016-17 ਦੌਰਾਨ ਟ੍ਰਾਂਸਮਿਸ਼ਨ ਅਤੇ ਵਿਤਰਣ ਦਾ ਜਿਹੜਾ ਨੁਕਸਾਨ 15.25 ਫੀਸਦੀ ਦੀ ਉਹ ਸਾਲ 2017-18 ਦੌਰਾਨ ਘਟ ਕੇ 14.50 ਫ਼ੀਸਦੀ ਰਹਿ ਗਿਆ ਹੈ।
ਇਸੇ ਤਰ•ਾਂ ਹੀ ਪੀ ਐਸ ਪੀ ਸੀ ਐਲ ਨੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨ.ਟੀ.ਪੀ.ਸੀ) ਅਤੇ ਪ੍ਰਾਈਵੇਟ ਥਰਮਲ ਪਲਾਂਟਾ (ਸੁਤੰਤਰ ਬਿਜਲੀ ਉਤਪਾਦਕ (ਆਈ.ਪੀ.ਪੀ)) ਨੂੰ ਸਮਰਪਣ ਕੀਤੀ ਜਾਂਦੀ ਬਿਜਲੀ ਦੇ ਵਿਰੁਧ ਨਿਰਧਾਰਿਤ ਲਾਗਤ/ਸਮਰਥਾ ਚਾਰਜ਼ਿਜ ਭੁਗਤਾਨ ਵਿਚ ਕਮੀ ਲਿਆਉਣ 'ਚ ਵੀ ਸਫਲਤਾ ਹਾਸਲ ਕੀਤੀ ਹੈ। ਸਾਲ 2016-17 ਦੌਰਾਨ ਇਹ ਚਾਰਜ਼ਿਜ 1249 ਕਰੋੜ ਰੁਪਏ ਸਨ ਜੋ ਸਾਲ 2017-18 ਦੌਰਾਨ ਘੱਟ ਕੇ 820 ਕਰੋੜ ਰੁਪਏ ਰਹਿ ਗਏ ਹਨ। ਬੁਲਾਰੇ ਅਨੁਸਾਰ ਇਹ ਪ੍ਰਾਪਤੀ ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਉੜੀਸਾ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੇ ਨਾਲ ਦੁਵੱਲੇ ਸਮਝੌਤਿਆਂ ਅਤੇ ਬੈਂਕਿੰਗ ਰਾਹੀਂ ਕੀਤੀ ਗਈ ਹੈ।
ਪੀ ਐਸ ਪੀ ਸੀ ਐਲ ਨੇ ਬਿਜਲੀ ਆਦਾਨ-ਪ੍ਰਦਾਨ (ਇੰਡੀਅਨ ਐਨਰਜੀ ਇਕਸਚੇਂਜ) ਦੇ ਰਾਹੀਂ ਖੁਲ•ੀ ਮਾਰਕਿਟ ਵਿਚ ਵਾਧੂ ਬਿਜਲੀ ਦੀ ਵਿਕਰੀ ਨੂੰ ਵੀ ਕਾਫੀ ਹੱਦ ਤੱਕ ਵਧਾਇਆ ਹੈ। ਇਸ ਵਲੋਂ ਇਸ ਸਾਲ 445.50 ਕਰੋੜ ਰੁਪਏ ਦੇ ਮੁੱਲ ਦੀ 1218.68 ਐਮ ਯੂ ਊਰਜਾ ਦੀ ਵਿਕਰੀ ਕੀਤੀ ਹੈ ਜਦਕਿ ਪਿਛਲੇ ਸਾਲ 107.54 ਕਰੋੜ ਰੁਪਏ ਮੁੱਲ ਦੀ 361.18 ਐਮ ਯੂ ਉਰਜਾ ਦੀ ਵਿਕਰੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਪੀ ਐਸ ਪੀ ਸੀ ਐਲ ਨੇ ਆਪਣੇ ਹਾਈਡਲ ਪਾਵਰ ਸਟੇਸ਼ਨਾਂ ਤੋਂ ਪੈਦਾ ਹੁੰਦੀ ਬਿਜਲੀ ਵਿਚ 16 ਫ਼ੀਸਦੀ ਵਾਧਾ ਕੀਤਾ ਹੈ। ਇਸ ਵਲੋਂ ਸਾਲ 2017-18 ਦੌਰਾਨ 4549 ਐਮ ਯੂ ਬਿਜਲੀ ਤਿਆਰ ਕੀਤੀ ਗਈ ਸੀ ਜੋ ਕਿ ਸਾਲ 2016-17 ਦੌਰਾਨ 3913 ਮਿਲੀਅਨ ਯੂਨਿਟ ਪੈਦਾ ਹੋਈ ਸੀ।
ਪੀ ਐਸ ਪੀ ਸੀ ਐਲ ਨੇ ਸਾਲ 2017-18 ਦੌਰਾਨ ਘਟ ਦਰਾਂ ਵਾਲੇ ਬਹੁਤ ਸਾਰੇ ਨਵੇਂ ਬਿਜਲੀ ਖਰੀਦ ਸਮਝੌਤਿਆਂ (ਪੀਪੀਏਸ) ਤੇ ਹਸਤਾਖਰ ਕੀਤੇ ਹਨ ਜਿਸ ਵਿਚ ਡੀ ਵੀ ਸੀ ਦੇ ਨਾਲ 3.17 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 200 ਐਮ ਯੂ, ਜੇ ਪੀ ਕਰਚਮ ਦੇ ਨਾਲ 3.49 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 200 ਐਮ ਯੂ ਤੋਂ ਇਲਾਵਾ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿ. ਦੇ ਨਾਲ ਪੌਣ ਉਰਜਾ ਦੇ 2 ਬਿਜਲੀ ਖਰੀਦ ਸਮਝੌਤੇ ਵੀ ਸ਼ਾਮਲ ਸਨ ਜੋ 2.72 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 150 ਐਮ ਯੂ ਅਤੇ 2.52 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 200 ਐਮ ਯੂ ਦੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਾਲ ਦੌਰਾਨ ਘਰੇਲੂ, ਵਪਾਰਕ ਅਤੇ ਉਦਯੋਗ ਦੇ ਵਾਸਤੇ ਤਕਰੀਬਨ 3.5 ਲੱਖ ਨਵੇਂ ਕੁਨੈਕਸ਼ਨ ਜ਼ਾਰੀ ਕੀਤੇ ਗਏ ਹਨ। ਸੂਬੇ ਦੇ ਵੱਖ-ਵੱਖ ਉਪਭੋਗਤਾਵਾਂ ਨੂੰ ਬਿਜਲੀ ਦੀ ਕੁੱਲ ਵਿਕਰੀ ਜੋ ਸਾਲ 2016-17 ਦੌਰਾਨ 44199 ਐਮ ਯੂ ਸੀ, ਉਹ ਵਧ ਕੇ ਸਾਲ 2017-18 ਦੌਰਾਨ 47330 ਐਮ ਯੂ ਹੋ ਗਈ ਹੈ।