• Home
  • ਕੈਪਟਨ ਵੱਲੋਂ ਲੋਕਾਂ ਨੂੰ ਸਿਹਤ ਬਣਾਉਣ ਲਈ “ਤੰਦਰੁਸਤ ਪੰਜਾਬ “ਮਿਸ਼ਨ ਦੀ ਸ਼ੁਰੂਆਤ

ਕੈਪਟਨ ਵੱਲੋਂ ਲੋਕਾਂ ਨੂੰ ਸਿਹਤ ਬਣਾਉਣ ਲਈ “ਤੰਦਰੁਸਤ ਪੰਜਾਬ “ਮਿਸ਼ਨ ਦੀ ਸ਼ੁਰੂਆਤ

ਚੰਡੀਗੜ•, 30 ਮਈ -(ਖ਼ਬਰ ਵਾਲੇ ਬਿਊਰੋ)
ਕੇਂਦਰ ਸਰਕਾਰ ਦੀ ' ਫਿਟ ਇੰਡੀਆ' ਲਹਿਰ ਤੋਂ ਇਕ ਕਦਮ ਅੱਗੇ ਵੱਧਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਨੂੰ ਸੱਮੁਚੇ ਦੇਸ਼ ਵਿੱਚ ਸਿਹਤਮੰਦ ਸੂਬਾ ਬਨਾਉਣ ਦੇ ਮਿਸ਼ਨ ਨਾਲ 'ਤੰਦਰੁਸਤ ਪੰਜਾਬ' ਮੁਹਿਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਕੇਂਦਰ ਸਰਕਾਰ ਨੇ, ' ਫਿਟ ਇੰਡੀਆ' ਮੁਹਿਮ ਦੇ ਰਾਹੀਂ ਲੋਕਾਂ ਵਿੱਚ ਸਿਹਤ ਪੱਖ ਨੂੰ ਬੜ•ਾਵਾ ਦੇਣ ਲਈ ਆਪਣੇ ਆਪ ਨੂੰ ਸਿਰਫ ਯੋਗਾ 'ਤੇ ਹੀ ਸੀਮਤ ਕੀਤਾ ਹੈ ਜਦਕਿ ਇਸ ਦੇ ਉਲਟ 'ਤੰਦਰੁਸਤ ਪੰਜਾਬ' ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਵਿਆਪਕ ਮਿਸ਼ਨ ਬਣਾਇਆ ਗਿਆ ਹੈ ਜਿਸ ਦੇ ਹੇਠ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਮਿਆਰੀ ਹਵਾ, ਮਿਆਰੀ ਪਾਣੀ ਅਤੇ ਸੁਰੱਖਿਅਤ ਭੋਜਨ ਦੇ ਨਾਲ ਸੰਭਾਲ ਕਰਨ ਲਈ ਸਮੁੱਚੀ ਪਹਿਲਕਦਮੀ ਕੀਤੀ ਗਈ ਹੈ ਅਤੇ ਇਸਦੇ ਰਾਹੀਂ ਜਿਉਣ ਲਈ ਵਧੀਆ ਵਾਤਾਵਰਨ ਯਕੀਨੀ ਬਣਾਇਆ ਗਿਆ ਹੈ।
ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਮਿਸ਼ਨ ਦੇ ਹੇਠ ਸਿਹਤਮੰਦ ਪੰਜਾਬ ਬਨਾਉਣ ਲਈ ਸੰਗਠਿਤ ਪਹੁੰਚ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਦੇ ਲਈ ਕਾਰਜ ਕਾਰਨ ਵਾਸਤੇ ਸਾਰੇ ਦਾਅਵੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਦਿਲਚਸਪ ਗੱਲ ਹੈ ਕਿ ਇਸ ਮਿਸ਼ਨ ਦਾ ਸਿਰਲੇਖ/ਨਾਂ ਅਤੇ ਵਿਸ਼ਾ ਵਸਤੂ ਕਿਸਾਨੀ ਭਾਈਚਾਰੇ ਵਲੋਂ ਸੁਝਾਇਆ ਗਿਆ ਹੈ।
ਇਸ ਮਿਸ਼ਨ ਦੇ ਚੇਅਰਮੈਨ ਮੁੱਖ ਮੰਤਰੀ ਖੁਦ ਹੋਣਗੇ ਜਦਕਿ ਵਾਤਾਵਰਨ ਮੰਤਰੀ ਇਸ ਦੇ ਉਪ ਚੇਅਰਮੈਨ ਹੋਣਗੇ। ਇਸ ਵਿੱਚ ਸਾਰੇ ਸਬੰਧਤ ਮੰਤਰੀਆਂ, ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਵਾਤਾਵਰਨ, ਮੁੱਖ ਸਕੱਤਰ ਮੁੱਖ ਮੰਤਰੀ, ਸਕੱਤਰ ਖੇਤੀਬਾੜੀ ਇਸਦੇ ਹੋਰ ਮੈਂਬਰ ਹੋਣਗੇ। ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਦਾ ਮਿਸ਼ਨ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ।
ਸੂਬਾ ਪੱਧਰ 'ਤੇ ਮਿਸ਼ਨ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਜੋ ਪ੍ਰੋਗਰਾਮ ਨੂੰ ਲਾਗੂ ਕਰਨ 'ਤੇ ਨਿਗਰਾਨੀ ਰੱਖੇਗੀ। ਇਸ ਦਾ ਜ਼ਾਇਜਾ ਮਾਸਕ ਆਧਾਰ 'ਤੇ ਲਿਆ ਜਾਵੇਗਾ। ਇਸ ਦੇ ਚੇਅਨਮੈਨ ਮੁੱਖ ਸਕੱਤਰ ਹੋਣਗੇ ਅਤੇ ਪ੍ਰਮੁੱਖ ਸਕੱਤਰ ਵਾਤਾਵਰਨ ਇਸ ਦੇ ਉਪ-ਚੇਅਰਮੈਨ ਹੋਣਗੇ। ਇਸ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਵੀ ਇਹ ਮਿਸ਼ਨ ਲਾਗੂ ਕਰਨ ਵਾਸਤੇ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਸਕੱਤਰ ਪੀ ਡਬਲਯੂ ਡੀ (ਬੀ ਐਂਡ ਆਰ), ਸਕੱਤਰ ਖੇਡਾਂ ਅਤੇ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਇਸ ਦੇ ਹੋਰ ਮੈਂਬਰ ਹੋਣਗੇ ਜਦਕਿ ਸਕੱਤਰ ਖੇਤੀਬਾੜੀ ਮਿਸ਼ਨ ਡਾਇਰੈਕਟਰ ਹੋਣਗੇ।
ਪੰਜਾਬ ਸਰਕਾਰ ਦੇ ਸਾਇੰਸ ਤੇ ਤਕਨਾਲੌਜੀ ਅਤੇ ਵਾਤਾਵਰਨ ਵਿਭਾਗ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮਿਸ਼ਨ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ, ਮਿਆਰੀ ਹਵਾ ਮੁਹਈਆਂ ਕਰਵਾਉਣ ਤੋਂ ਇਲਾਵਾ ਉਨ•ਾਂ ਨੂੰ ਮਿਲਾਵਟ ਰਹਿਤ ਭੋਜਨ ਅਤੇ ਖੁਰਾਕੀ ਉਤਪਾਦ ਖਾਣ-ਪੀਣ ਲਈ ਮੁਹੱਈਆ ਕਰਵਾਉਣਾ ਹੈ ਅਤੇ ਲੋਕਾਂ ਦੀ ਸਾਰੀਰਿਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣਾ ਹੈ।
ਇਸ ਮਿਸ਼ਨ ਦਾ ਉਦੇਸ਼ ਪੰਜਾਬ ਨੂੰ ਤੰਦਰੁਸਤ ਬਣਾਉਣਾ ਅਤੇ ਮਾਨਵੀ ਉਤਮਤਾ ਪ੍ਰਾਪਤ ਕਰਨਾ ਹੈ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਬਹੁ ਪੜਾਵੀ ਰਣਨੀਤੀ ਤਿਆਰ ਕੀਤੀ ਗਈ ਹੈ।
ਇਹ ਮਿਸ਼ਨ ਪ੍ਰਮੁੱਖ ਦਾਅਵੇਦਾਰਾ ਵਿੱਚ ਜਾਗਰੂਕਤਾ ਪੈਦਾ ਕਰਨ 'ਤੇ ਧਿਆਨ ਕੇਂਦ੍ਰਿਤ ਕਰੇਗਾ। ਪੰਜਾਬ ਦੇ ਲੋਕਾਂ ਵਿਚ ਇਹ ਜਾਗਰੂਕਤਾ ਆਈ ਈ ਸੀ ਯੋਜਨਾਬੰਦੀ ਅਤੇ ਸਰਗਰਮੀਆਂ ਨਾਲ ਪੈਦਾ ਕੀਤੀ ਜਾਵੇਗੀ। ਇਹ ਜੀਵਨ ਦੇ ਇੱਛੁਕ ਮਾਪਦੰਡਾਂ ਦੀ ਪ੍ਰਾਪਤੀ ਲਈ ਸਰਕਾਰ ਦੇ ਵਿੱਚ ਰੈਗੂਲੇਟਰੀ ਵਿਧੀ ਵਿਧਾਨ ਵਜੋਂ ਕੰਮਕਾਜ ਨੂੰ ਸੁਧਾਰੇਗਾ। ਇਸ ਤੋਂ ਇਲਾਵਾ ਸਰਕਾਰ ਦੇ ਵਿਕਾਸ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਏਗਾ। ਇਹ ਹੇਠਲੇ ਪੱਧਰ 'ਤੇ ਅੰਕੜੇ ਪ੍ਰਾਪਤ ਕਰੇਗਾ ਅਤੇ ਸਮਾਂਬੱਧ ਤਰੀਕੇ ਨਾਲ ਆਪਣੇ ਨਿਸ਼ਾਨੇ ਪ੍ਰਾਪਤ ਕਰੇਗਾ।
ਇਸ ਪ੍ਰਕਿਰਿਆ ਨੂੰ ਲਾਗੂ ਕਰਨ ਵਿੱਚ ਸ਼ਾਮਲ ਕੀਤੇ ਗਏ ਵੱਖ ਵੱਖ ਵਿਭਾਗਾਂ ਨੂੰ ਵਿਸ਼ੇਸ਼ ਭੂਮਿਕਾ ਅਤੇ ਜ਼ਿੰਮੇਵਾਰੀਆਂ ਦਿੱਤੀਆ ਗਈਆਂ ਹਨ। ਇਸ ਵਿੱਚ ਸਿਹਤ ਨੂੰ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਮਿਸ਼ਨ ਦੇ ਉਦੇਸ਼ ਅਨੁਸਾਰ ਸਿਹਤ ਵਿਭਾਗ ਨੂੰ ਖੁਰਾਕ ਸੁਰੱਖਿਆ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਦਾ ਕੰਮ ਸੌਂਪਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਖੁਰਾਕ  ਸੁਰੱਖਿਆ ਐਕਟ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦਾ ਕੰਮ ਵੀ ਇਸ ਕੋਲ ਹੈ। ਇਹ ਖਾਸ ਤੌਰ 'ਤੇ ਨਿਰਧਾਰਤ ਮਿਆਰ ਦਾ ਦੁੱਧ ਅਤੇ ਦੁੱਧ ਉਤਪਾਦ ਨੂੰ ਯਕੀਨੀ ਬਣਾਏਗਾ। ਜਾਅਲੀ ਅਤੇ ਗੈਰ ਅਧਿਕਾਰਿਤ ਦਵਾਈਆਂ ਦੀ ਵਿਕਰੀ ਨੂੰ ਰੋਕਣ ਦੇ ਨਾਲ-ਨਾਲ ਗੈਰ ਲਾਈਸੈਂਸਧਾਰੀ ਕੈਮਿਸਟਾਂ ਵਲੋਂ ਵਿਕਰੀ ਨੂੰ ਰੋਕਣ ਦਾ ਕਾਰਜ ਵੀ ਵਿਭਾਗ ਦੇ ਏਜੰਡੇ 'ਤੇ ਹੈ ਤੇ ਇਹ  ਲਾਗ ਅਤੇ ਬਿਨਾ ਲਾਗ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰੇਗਾ। 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮੁਫਤ ਸਿਹਤ ਸਕ੍ਰੀਨਿੰਗ ਵੀ ਵਿਭਾਗ ਵਲੋਂ ਕੀਤੀ ਜਾਵੇਗੀ। ਇਸ ਨਾਲ ਸਰਕਾਰ ਦੇ ਸਕੂਲ ਸਿਹਤ ਪ੍ਰੋਗਰਾਮ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਨਾਇਆ ਜਾ ਸਕੇਗਾ।
ਮੁੱਖ ਮੰਤਰੀ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸਾਰੇ ਦੇਹਾਤੀ ਇਲਾਕਿਆਂ ਵਿਚ ਪੀਣ ਵਾਲੇ ਸਾਫ ਸੁਥਰੇ ਪਾਣੀ ਨੂੰ ਯਕੀਨੀ ਬਨਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਸਮੇਂ ਸਮੇਂ ਪਾਣੀ ਦੇ ਮਿਆਰ ਦੀ ਪਰਖ ਕੀਤੀ ਜਾਵੇਗੀ ਅਤੇ ਨਿਰਧਾਰਤ ਸੀਮਾ ਵਿੱਚ ਫਿਜ਼ੀਕਲ, ਬਾਓਲੋਜੀਕਲ ਅਤੇ ਰਸਾਇਣ ਮਾਪਦੰਡਾਂ ਨੂੰ ਯਕੀਨੀ ਬਣਾਇਆ ਜਾਵੇਗਾ। ਖੁਲ•ੇ ਵਿੱਚ ਜੰਗਲ ਪਾਣੀ ਜਾਣ ਨੂੰ ਖਤਮ ਕਰਨ ਨੂੰ ਵੀ ਵਿਭਾਗ ਵਲੋਂ ਯਕੀਨੀ ਬਣਾਇਆ ਜਾਏਗਾ।
ਇਸ ਮਿਸ਼ਨ ਦੇ ਹੇਠ ਟ੍ਰਾਂਸਪੋਰਟ ਵਿਭਾਗ ਵਲੋਂ ਗੱਡੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਨਿਯਮਿਤ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਵਾਤਾਵਰਨ ਵਿਭਾਗ ਦੇ ਹਵਾ ਦੇ ਮਿਆਰ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ 'ਤੇ ਨਿਗਰਾਨੀ ਰੱਖੀ ਜਾਵੇਗੀ ਅਤੇ ਇਸ ਤੋਂ ਇਲਾਵਾ ਫਸਲਾਂ ਦੀ ਰਹਿੰਦ-ਖੁਹੰਦ ਨੂੰ ਸਾੜਨ ਵਿਰੁੱਧ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਇਸ ਵਲੋਂ ਇਸ ਸਬੰਧ ਵਿੱਚ ਐਨ ਜੀ ਟੀ ਹੁਕਮ ਲਾਗੂ ਕੀਤਾ ਜਾਵੇਗਾ। ਸਨਅਤੀ ਪ੍ਰਦੂਸ਼ਣ ਵੀ ਇਸ ਵਲੋਂ ਰੋਕਿਆ ਜਾਵੇਗਾ ਅਤੇ ਸਨਅਤਾ ਵਿਚੋਂ ਰਹਿੰਦ-ਖੁਹੰਦ ਦੇ ਵਹਾਅ ਸਬੰਧੀ ਨਿਰਧਾਰਿਤ ਮਾਪਦੰਡਾਂ ਨੂੰ ਯਕੀਨੀ ਬਣਾਇਆ ਜਾਵੇਗਾ। ਪਲਾਸਟਿਕ/ਈ ਰਹਿੰਦ-ਖੁਹੰਦ ਅਤੇ ਬਾਓਮੈਡੀਕਲ ਰਹਿੰਦ ਖੁਹੰਦ ਦੇ ਸੁਰੱਖਿਅਤ ਨਿਪਟਾਰੇ ਨੂੰ ਨਿਰਧਾਰਤ ਨਿਯਮਾਂ ਹੇਠ ਯਕੀਨੀ ਬਣਾਇਆ ਜਾਵੇਗਾ।
ਇਸ ਮਿਸ਼ਨ ਨੂੰ ਲਾਗੂ ਕਰਨ ਵਿੱਚ ਸ਼ਾਮਲ ਕੀਤੇ ਹੋਰ ਵਿਭਾਗਾਂ ਵਿਚ ਸਥਾਨਕ ਸਰਕਾਰ, ਖੇਤੀਬਾੜੀ ਤੇ ਬਾਗਬਾਨੀ , ਸਹਿਕਾਰਤਾ, ਜੰਗਲਾਤ, ਖੇਡਾਂ, ਜਨ ਸਿਹਤ, ਜਲ ਸ੍ਰੋਤ ਅਤੇ ਦੇਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਸ਼ਾਸਲ ਹਨ।
ਪ੍ਰੋਗਰਾਮ ਨੂੰ ਲਾਗੂ ਕਰਨ 'ਤੇ ਨਿਗਰਾਨੀ ਰੱਖਣ ਵਾਸਤੇ ਅਤੇ ਮਿਸ਼ਨ ਡਾਇਰੈਕਟਰ ਨਾਲ ਤਾਲਮੇਲ ਬਣਾਉਣ ਲਈ ਹਰੇਕ ਵਿਭਾਗ ਇਕ ਨੋਡਲ ਅਫਸਰ ਮਨੋਨੀਤ ਕਰੇਗਾ।