• Home
  • ਕੈਪਟਨ ਵਲੋਂ ਸਿੱਖ ਵਿਅਕਤੀ ‘ਤੇ ਹਮਲਾ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਘਟਨਾ ਦੀ ਜਾਂਚ ਯਕੀਨੀ ਬਨਾਉਣ ਲਈ ਕਰਨਾਟਕ ਦੇ ਮੁੱਖ ਮੰਤਰੀ ਨੂੰ ਅਪੀਲ 

ਕੈਪਟਨ ਵਲੋਂ ਸਿੱਖ ਵਿਅਕਤੀ ‘ਤੇ ਹਮਲਾ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਘਟਨਾ ਦੀ ਜਾਂਚ ਯਕੀਨੀ ਬਨਾਉਣ ਲਈ ਕਰਨਾਟਕ ਦੇ ਮੁੱਖ ਮੰਤਰੀ ਨੂੰ ਅਪੀਲ 

ਚੰਡੀਗੜ•, 29 ਮਈ: ਖ਼ਬਰ ਵਾਲੇ ਬਿਊਰੋ )

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਜਾਅਲੀ ਵਟਸਐਪ ਖਬਰ 'ਤੇ ਗੁਲਬਰਗਾ ਵਿੱਚ ਇਕ ਸਿੱਖ ਵਿਅਕਤੀ 'ਤੇ ਕਥਿਤ ਹਮਲਾ ਕਰਨ ਵਿੱਚ ਸ਼ਾਮਲ ਦੋਸ਼ੀਆਂ ਵਿਰੁੱਧ ਸੱਖਤ ਕਾਰਵਾਈ ਕਰਨ ਅਤੇ ਇਸ ਮਾਮਲੇ ਦੀ ਡੁੰਘਿਆਈ ਵਿੱਚ ਜਾਂਚ ਨੂੰ ਯਕੀਨੀ ਬਨਾਉਣ ਵਾਸਤੇ ਕਰਨਾਟਕ ਦੇ ਹਮਰੁਤਬਾ ਨੂੰ ਅਪੀਲ ਕੀਤੀ ਹੈ।
ਇਸ ਘਟਨਾ 'ਤੇ ਗੰਭੀਰ ਨੋਟਿਸ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੂੰ ਕਿਹਾ ਹੈ ਕਿ ਉਹ ਆਈ ਪੀ ਸੀ ਦੀਆਂ ਸਖਤ ਵਿਵਸਥਾਵਾਂ ਹੇਠ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਪੁਲਿਸ ਨੂੰ ਨਿਰਦੇਸ਼ ਦੇਣ ਅਤੇ ਇਸ ਘਟਨਾ ਦੀ ਵਿਸਤ੍ਰਿਤ ਘੋਖ ਕਰਵਾਉਣ।
ਮੁੱਖ ਮੰਤਰੀ ਨੇ ਲਿਖਿਆ ਹੈ ਕਿ ਝੂਠੀ ਵਟਸਐਪ ਖਬਰ ਤੋਂ ਬਾਅਦ ਬੱਚਿਆ ਨੂੰ ਚੁੱਕੇ ਜਾਣ ਦੇ ਸ਼ਕ ਵਿੱਚ ਗੁਲਬਰਗਾ ਵਿਖੇ ਲੋਕਾਂ ਦੀ ਭੀੜ ਵਲੋਂ ਇਕ ਸਿੱਖ 'ਤੇ ਹਮਲਾ ਕੀਤਾ ਗਿਆ ਹੈ। ਇਸ ਕਰਕੇ ਮੈ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਦੋਸ਼ੀਆਂ ਵਿਰੁੱਧ ਸੱਖਤ ਕਾਰਵਾਈ ਕਰਨ ਅਤੇ ਸਿੱਖ ਭਾਈਚਾਰੇ ਅਤੇ ਉਨ•ਾਂ ਦੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਕਰਨ ਨੂੰ ਯਕੀਨੀ ਬਨਾਓ।
ਬਾਅਦ ਵਿੱਚ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਇਸ ਘਟਨਾ 'ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕੁਮਾਰਸਵਾਮੀ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਭਾਈਚਾਰੇ ਦੀ ਸੁੱਰਖਿਆ ਨੂੰ ਯਕੀਨੀ ਬਨਾਉਣ ਅਤੇ ਸਿੱਖਾ ਦੇ ਧਾਰਮਿਕ ਅਧਿਕਾਰਾਂ ਬਾਰੇ ਸਥਾਨਕ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਦਮ ਚੁੱਕਣ।
ਮੁੱਖ ਮੰਤਰੀ ਨੇ ਝੂਠੀ ਵਟਸਐਪ ਖਬਰ ਫੈਲਾਉਣ ਵਾਲਿਆ ਦੀ ਸ਼ਨਾਖਤ ਕਰਨ ਅਤੇ ਉਨ•ਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਵੀ ਕੁਮਾਰਸਵਾਮੀ ਨੂੰ ਅਪੀਲ ਕੀਤੀ ਹੈ।
ਕੁੱਝ ਸੂਬਿਆਂ ਵਿੱਚ ਲੋਕਾਂ ਵਲੋਂ ਇਹ ਖਬਰ ਵਟਸਐਪ 'ਤੇ ਫੈਲਾਈ ਗਈ ਕਿ ਬੱਚੇ ਚੁੱਕਣ ਵਾਲੇ ਘੁੰਮ ਰਹੇਂ ਹਨ ਅਤੇ ਉਹ ਬੱਚਿਆ ਨੂੰ ਅਗਵਾਹ ਕਰਕੇ ਉਨ•ਾਂ ਦੇ ਅੰਗ ਕੱਢ ਲੈਂਦੇ ਹਨ। ਜਦੋ ਇਹ ਖਬਰ ਕਰਨਾਟਕ ਵਿੱਚ ਆਈ ਤਾਂ ਲੋਕਾਂ ਦੀ ਭੀੜ ਨੇ ਸ਼ੱਕ ਕਰਕੇ ਅਵਤਾਰ ਸਿੰਘ ਨਾਂ ਦੇ ਵਿਅਕਤੀ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਇਸ ਭੀੜ ਨੇ ਉਸ ਦੀ 'ਕਿਰਪਾਨ ਨੂੰ ਹਥਿਆਰ ਸਮਝਿਆ ਜੋ ਕਿ ਇਸ ਕਕਾਰ ਦੀ ਧਾਰਮਿਕ ਮਹਾਨਤਾ ਤੋਂ ਅਣਜਾਨ ਸਨ।