• Home
  • ਕੈਪਟਨ ਤੋਂ ਨਾਰਾਜ 3 ਵਿਧਾਇਕ ਗਏ ਰਾਹੁਲ ਦੇ ਦਰਬਾਰ, ਕੈਪਟਨ ਦੀ ਕਾਰਗੁਜਾਰੀ ਉਤੇ ਖੜੇ ਕੀਤੀ ਗੰਭੀਰ ਸਵਾਲ

ਕੈਪਟਨ ਤੋਂ ਨਾਰਾਜ 3 ਵਿਧਾਇਕ ਗਏ ਰਾਹੁਲ ਦੇ ਦਰਬਾਰ, ਕੈਪਟਨ ਦੀ ਕਾਰਗੁਜਾਰੀ ਉਤੇ ਖੜੇ ਕੀਤੀ ਗੰਭੀਰ ਸਵਾਲ

ਚੰਡੀਗੜ੍ਹ- ਕੈਬਿਨੇਟ ਦੀ ਫ਼ੌਜ ਵਿਚ ਨਾਮ ਨਾ ਆਉਣ ਤੋਂ ਹੋਏ ਨਾਰਾਜ਼ ਕਾਂਗਰਸ ਪਾਰਟੀ ਦੇ 3 ਵਿਧਾਇਕਾਂ ਅਮਰੀਕ ਸਿੰਘ ਢਿੱਲੋਂ , ਕਾਕਾ ਰਣਦੀਪ ਸਿੰਘ ਨਾਭਾ ਅਤੇ ਰਾਕੇਸ਼ ਪਾਂਡੇ ਨੇ ਅੱਜ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਕੇ ਸਾਰਾ ਹਾਲ ਦੱਸਿਆ। 10 ਮਿੰਟ ਤੱਕ ਚਲੀ ਬੈਠਕ ਵਿਚ ਉਕਤ ਤਿੰਨੋਂ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਚੰਗੀ-ਮਾੜੀ ਹਰ ਇੱਕ ਸ਼ਿਕਾਇਤ ਰਾਹੁਲ ਗਾਂਧੀ ਦੇ ਸਾਹਮਣੇ ਰੱਖਦੇ ਹੋਏ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਇਨ੍ਹਾਂ ਵਿਧਾਇਕਾਂ ਨੇ ਪਹਿਲਾਂ ਰੋਸ ਵਜੋਂ ਵਿਧਾਨ ਸਭਾ ਕਮੇਟੀਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ । ਸਮਰਾਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਇਸ ਗੱਲਬਾਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਆਪਣਾ ਪੱਖ ਰੱਖ ਦਿੱਤਾ ਹੈ। ਰਾਹੁਲ ਗਾਂਧੀ ਨੇ ਉਨ੍ਹਾਂ ਦੀ ਗੱਲ ਨੂੰ ਪੂਰੀ ਗੰਭੀਰਤਾ ਨਾਲ ਸੁਣਿਆ ਹੈ ਅਤੇ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰਕੇ ਪੂਰੀ ਰਿਪੋਰਟ ਦੇਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰਤਾ ਨੂੰ ਨਜ਼ਰਅੰਦਾਜ਼ ਕੀਤਾ ਹੈ ਪਰ ਉਹ ਪਾਰਟੀ ਲਈ ਕੰਮ ਕਰਦੇ ਰਹਿਣਗੇ । ਸ਼ਾਹਕੋਟ ਚੋਣ ਵਿੱਚ ਵੀ ਉਨ੍ਹਾਂ ਵੱਲੋਂ ਪੂਰਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।