• Home
  • ਕੈਪਟਨ ਕਰਨਗੇ ਬਿਆਸ ਦਰਿਆ ਦਾ ਸਰਵੇ, ਈਡੀ ਨੇ ਚੱਢਾ ਸ਼ੂਗਰ ਮਿੱਲ ਦੇ ਮਾਮਲੇ ‘ਚ ਲਿਖਿਆ ਪੱਤਰ

ਕੈਪਟਨ ਕਰਨਗੇ ਬਿਆਸ ਦਰਿਆ ਦਾ ਸਰਵੇ, ਈਡੀ ਨੇ ਚੱਢਾ ਸ਼ੂਗਰ ਮਿੱਲ ਦੇ ਮਾਮਲੇ ‘ਚ ਲਿਖਿਆ ਪੱਤਰ

ਚੰਡੀਗੜ੍ਹ -(ਖਬਰ ਵਾਲੇ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਲੀਤ ਹੋਏ ਬਿਆਸ ਦਰਿਆ ਦਾ ਮੌਕਾ ਦੇਖਣਗੇ ਤੇ ਹਵਾਈ ਜਹਾਜ਼ ਰਾਹੀਂ ਬਿਆਸ ਦਰਿਆ ਦਾ ਸਰਵੇ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੀ ਦਿਨੀਂ ਸ਼ੂਗਰ ਮਿੱਲ ਵੱਲੋਂ ਕਥਿਤ ਤੌਰ 'ਤੇ ਸੀਰਾ ਦਰਿਆ 'ਚ ਸੁੱਟਣ ਕਾਰਨ ਪਾਣੀ ਦੂਸ਼ਿਤ ਹੋ ਗਿਆ ਸੀ, ਜੋ ਗੁਆਂਢੀ ਰਾਜ ਰਾਜਸਥਾਨ ਤੱਕ ਪੀਣ ਯੋਗ ਨਹੀਂ ਰਿਹਾ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਚੱਢਾ ਸ਼ੂਗਰ ਮਿੱਲ ਖਿਲਾਫ ਸਿਕੰਜਾ ਕੱਸ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚੱਢਾ ਸ਼ੂਗਰ ਮਿੱਲ ਦੇ ਮਾਮਲੇ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਪੱਤਰ ਲਿਖਦਿਆਂ ਇਸ ਕੇਸ ਦੀ ਮਨੀ ਲਾਂਡਰਿੰਗ ਐਕਟ ਤਹਿਤ ਵੀ ਜਾਂਚ ਕਰਨ ਲਈ ਕਿਹਾ ਹੈ। ਈਡੀ ਅਨੁਸਾਰ ਵਾਤਾਵਰਣ ਤੇ ਪ੍ਰਦੂਸ਼ਣ ਕੰਟਰੋਲ ਐਕਟ ਤਹਿਤ ਕਈ ਧਾਰਾਵਾਂ ਹੇਠ ਚੱਢਾ ਸ਼ੂਗਰ ਮਿਲ ਨੂੰ ਜੁਰਮਾਨਾ ਕੀਤਾ ਗਿਆ। ਇਸ ਦੇ ਨਾਲ ਹੀ ਮਕੈਨੀਕਲ, ਸਿਵਲ ਤੇ ਵਾਤਾਵਰਣ ਪੱਖ ਤੋਂ ਜਿੱਥੇ ਜਿੱਥੇ ਵੀ ਚੱਢਾ ਸ਼ੂਗਰ ਮਿੱਲ ਵੱਲੋਂ ਕੁਤਾਹੀਆਂ ਕੀਤੀਆਂ ਗਈਆਂ। ਉਨ੍ਹਾਂ ਸਾਰੇ ਵੇਰਵਿਆਂ ਦੀ ਈਡੀ ਵੱਲੋਂ ਮੰਗ ਕੀਤੀ ਗਈ ਹੈ।