• Home
  • ਕੈਪਟਨ ਅਰੂਸਾ ਦਾ ਜਨਮ ਦਿਨ ਮਨਾਲੀ ਦੀਆਂ ਵਾਦੀਆਂ ਵਿੱਚ ਮਨਾਉਣ ਵਿਚ ਰੁੱਝੇ , ਕਿਸਾਨਾਂ ਦੀ ਨਹੀਂ ਕੋਈ ਪ੍ਰਵਾਹ

ਕੈਪਟਨ ਅਰੂਸਾ ਦਾ ਜਨਮ ਦਿਨ ਮਨਾਲੀ ਦੀਆਂ ਵਾਦੀਆਂ ਵਿੱਚ ਮਨਾਉਣ ਵਿਚ ਰੁੱਝੇ , ਕਿਸਾਨਾਂ ਦੀ ਨਹੀਂ ਕੋਈ ਪ੍ਰਵਾਹ

ਰੋਪੜ- (ਖਬਰ ਵਾਲੇ ਬਿਊਰੋ) ਕਿਸਾਨਾਂ ਨੂੰ ਫ਼ਸਲ ਦੀ ਸਿੰਚਾਈ ਲਈ ਪੂਰੀ ਬਿਜਲੀ ਨਾ ਮਿਲਣ ਕਰ ਕੇ ਪਾਵਰ ਕਾਮ ਤੋਂ ਖ਼ਫ਼ਾ ਹੋਏ ਕਿਸਾਨਾਂ ਵੱਲੋਂ ਬਿਜਲੀ ਬੋਰਡ ਦੇ ਮੁੱਖ ਦਫ਼ਤਰ 132 ਕੇ.ਵੀ. ਵਿਖੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਕਟਾਈ ਮਗਰੋਂ ਨਵੀਂ ਫ਼ਸਲ ਦੀ ਬਿਜਾਈ ਕਰਨ ਲਈ ਬਿਜਲੀ ਬੋਰਡ ਵੱਲੋਂ ਮੋਟਰਾਂ ਨੂੰ ਪੂਰੀ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ, ਜਿਸ ਕਰ ਕੇ ਬਿਜਲੀ ਲੇਟ ਹੋ ਰਹੀ ਹੈ ਅਤੇ ਪਸ਼ੂਆਂ ਦੇ ਚਾਰੇ ਅਤੇ ਸਬਜ਼ੀਆਂ ਨੂੰ ਪਾਣੀ ਨਾ ਮਿਲਣ ਕਰ ਕੇ ਸੁੱਕ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਤਾਂ ਮਨਾਲੀ ਵਿੱਚ ਅਰੂਸਾ ਦੇ ਜਨਮ ਦਿਨ ਮਨਾਉÎਣ ਵਿੱਚ ਰੁੱਝੇ ਤੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਦਿਨਾਂ ਦਾ ਛੁੱਟੀ ’ਤੇ ਮਨਾਲੀ ਦੀਆਂ ਖ਼ੂਬਸੂਰਤ ਵਾਦੀਆਂ ਦਾ ਆਨੰਦ ਮਾਣ ਰਹੇ ਹਨ। ਇਹ ਦੌਰਾ ਇਸ ਲਈ ਖ਼ਾਸ ਹੈ ਕਿਉਂਕਿ ਅੱਜ ਮੁੱਖ ਮੰਤਰੀ ਕੈਪਟਨ ਦੀ ਮਹਿਲਾ ਮਿੱਤਰ ਅਰੂਸਾ ਦਾ ਜਨਮ ਦਿਨ ਹੈ।