• Home
  • ਕੈਪਟਨ ਅਮਰਿੰਦਰ ਸਿੰਘ ਵਲੋਂ ਨਮਾਜ਼ ਬਾਰੇ ਖੱਟੜ ਦੇ ਬਿਆਨ ਦੀ ਤਿੱਖੀ ਆਲੋਚਨਾ 

ਕੈਪਟਨ ਅਮਰਿੰਦਰ ਸਿੰਘ ਵਲੋਂ ਨਮਾਜ਼ ਬਾਰੇ ਖੱਟੜ ਦੇ ਬਿਆਨ ਦੀ ਤਿੱਖੀ ਆਲੋਚਨਾ 

ਚੰਡੀਗੜ•, 7 ਮਈ: (ਪਰਮਿੰਦਰ ਸਿੰਘ ਜੱਟਪੁਰੀ)
ਸਿਰਫ ਮਸਜਿਦ ਵਿਚ ਨਮਾਜ਼ ਅਦਾ ਕਰਨ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਐਮ ਐਲ ਖੱਟੜ ਦੇ ਬਿਆਨ 'ਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਮਾਹੌਲ ਨੂੰ ਫ਼ਿਰਕੂ ਰੰਗ ਦੇਣ ਦੀ ਕੋਸ਼ਿਸ ਕਰ ਰਹੀ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾ ਦੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਦੇ ਅਨੁਸਾਰ ਭਾਰਤ ਇਕ ਗਣਰਾਜ ਦੇਸ਼ ਹੈ ਜਿਸ ਕਰਕੇ ਨਾ ਹੀ ਖੱਟੜ ਅਤੇ ਨਾ ਹੀ ਕਿਸੇ ਹੋਰ ਕੋਲ ਲੋਕਾਂ ਨੂੰ ਇਹ ਨਿਰਦੇਸ਼ ਦੇਣ ਦਾ ਅਧਿਕਾਰ ਹੈ ਕਿ ਉਹ ਆਪਣੀ ਪ੍ਰਾਰਥਨਾ ਕਿੱਥੇ ਕਰਨ ਜਾ ਕਿੱਥੇ ਨਾ ਕਰਨ।
ਸ੍ਰੀ ਖੱਟੜ ਵਲੋਂ ਜਾਰੀ ਵਿਵਾਦਪੂਰਨ ਟਿਪਣੀ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦੇ ਖਿਆਲ ਅਨੁਸਾਰ ਭਾਰਤੀ ਜਨਤਾ ਪਾਰਟੀ ਵੋਟਾਂ ਦਾ ਲਾਹਾ ਲੈਣ ਲਈ ਧਰਮ ਦੇ ਆਧਾਰ 'ਤੇ ਸਮਾਜ ਨੂੰ ਵੰਡਣਾ ਚਾਹੁੰਦੀ ਹੈ।
ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਕਠੂਆ ਬਲਾਤਕਾਰ-ਹੱਤਿਆ ਮਾਮਲਾ ਪਠਾਨਕੋਟ ਵਿਖੇ ਤਬਦੀਲ ਕਰਨ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਅਦਾਲਤੀ ਪ੍ਰਕਿਰਿਆ ਦੌਰਾਨ ਪੀੜਤ ਪਰਿਵਾਰ, ਵਕੀਲ ਅਤੇ ਹੋਰਾਂ ਨੂੰ ਪੂਰੀ ਸੁਰੱਖਿਆ ਯਕੀਨੀ ਬਣਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਦਾਲਤੀ ਪ੍ਰਕਿਰਿਆ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ।
ਆਉਂਦੀ ਉਪ-ਚੋਣ ਲਈ ਕਾਂਗਰਸ ਦੇ ਉਮੀਦਵਾਰ ਵਿਰੁਧ ਸ਼ਾਹਕੋਟ ਦੇ ਐਸ ਐਚ ਓ ਵਲੋਂ ਆਪਣੇ ਆਪ ਐਫ ਆਈ ਆਰ ਦਰਜ ਕਰਨ ਦੇ ਸਵਾਲ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਇਸ ਨੂੰ ਸਿਆਸੀ ਸਾਜਿਸ਼ ਦੱਸਿਆ ਅਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਸ਼ਾਮਲ ਸਿਆਸਤਦਾਨਾ ਅਤੇ ਐਸ ਐਚ ਓ ਦੀ ਭੂਮਿਕਾ ਦੇ ਮਾਮਲੇ ਜੀ ਜਾਂਚ ਕਰਨ ਅਤੇ ਜਾਇਜ਼ਾ ਲਏ।
ਇਸ ਤੋਂ ਪਹਿਲਾਂ ਜ਼ਿਲ•ੇ ਵਿਚੋ ਤਬਦੀਲ ਹੋਣ ਕਾਰਨ ਪ੍ਰੇਸ਼ਾਨ ਹੋਇਆ ਐਸ ਐਚ ਓ ਦੇ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਦੇ ਸੰਪਰਕ ਵਿਚ ਹੋਣ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਹਰਦੇਵ ਸਿੰਘ ਲਾਡੀ ਵਿਰੁੱਧ ਐਫ ਆਈ ਆਰ ਇਸੇ ਦਾ ਹੀ ਨਤੀਜਾ ਲੱਗਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਪੁਲਿਸ ਨੂੰ ਸਿਰਫ਼ ਲਾਡੀ ਵਿਰੁੱਧ ਸ਼ਿਕਾਇਤ ਦੀ ਜਾਂਚ ਕਰਨ ਲਈ ਆਖਿਆ ਸੀ ਪਰ ਐਸ ਐਚ ਓ ਨੇ ਕਾਹਲੀ ਵਿਚ ਅਣਕਿਆਸੀ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕਰ ਦਿੱਤੀ। ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜਾਂ ਕਿਸੇ ਹੋਰ ਵਿਰੁਧ ਉਦੋਂ ਤੱਕ ਕਾਰਵਾਈ ਤੋਂ ਇਨਕਾਰ ਕਰ ਦਿਤਾ ਜਦੋਂ ਤੱਕ ਉਨ•ਾਂ ਵਿਰੁਧ ਨਸ਼ਿਆਂ ਦੇ ਮਾਮਲੇ ਵਿਚ ਸ਼ਾਮਲ ਹੋਣ ਦੇ ਚੌਖੇ ਸਬੂਤ ਨਹੀਂ ਮਿਲ ਜਾਂਦੇ। ਉਨ•ਾਂ ਕਿਹਾ ਕਿ ਇਸ ਮਾਮਲੇ ਦਾ ਜਾਇਜ਼ਾ ਈ ਡੀ ਵਲੋਂ ਲਿਆ ਜਾ ਰਿਹਾ ਹੈ ਅਤੇ ਇਸ ਉੱਤੇ ਹਾਈਕੋਰਟ ਨਿਗਾਹ ਰੱਖ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਐਸ ਟੀ ਐਫ ਵਧੀਆ ਕੰਮ ਕਰ ਰਹੀ ਹੈ। ਇਸ ਨੇ ਪਹਿਲਾਂ ਹੀ 15 ਹਜ਼ਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿਚ ਵੱਡੀਆਂ ਮੱਛੀਆਂ ਦੇਸ਼ ਵਿਚੋਂ ਫਰਾਰ ਹੋ ਗਈਆਂ ਹਨ ਜਿਨ•ਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ। ਉਨ•ਾਂ ਕਿਹਾ ਕਿ ਇਕ ਵੱਡੇ ਲੀਡਰ ਨੂੰ ਹਾਂਗ ਕਾਂਗ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਪੰਜਾਬ ਸਰਕਾਰ ਉਸ ਦੀ ਹਵਾਲਗੀ ਦੀ ਮੰਗ ਕਰੇਗੀ।
ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁਧ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਸੂਬਾ ਸਰਕਾਰ ਵਲੋਂ ਪੇਸ਼ ਕੀਤੇ ਹਲਫਨਾਮੇ ਸਬੰਧੀ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਦੋਹਰਾਇਆ ਕਿ ਉਹ ਉਸ ਸਟੈਂਡ ਤੋਂ ਪਿੱਛੇ ਨਹੀਂ ਹੱਟ ਸਕਦੇ ਸਨ ਜੋ ਪਹਿਲਾਂ ਪੰਜਾਬ ਦੇ ਹਰਿਆਣਾ ਹਾਈ ਕੋਰਟ ਵਿਚ ਲਿਆ ਗਿਆ ਸੀ। ਉਨ•ਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਸਿੱਧੂ ਦੇ ਪੂਰੇ ਸਮੱਰਥਕ ਹਨ। ਉਨ•ਾਂ ਨੇ ਉਮੀਦ ਪ੍ਰਗਟ ਕੀਤੀ ਕਿ ਅਦਾਲਤ ਇਸ ਬਾਰੇ ਫੈਸਲਾ ਦਿੰਦੇ ਹੋਏ ਸਿੱਧੂ ਦੇ ਦੇਸ਼ ਲਈ ਮਹਾਨ ਯੋਗਦਾਨ ਨੂੰ ਸਾਹਮਣੇ ਰੱਖੇਗੀ।