• Home
  • ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਨੂੰ ਕਰਨਾਟਕ ਵਿੱਚ ਹੋਈ ਧੱਕੇਸ਼ਾਹੀ ਵਿਰੁੱਧ ਦਿੱਤਾ ਮੰਗ ਪੱਤਰ

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਨੂੰ ਕਰਨਾਟਕ ਵਿੱਚ ਹੋਈ ਧੱਕੇਸ਼ਾਹੀ ਵਿਰੁੱਧ ਦਿੱਤਾ ਮੰਗ ਪੱਤਰ

ਚੰਡੀਗੜ੍ਹ ( ਖ਼ਬਰਾਂ ਵਾਲੇ ਬਿਓਰੋ) ਕਰਨਾਟਕ ਵਿੱਚ ਭਾਜਪਾ ਵੱਲੋਂ ਲੋਕਤੰਤਰ ਦਾ ਘਾਣ ਕਰਨ ਕਾਰਨ ਜਿੱਥੇ ਕਾਂਗਰਸ ਵੱਲੋਂ ਪੂਰੇ ਦੇਸ਼ ਵਿੱਚ ਰਾਜਪਾਲਾਂ ਨੂੰ ਮੰਗ ਪੱਤਰ ਦੇਣਾ ਅਤੇ ਜ਼ਿਲ੍ਹਾ ਪੱਧਰ ਤੇ ਧਰਨੇ ਦੇਣ ਦੇ ਪ੍ਰੋਗਰਾਮ ਤਹਿਤ ਪੰਜਾਬ ਚ ਭਾਵੇਂ ਚਾਰ -ਪੰਜ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਥਾਈਂ ਕਿਤੇ ਵੀ ਧਰਨੇ ਨਹੀਂ ਦਿੱਤੇ ਜਾ ਸਕੇ ।ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਚੰਡੀਗੜ੍ਹ ਵਿਖੇ ਆਪਣੇ ਛੇ ਮੰਤਰੀਆਂ ਦੇ ਨਾਲ ਕਰਨਾਟਕ ਵਿੱਚ ਹੋਈ ਧੱਕੇਸ਼ਾਹੀ ਖ਼ਿਲਾਫ਼ ਮੰਗ ਪੱਤਰ ਦਿੱਤਾ। ਮੰਗ ਪੱਤਰ ਦੇਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੇ ਗਏ ਮੈਮੋਰੰਡਮ ਬਾਰੇ ਦੱਸਿਆ ਕਿ ਅਸੀਂ ਇਹ ਮੈਮੋਰੰਡਮ ਗਵਰਨਰ ਰਾਹੀਂ ਰਾਸ਼ਟਰਪਤੀ ਨੂੰ ਭੇਜ ਰਹੇ ਹਾਂ ਜਿਸ ਵਿੱਚ ਸਾਫ ਤੌਰ ਤੇ ਕਰਨਾਟਕਾ ਦੇ ਘਟਨਾਕ੍ਰਮ ਬਾਰੇ ਅਸੀਂ ਮੰਗ ਕੀਤੀ ਹੈ ਕਿ ਉੱਥੇ ਦੇ ਰਾਜਪਾਲ ਨੇ ਭਾਜਪਾ ਦਾ ਹੱਥ ਠੋਕਾ ਬਣ ਕੇ ਇਕੱਲਾ ਲੋਕਤੰਤਰ ਦਾ ਘਾਣ ਨਹੀਂ ਕੀਤਾ ਸਗੋਂ ਦੀ ਸੰਵਿਧਾਨ ਦਾ ਵੀ ਤੀਲਾ- ਤੀਲਾ ਕਰ ਦਿੱਤਾ ਹੈ ੲਸ ਮੌਕੇ ਤੇ ਉਨ੍ਹਾਂ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਵਿਆਹ ਕੈਬਨਿਟ ਮੰਤਰੀਆਂ ਚ ਨਵਜੋਤ ਸਿੰਘ ਸਿੱਧੂ ,ਸੁਖਜਿੰਦਰ ਸਿੰਘ ਰੰਧਾਵਾ ਆਦਿ ਸਮੇਤ ਚੌਵੀ ਵਿਧਾਇਕ ਹਾਜ਼ਰ ਸਨ।