• Home
  • ਕੈਨੇਡਾ ਵੱਸਦੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਨਾਵਲ ਥੋਹਰਾਂ ਦੇ ਫੁੱਲ ਦਾ ਲੋਕ ਅਰਪਨ 18 ਮਈ ਨੂੰ

ਕੈਨੇਡਾ ਵੱਸਦੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਨਾਵਲ ਥੋਹਰਾਂ ਦੇ ਫੁੱਲ ਦਾ ਲੋਕ ਅਰਪਨ 18 ਮਈ ਨੂੰ

ਲੁਧਿਆਣਾ - (ਖਬਰ ਵਾਲੇ ਬਿਊਰੋ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਲੇਖਕਾਂ ਦੀ 1987 ਤੋਂ ਕਰਮਸ਼ੀਲ ਜਥੇਬੰਦੀ ਪੀਏਯੂ ਸਾਹਿਤ ਸਭਾ ਵੱਲੋਂ ਯੂਨੀਵਰਸਿਟੀ ਦੀ ਪੁਰਾਣੀ ਵਿਦਿਆਰਥੀ ਤੇ ਪੰਜਾਬੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਨਵੇਂ ਨਾਵਲ ਥੋਹਰਾਂ ਦੇ ਫੁੱਲ ਦੀ ਘੁੰਡ ਚੁਕਾਈ
18 ਮਈ ਸ਼ੁੱਕਰਵਾਰ ਸਵੇਰੇ 11.30 ਵਜੇ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਵਿਦਿਆਰਥੀ ਭਵਨ (ਮ.ਸ ਰੰਧਾਵਾ ਲਾਇਬਰੇਰੀ ਸਾਹਮਣੇ) ਵਿਖੇ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਾਹਿਤ ਸਭਾ ਦੇ ਪ੍ਰਧਾਨ ਗੁਰਭਜਨ ਗਿੱਲ ਤੇ ਜਨਰਲ ਸਕੱਤਰ ਡਾ: ਗੁਲਜ਼ਾਰ ਪੰਧੇਰ ਨੇ ਦੱਸਿਆ ਕਿ ਨਾਵਲ ਬਾਰੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਜਤਿੰਦਰ ਹਾਂਸ,ਉੱਘੇ ਵਿਦਵਾਨ ਤੇ ਪੀਏਯੂ ਅਧਿਆਪਕ ਡਾ: ਜਗਵਿੰਦਰ ਸਿੰਘ ਜੋਧਾ ਤੇ ਡਾ: ਹਰਜਿੰਦਰ ਵਾਲੀਆ ਪੰਜਾਬੀ ਯੂਨੀਵਰਸਿਟੀ ਸੰਖੇਪ ਚਰਚਾ ਕਰਨਗੇ। ਪ੍ਰਧਾਨਗੀ ਮੰਡਲ ਚ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ, ਗੁਰੂ ਨਾਨਕ ਦੇਵ ਯੂਨੀ ਵਰਸਿਟੀ, ਡਾ: ਅਮਰਜੀਤ ਸਿੰਘ ਨੰਦਾ ਵੀ ਸੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਤੇ ਪ੍ਰੋ: ਰਵਿੰਦਰ ਸਿੰਘ ਭੱਠਲ, ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿ: ਸ਼ਾਮਿਲ ਹੋਣਗੇ।