• Home
  • ਕੈਨੇਡਾ ਤੇ ਇੰਗਲੈਂਡ ਨੇ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਣਾਲੀ ਕੀਤੀ ਔਖੀ

ਕੈਨੇਡਾ ਤੇ ਇੰਗਲੈਂਡ ਨੇ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਣਾਲੀ ਕੀਤੀ ਔਖੀ

ਦਿੱਲੀ (ਖ਼ਬਰ ਵਾਲੇ ਬਿਊਰੋ )ਕੈਨੇਡਾ ਤੇ ਇੰਗਲੈਂਡ ਨੂੰ ਜਾ ਰਹੇ ਭਾਰਤੀ ਵਿਦਿਆਰਥੀਆਂ  ਨੂੰ ਹੁਣ ਜਾਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਕੈਨੇਡਾ ਤੇ ਇੰਗਲੈਂਡ ਦੀ ਸਰਕਾਰ ਭਾਰਤੀਆਂ ਪ੍ਰਤੀ ਸਖ਼ਤ ਹੋ ਗਈ ਹੈ ।ਪਿਛਲੇ ਸਮੇਂ ਤੋਂ ਲਗਾਤਾਰ ਭਾਰਤੀ ਵਿਦਿਆਰਥੀਆਂ ਦੇ ਵੀਜ਼ਿਆਂ ਚ ਨਰਮੀ ਕਾਰਨ ਕੈਨੇਡਾ ਚ ਖਾਸ ਕਰਕੇ ਪੰਜਾਬ ਤੋਂ ਵਹੀਰਾਂ ਘੱਤ ਕੇ ਪੰਜਾਬੀ ਵਿਦਿਆਰਥੀਆਂ ਦਾ ਜਾਣਾ ਜਾਰੀ ਹੈ ।ਪਰ ਹੁਣ ਕੈਨੇਡਾ ਦੀ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਆਉਣ ਵਾਸਤੇ ਸਟੂਡੈਂਟ ਵੀਜ਼ਾ ਪ੍ਰਣਾਲੀ ਦੇ ਨਿਯਮਾਂ ਚ ਤਬਦੀਲੀ ਕਰ ਦਿੱਤੀ ਹੈ ,।  ਕੈਨੇਡਾ ਸਰਕਾਰ ਵੱਲੋਂ ਪਹਿਲਾਂ ਸਟੂਡੈਂਟ ਵੀਜ਼ੇ ਲਈ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ (ਐਸ ਪੀ ਪੀ ) ਸੀ ,ਜਿਸ ਵਿੱਚ ਸਟੂਡੈਂਟ ਵੱਲੋਂ 5.5 ਬੈਂਡ ਹਰ ਵਿਸ਼ੇ ਚੋਂ ਬਰਾਬਰ ਲੈਣੇ ਹੁੰਦੇ ਸਨ ਅਤੇ 6 ਮਹੀਨਿਆਂ ਦੀ ਫੀਸ ਅਡਵਾਂਸ ਦੇਣੀ ਪੈਂਦੀ ਸੀ । ਕੈਨੇਡਾ ਸਰਕਾਰ ਦੇ ਹੋਮ ਆਫਿਸ ਵੱਲੋਂ ਨਵੀਂ ਵੀਜ਼ਾ ਪ੍ਰਣਾਲੀ (SDS)ਤਹਿਤ ਭਾਰਤੀ ਸਟੂਡੈਂਟਾਂ ਨੂੰ 6.ਬੈਂਡ ਹਰ ਵਿਸ਼ੇ ਚੋਂ ਬਰਾਬਰ  ਲੈਣੇ ਲਾਜ਼ਮੀ ਹਨ ਅਤੇ ਇੱਕ ਸਾਲ ਦੀ ਫੀਸ ਅਡਵਾਂਸ ਜਮ੍ਹਾਂ ਕਰਵਾਉਣੀ ਪਵੇਗੀ ।

ਦੂਜੇ ਪਾਸੇ ਇੰਗਲੈਂਡ ਦੀ ਸਰਕਾਰ ਨੇ ਭਾਵੇਂ ਬਾਕੀ ਅੰਤਰਰਾਸ਼ਟਰੀ ਪੱਧਰ ਤੇ ਹੋਰ ਦੇਸ਼ਾਂ ਨੂੰ ਇਗਲੈਂਡ ਚ ਪੜ੍ਹਾਈ ਕਰਨ ਲਈ ਸੌਖੇ ਨਜ਼ਰ ਬਣਾ ਦਿੱਤੇ ਪਰ ਉਸ ਲਿਸਟ ਵਿੱਚ ਭਾਰਤ ਨੂੰ ਨਹੀਂ ਸ਼ਾਮਿਲ ਕੀਤਾ ਗਿਆ ।  ਇੰਗਲੈਂਡ ਨੇ ਭਾਰਤੀਆਂ ਤੇ ਸਖ਼ਤੀ ਕਰਦਿਆਂ ਇਹ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਹਨ ,ਕੇ ਬ੍ਰਿਟਿਸ਼ ਚ ਆਉਣ ਵਾਲੇ ਨੂੰ ਬ੍ਰਿਟਿਸ਼ ਦੇਸ਼ਾਂ ਦੀ ਅੰਗਰੇਜ਼ੀ ਤੇ ਸਕਿੱਲ ਡਿਵੈਲਮੈਂਟ ਆਦਿ ਬਾਰੇ ਚੰਗੀ ਘੋਖ ਕਰਨ ਤੋਂ ਬਾਅਦ ਹੀ ਵੀਜ਼ਾ ਦੇਣ ਦੇ ਆਦੇਸ਼ ਦਿੱਤੇ ਹਨ ।