• Home
  • ਕੈਦੀਆਂ ਦੇ ਫ਼ਰਾਰ ਹੋਣ ਦਾ ਮੰਤਰੀ ਨੇ ਲਿਆ ਨੋਟਿਸ- ਮੋਬਾਇਲ ਰਾਹੀਂ ਦੇਖਿਆ ਜੇਲ ਦਾ ਮੰਦੜਾ ਹਾਲ

ਕੈਦੀਆਂ ਦੇ ਫ਼ਰਾਰ ਹੋਣ ਦਾ ਮੰਤਰੀ ਨੇ ਲਿਆ ਨੋਟਿਸ- ਮੋਬਾਇਲ ਰਾਹੀਂ ਦੇਖਿਆ ਜੇਲ ਦਾ ਮੰਦੜਾ ਹਾਲ

ਲੁਧਿਆਣਾ- ਅੱਜ ਸਥਾਨਕ ਕੇਂਦਰੀ ਜੇਲ੍ਹ 'ਚੋਂ ਸਵੇਰੇ ਦੋ ਕੈਦੀਆਂ ਦੇ ਫ਼ਰਾਰ ਹੋਣ ਤੋਂ ਸੂਚਨਾ ਮਿਲਣ ਤੋਂ ਬਾਅਦ ਹਰਕਤ ਵਿਚ ਆਏ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੰਤਰੀ ਨੇ ਖ਼ੁਦ ਆਪਣੇ ਮੋਬਾਈਲ ਉੱਤੇ ਲੁਧਿਆਣਾ ਜੇਲ੍ਹ ਦਾ ਲਾਈਵ ਹਾਲ ਦੇਖਿਆ, ਇਸ ਦੌਰਾਨ ਜੇਲ੍ਹ ਵਿਚ ਕਈ ਮੁਲਾਜ਼ਮ ਮੋਬਾਈਲ ਦਾ ਇਸਤੇਮਾਲ ਕਰਦੇ ਪਾਏ ਗਏ। ਇਸ ਉਪਰੰਤ ਜੇਲ੍ਹ ਮੰਤਰੀ ਨੇ ਮੋਬਾਈਲ ਦਾ ਇਸਤੇਮਾਲ ਕਰ ਰਹੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਕਹਿੰਦੇ ਹੋਏ ਇਹ ਵੀ ਹਿਦਾਇਤ ਕੀਤੀ ਕਿ ਕੈਦੀ ਫ਼ਰਾਰ ਹੋਣ ਵਿਚ ਦੋਸ਼ੀ ਪਾਏ ਗਏ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗਾ।