• Home
  • ਕੇਜਰੀਵਾਲ ਨੂੰ ਘੱਟ ਗਿਣਤੀਆਂ ਬਾਰੇ ਕਿਤਾਬ ਕੀਤੀ ਭੇਟ

ਕੇਜਰੀਵਾਲ ਨੂੰ ਘੱਟ ਗਿਣਤੀਆਂ ਬਾਰੇ ਕਿਤਾਬ ਕੀਤੀ ਭੇਟ

ਦਿੱਲੀ ਘੱਟ ਗਿਣਤੀ ਕਮਿਸ਼ਨ ਵੱਲੋਂ ਘੱਟ ਗਿਣਤੀਆਂ ਲਈ ਤਿਆਰ ਕੀਤੀ ਗਈ ਕਿਤਾਬ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਟ ਕੀਤੀ ਗਈ। ਸ੍ਰੀ ਕੇਜਰੀਵਾਲ ਨੇ ਇਸ ਕਿਤਾਬ ਦਾ ਹਿੰਦੀ ਤੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਸਲਾਹ ਵੀ ਕਮਿਸ਼ਨ ਦੇ ਮੈਂਬਰ ਕਰਤਾਰ ਸਿੰਘ ਕੋਛੜ ਤੇ ਵਿਧਾਇਕਾਂ ਜਰਨੈਲ ਸਿੰਘ ਤੇ ਅਵਤਾਰ ਸਿੰਘ ਕਾਲਕਾ ਨੂੰ ਦਿੱਤੀ। ਸਿੱਖ ਆਗੂਆਂ ਦਾ ਵਫ਼ਦ ਅੱਜ ਸਵੇਰੇ ਸ੍ਰੀ ਕੇਜਰੀਵਾਲ ਨੂੰ ਮਿਲਿਆ ਤੇ ਉਨ੍ਹਾਂ ਇਹ ਕਿਤਾਬ ਮੁੱਖ ਮੰਤਰੀ ਨੂੰ ਭੇਟ ਕੀਤੀ। ਸ੍ਰੀ ਕੇਜਰੀਵਾਲ ਨੇ ਕਿਤਾਬ ਵਿਚਲੇ ਮਸੌਦੇ ਨੂੰ ਘੱਟ ਗਿਣਤੀ ਵਰਗਾਂ ਲਈ ਇੱਕ ਮਾਰਗਦਰਸ਼ਕ ਦੱਸਿਆ ਤੇ ਕਿਹਾ ਕਿ ਇਸ ਤਰ੍ਹਾਂ ਦੇ ਛੋਟੇ ‘ਪੈਂਫਲੈੱਟ’ ਬਣਾ ਕੇ ਵੀ ਘੱਟ ਗਿਣਤੀ ਵਰਗਾਂ ਵਿੱਚ ਵੰਡੇ ਜਾਣ। ਇਸ ਨਾਲ ਉਹ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਹਾ ਲੈ ਸਕਣਗੇ।
ਵਫ਼ਦ ਵਿੱਚ ਦੋਨਾਂ ਵਿਧਾਇਕਾਂ ਤੋਂ ਇਲਾਵਾ ਪੰਥਕ ਸੇਵਾ ਦਲ ਦੇ ਸ੍ਰਪਰਸਤ ਪਰਮਜੀਤ ਸਿੰਘ ਖੁਰਾਣਾ, ਦਲ ਦੇ ਧਰਮ ਪ੍ਰਚਾਰ ਵਿੰਗ ਦੇ ਨਿਗਰਾਨ ਹਰਦਿੱਤ ਸਿੰਘ ਗੋਬਿੰਦਪੁਰੀ, ਅਜੈ  ਪਾਲ ਸਿੰਘ, ਯੂਥ ਪੰਥਕ ਸੇਵਾ ਦਲ ਦੇ ਪ੍ਰਧਾਨ ਹਰਸ਼ ਸਿੰਘ ਹੈਪੀ ਤੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸਣੇ ਸੰਗਤ ਸਿੰਘ ਹਾਜ਼ਰ ਸਨ। ਸ੍ਰੀ ਕੇਜਰੀਵਾਲ ਨੇ ਕਰਤਾਰ ਸਿੰਘ ਕੋਛੜ ਨੂੰ ਥਾਪੜਾ ਵੀ ਦਿੱਤਾ।