• Home
  • ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਕਣਕ ਦੀ ਬੇਰੋਕ ਖਰੀਦ ਲਈ ਹਰ ਤਰ•ਾਂ ਦੀ ਸਹਾਇਤਾ ਦਾ ਭਰੋਸਾ 

ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਕਣਕ ਦੀ ਬੇਰੋਕ ਖਰੀਦ ਲਈ ਹਰ ਤਰ•ਾਂ ਦੀ ਸਹਾਇਤਾ ਦਾ ਭਰੋਸਾ 

ਚੰਡੀਗੜ•, 26 ਅਪ੍ਰੈਲ :
ਕੇਂਦਰ ਸਰਕਾਰ ਦੇ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਦੇ ਸਕੱਤਰ ਸ੍ਰੀ ਰਵੀ ਕਾਂਤ ਅਤੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਅੱਜ ਰੱਬੀ ਸੀਜਨ 2018-19 ਦੇ ਸਬੰਧ ਵਿਚ ਕਣਕਦੀ ਸਟੋਰੇਜ ਅਤੇ ਖਰੀਦ ਦੇ ਮੁੱਦੇ 'ਤੇ ਵਿਚਾਰ ਕਰਨ ਲਈ ਇਕ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਵਿਚ ਸ੍ਰੀ ਕੇ.ਏ.ਪੀ ਸਿਨਹਾ ਮੁੱਖ ਸਕੱਤਰ ਫੂਡ ਸਪਲਾਈ, ਪੰਜਾਬ, ਸ੍ਰੀਮਤੀ ਅਨਿੰਦਿੱਤਾ ਮਿਤਰਾ ਡਾਇਰੈਕਟਰਫੂਡ ਸਪਲਾਈ, ਪੰਜਾਬ, ਸ੍ਰੀ ਐਸ.ਪੀ. ਕਾਰ ਈ.ਡੀ (ਉੱਤਰ) ਐਫ.ਸੀ.ਆਈ ਅਤੇ ਜਨਰਲ ਮੈਨੇਜਰ ਐਫ.ਸੀ.ਆਈ, ਪੰਜਾਬ ਖੇਤਰ ਸ਼ਾਮਲ ਹੋਏ।
ਇਸ ਮੀਟਿੰਗ ਵਿੱਚ ਸ੍ਰੀ ਰਵੀ ਕਾਂਤ ਨੂੰ ਜਾਣੂ ਕਰਵਾਇਆ ਗਿਆ ਕਿ 130 ਲੱਖ ਮੀਟਰਿਕ ਟਨ ਦੀ ਅਨੁਮਾਨਤ ਮਾਤਰਾ ਵਿੱਚੋਂ  97 ਲੱਖ ਮੀਟਰਿਕ ਟਨ ਕਣਕ ਪਹਿਲਾਂ ਹੀ 25 ਅਪ੍ਰੈਲ, 2018 ਤੱਕਸੂਬੇ ਦੀਆਂ ਏਜੰਸੀਆਂ ਅਤੇ ਐਫ.ਸੀ.ਆਈ ਵੱਲੋਂ ਖਰੀਦੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 47 ਲੱਖ ਮੀਟਰਿਕ ਟਨ (65 ਫੀਸਦੀ) ਖਰੀਦੀ ਗਈ ਕਣਕ ਮੰਡੀਆਂ ਵਿਚੋਂ ਚੁੱਕ ਲਈ ਗਈ ਹੈ ਅਤੇ 25 ਅਪ੍ਰੈਲ, 2018 ਤੱਕ 12,157 ਕਰੋੜ ਰੁਪਏ ਦੀ ਰਾਸ਼ੀ ਆੜ•ਤੀਆਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ।
ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਸਕੱਤਰ ਕਿਹਾ ਕਿ ਅਨਾਜ ਦੀ ਚੁਕਾਈ ਨੂੰ ਬਿਹਤਰ ਬਣਾਉਣ ਅਤੇ ਭੰਡਾਰ ਖੇਤਰਾਂ ਦੀ ਠੀਕ ਵਰਤੋਂ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਸਪੈਸ਼ਲ ਰੇਲਾਂ ਸੂਬੇ ਨੂੰਅਲਾਟ ਕੀਤੀਆਂ ਜਾਣਗੀਆਂ। ਸਾਇਲੋਜ ਦੇ ਰੂਪ ਵਿਚ ਵਿਗਿਆਨਕ ਢੰਗ ਨਾਲ ਭੰਡਾਰਨ ਕਰਨ ਸਬੰਧੀ ਐਫ.ਸੀ.ਆਈ ਨੇ ਜਾਣਕਾਰੀ ਦਿੱਤੀ ਕਿ ਉਨ•ਾਂ ਨੇ ਸਟੋਰੇਜ ਦੇ ਵਿਸਲੇਸਣ ਅਤੇ ਹੋਰ ਸੰਬੰਧਿਤਮੁੱਦਿਆਂ ਦੇ ਹੱਲ ਲਈ ਇਕ ਸਲਾਹਕਾਰ ਵੀ ਨਿਯੁਕਤ ਕੀਤਾ ਹੈ।
ਇਸ ਦੌਰਾਨ ਭਾਰਤ ਸਰਕਾਰ ਦੇ ਖੁਰਾਕ ਸਕੱਤਰ ਅਤੇ ਪੰਜਾਬ ਦੇ ਪ੍ਰਮੁੱਖ ਸਕੱਤਰ ਖੁਰਾਕ ਸਪਲਾਈ ਨੇ ਅੱਜ ਖੰਨਾ ਅਤੇ ਸਰਹਿੰਦ ਮੰਡੀਆਂ ਦਾ ਦੌਰਾ ਵੀ ਕੀਤਾ ਅਤੇ ਵੱਖ-ਵੱਖ ਅਧਿਕਾਰੀਆਂ ਅਤੇ ਹੋਰਨਾਂ ਨਾਲ ਗੱਲਬਾਤ ਵੀ ਕੀਤੀ। ਕੇਂਦਰੀ ਖੁਰਾਕ ਸਕੱਤਰ ਨੇ ਸਾਰੇ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਇਸ ਸੀਜ਼ਨ ਦੌਰਾਨ ਭਾਰਤ ਸਰਕਾਰ ਵੱਲੋਂ ਪ੍ਰੇਸ਼ਾਨੀ ਮੁਕਤ ਖਰੀਦ ਅਤੇ ਕਣਕ ਦੇ ਸਹੀ ਭੰਡਾਰਨਨੂੰ ਯਕੀਨੀ ਬਣਾਉਣ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ।