• Home
  • ਕੁੱਲ-ਹਿੰਦ ਕਾਂਗਰਸ ਚੋਂ ਪੰਜਾਬ ਦੀ ਛੁੱਟੀ..?  ਰਾਜਾ ਵੜਿੰਗ ਦੀ ਥਾਂ ਹੋਣਗੇ ਯਾਦਵ ਨਵੇਂ ਪ੍ਰਧਾਨ

ਕੁੱਲ-ਹਿੰਦ ਕਾਂਗਰਸ ਚੋਂ ਪੰਜਾਬ ਦੀ ਛੁੱਟੀ..?  ਰਾਜਾ ਵੜਿੰਗ ਦੀ ਥਾਂ ਹੋਣਗੇ ਯਾਦਵ ਨਵੇਂ ਪ੍ਰਧਾਨ

ਚੰਡੀਗੜ੍ਹ 11ਮਈ (ਖ਼ਬਰ ਵਾਲੇ ਬਿਊਰੋ )
ਕਾਂਗਰਸ ਦੇ ਰਾਸ਼ਟਰੀ ਅਹੁਦੇ ਤੋਂ ਪੰਜਾਬ ਦੀ ਛੁੱਟੀ ਕਹਿ ਲਿਆ ਜਾਵੇ ਇਸ ਵਿੱਚ ਕੋਈ ਅਤਿ-ਕਥਨੀ ਨਹੀਂ ਹੋਵੇਗੀ ਕਿਉਂਕਿ ਦੇਸ਼ ਦੀ ਪ੍ਰਮੁੱਖ ਪਾਰਟੀ ਚ ਗਿੱਦੜਬਾਹਾ ਤੋਂ ਨੌਜਵਾਨ ਵਿਧਾਇਕ ਰਾਜਾ ਵੜਿੰਗ ਜੋ ਕਿ ਪਹਿਲਾਂ ਕੁੱਲ -ਹਿੰਦ ਯੂਥ ਕਾਂਗਰਸ ਦਾ ਪ੍ਰਧਾਨ ਸੀ ,ਤੇ ਦੇਸ਼ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦਾ ਸੀ ।ਪਰ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਫੁਰਮਾਨ ਅਨੁਸਾਰ ਉਨ੍ਹਾਂ ਦੀ ਥਾਂ ਨਵਾਂ ਕੁੱਲ -ਹਿੰਦ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ  ਨੁੰ ਨਿਯੁਕਤ ਕੀਤਾ ਹੈ ।ਭਾਵੇਂ ਕਿ ਰਾਹੁਲ ਗਾਂਧੀ ਨੇ ਰਾਜਾ ਵੜਿੰਗ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਹੈ, ਪਰ ਦੇਸ਼ ਦੇ ਪ੍ਰਮੁੱਖ ਅਹੁਦੇ ਤੋਂ ਛਾਟੀ ਹੋ ਜਾਣ ਨਾਲ ਪੰਜਾਬ ਦਾ ਨੌਜਵਾਨ ਵਰਗ ਨਿਰਾਸ਼ ਹੈ ।