• Home
  • ਕੁੱਤਿਆਂ ਨਾਲ ਨੋਚੀ ਹੋਈ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਕੁੱਤਿਆਂ ਨਾਲ ਨੋਚੀ ਹੋਈ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਜੰਡਿਆਲਾ ਗੁਰੂ- (ਖਬਰ ਵਾਲੋ ਬਿਊਰੋ)- ਨਜਦੀਕੀ ਪਿੰਡ ਤਲਵੰਡੀ ਡੋਗਰਾ ਵਿਖੇ ਕੁੱਤਿਆਂ ਵੱਲੋਂ ਬੁਰੀ ਤਰਾਂ ਨੋਚੀ ਹੋਈ ਲਾਸ਼ ਮਿਲੀ ਹੈ। ਪੁਲਿਸ ਨੇ ਮੌਕੇ ਉਤੇ ਜਾ ਕੇ ਲਾਸ਼ ਨੂੰ ਕਬਜੇ ਵਿਚ ਲੈ ਲਿਆ ਹੈ। ਪਿੰਡ ਦੇ ਕੁਝ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਜਾ ਰਹੇ ਸਨ ਤਾਂ ਉਨਾਂ ਨੂੰ ਮੱਕੀ ਦੇ ਖੇਤ ਵਿਚ ਖੂਨ ਡੁੱਲੇ ਹੋਏ ਦੇ ਨਿਸ਼ਾਨ ਦੇਖੇ ਜਦੋਂ ਕੁਝ ਦੂਰ ਜਾ ਕੇ ਦੇਖਿਆ ਤਾਂ ਖੇਤ ਵਿਚ ਇਕ ਨੌਜਵਾਨ ਉਮਰ ਕਰੀਬ 25 ਸਾਲ ਦੀ ਨੰਗੀ ਹਾਲਤ ਵਿਚ ਲਾਸ਼ ਪਈ ਹੈ। ਇਸ ਉਪਰੰਤ ਇਸਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਕਿਹਾ ਕਿ ਲਾਸ਼ ਦੇਖਣ ਤੋਂ ਪਤਾ ਚਲਦਾ ਹੈ ਕਿ ਮ੍ਰਿਤਕ ਵਿਅਕਤੀ ਨੂੰ ਤੇਜਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ। ਉਨਾਂ ਕਿਹਾ ਉਕਤ ਵਿਅਕਤੀ ਦੇ ਬਿਆਨਾਂ ਦੇ ਅਧਾਰ ਉਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।