• Home
  • ਕੁਮਾਰ ਸਵਾਮੀ ਦੀ ਮੁੱਖ ਮੰਤਰੀ ਅਹੁਦੇ ਦੀ ਅੱਜ ਹੋਵੇਗੀ ਤਾਜਪੋਸ਼ੀ

ਕੁਮਾਰ ਸਵਾਮੀ ਦੀ ਮੁੱਖ ਮੰਤਰੀ ਅਹੁਦੇ ਦੀ ਅੱਜ ਹੋਵੇਗੀ ਤਾਜਪੋਸ਼ੀ

ਬੈਂਗਲੁਰੂ- ਕਰਨਾਟਕ 'ਚ ਜੇ.ਡੀ.ਐਸ. ਨੇਤਾ ਕੁਮਾਰ ਸਵਾਮੀ ਦੀ ਤਾਜਪੋਸ਼ੀ ਦੀ ਤਿਆਰੀਆਂ ਪੂਰੀਆਂ ਹੋ ਚੁਕੀਆਂ ਹਨ। ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਤੋਂ ਪਹਿਲਾ ਜੇ.ਡੀ.ਐਸ. ਨੇਤਾ ਅੱਜ ਸਵੇਰੇ ਚਾਮੁੰਡੀ ਮੰਦਰ ਜਾ ਕੇ ਮਾਤਾ ਦੇ ਦਰਸ਼ਨ ਕਰਨਗੇ। ਕੁਮਾਰਸਵਾਮੀ ਸ਼ਾਮ 4.30 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣਗੇ। ਐਚ.ਡੀ. ਕੁਮਾਰਸਵਾਮੀ ਦੇ ਨਾਲ ਕਰਨਾਟਕ ਕਾਂਗਰਸ ਦੇ ਪ੍ਰਧਾਨ ਜੀ.ਪਰਮੇਸ਼ਵਰ ਡਿਪਟੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣਗੇ। ਸਹੁੰ ਚੁੱਕ ਸਮਾਰੋਹ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪ੍ਰਧਾਨ ਸੋਨੀਆ ਗਾਂਧੀ, ਪੱਛਮ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ, ਬਸਪਾ ਸੁਪਰੀਮੋ ਮਾਇਆਵਤੀ, ਸਪਾ ਪ੍ਰਮੁੱਖ ਅਖਿਲੇਸ਼ ਯਾਦਵ, ਮਾਕਪਾ ਮਹਾਸਚਿਵ ਸੀਤਾਰਾਮ ਯੇਚੁਰੀ, ਰਾਜਦ ਦੇ ਤੇਜਸਵੀ ਯਾਦਵ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ ਨਾਏਡੂ, ਤੇਲੰਗਾਨਾ ਦੇ ਮੁੱਖਮੰਤਰੀ ਕੇ. ਚੰਦਰਸ਼ੇਖਰ ਰਾਵ, ਕੇਰਲ ਦੇ ਮੁੱਖਮੰਤਰੀ ਪਿਨਾਰਾਈ ਵਿਜੈਨ, ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਆਦਿ ਸ਼ਿਰਕਤ ਕਰਨਗੇ।