• Home
  • ਕੀ ਹੁਣ ਮਾਸਟਰ ਡਿਸਕੋ ਡਾਂਸ ਰਾਹੀਂ ਜਵਾਕਾਂ ਨੂੰ ਪੜ੍ਹਾਉਣਗੇ…???

ਕੀ ਹੁਣ ਮਾਸਟਰ ਡਿਸਕੋ ਡਾਂਸ ਰਾਹੀਂ ਜਵਾਕਾਂ ਨੂੰ ਪੜ੍ਹਾਉਣਗੇ…???

https://www.youtube.com/watch?v=Y2lyZ5gyy3k

ਚੰਡੀਗੜ੍ਹ ..ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕਈ ਤਰ੍ਹਾਂ ਦੇ ਤਜਰਬੇ ਕੀਤੇ ਜਾਂਦੇ ਹਨ ।ਪਰ ਹੁਣ ਸਰਕਾਰ ਨੇ" ਪੜ੍ਹੋ ਪੰਜਾਬ" ਦੇ ਪ੍ਰੋਗਰਾਮ ਤਹਿਤ ਅਧਿਆਪਕਾਂ ਨੂੰ ਪਹਿਲੀ ਜਮਾਤ ਦੇ ਬੱਚਿਆਂ ਨੂੰ ਅਨੋਖੇ ਕਿਸਮ ਨਾਲ ਪੜ੍ਹਾਉਂਣ ਦੀ ਟ੍ਰੇਨਿੰਗ ਦੀ ਵੀਡੀਓ ਵਾਏਰਲ ਹੋਣ ਦੇ ਕਾਰਨ ਅਧਿਆਪਕ ਵਰਗ ਇੱਕ ਮਜ਼ਾਕ ਦਾ ਪਾਤਰ ਜਿਹਾ ਬਣ ਗਿਆ ਹੈ ,ਕਿਉਂਕਿ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਆ ਰਹੇ ਹਨ ।ਪਰ ਇੱਥੋਂ ਤੱਕ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਬੱਚਿਆਂ ਨੂੰ ਡਿਸਕੋ ਡਾਂਸ ਰਾਹੀਂ ਪੜ੍ਹਾਉਣ ਦੀ ਵਿਧੀ  ਅਧਿਆਪਕਾਂ ਨੂੰ ਟ੍ਰੇਨਿੰਗ  ਸੈਮੀਨਾਰਾਂ  'ਚ ਕਰਵਾਈ ਜਾਂਦੀ ਹੈ।ਦੂਜੇ ਪਾਸੇ ਇਹ ਵੀ ਕਹਿਣਾ ਹੈ ਕਿ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਣ ਲਈ ਇੱਕ ਫਰੀ ਦਾ ਨੁਕਤਾ ਲੱਭ ਲਿਆ ਹੈ ਤਾਂ ਜੋ ਬੱਚੇ ਪ੍ਰਾਈਵੇਟ ਸਕੂਲਾਂ ਵੱਲੋਂ ਮੂੰਹ ਮੋੜ ਕੇ ਸਰਕਾਰੀ ਸਕੂਲਾਂ  ਵਿਚ  ਇਹ ਦੇਖ ਕੇ ਆਕਰਸ਼ਤ ਹੋਣਗੇ ਅਤੇ ਦਾਖ਼ਲਿਆਂ ਲਈ ਲੰਬੀਆਂ ਲਾਈਨਾਂ ਲੱਗਣਗੀਆਂ ।