• Home
  • ਕੀ ਹਾਈ ਕੋਰਟ ਵਿੱਚ ਕਿਰਪਾਨ ਤੇ ਪਾਬੰਦੀ ਲੱਗੀ ..? ਬਲਦੇਵ ਸਿੰਘ ਸਿਰਸਾ ਦੀ ਥਾਣੇਦਾਰ ਨੇ ਕਿਰਪਾਨ ਹਾਈਕੋਰਟ ਦੇ ਬਾਹਰ  …!

ਕੀ ਹਾਈ ਕੋਰਟ ਵਿੱਚ ਕਿਰਪਾਨ ਤੇ ਪਾਬੰਦੀ ਲੱਗੀ ..? ਬਲਦੇਵ ਸਿੰਘ ਸਿਰਸਾ ਦੀ ਥਾਣੇਦਾਰ ਨੇ ਕਿਰਪਾਨ ਹਾਈਕੋਰਟ ਦੇ ਬਾਹਰ  …!

ਚੰਡੀਗੜ੍ਹ17 ਮਈ-(ਖ਼ਬਰ ਵਾਲੇ ਬਿਊਰੋ) - ਭਾਵੇਂ ਵਿਦੇਸ਼ਾਂ ਨੂੰ ਜਾਣ ਲਈ ਸਿੱਖਾਂ ਦੀਆਂ ਜਹਾਜ਼ਾਂ ਦੇ ਵਿੱਚ ਚੜ੍ਹਨ ਲੱਗਿਆਂ ਲੁਹਾਈਆਂ ਨਹੀਂ  ਜਾਂਦੀਆਂ ,ਪਰ ਅੱਜ ਪੰਜਾਬ- ਹਰਿਆਣਾ ਹਾਈਕੋਰਟ ਜਿੱਥੇ ਸਿੱਖਾਂ ਦਾ ਗੜ੍ਹ ਹੈ, ਉੱਥੇ ਇੱਕ ਸਿੱਖਾਂ ਦੇ ਹੱਕਾਂ ਦੀ ਖ਼ਾਤਰ ਜੂਝਣ ਵਾਲਾ ਅਤੇ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਤੇ ਆਰਐੱਸਐੱਸ ਦੇ ਹੱਥ ਠੋਕਾ ਬਣੇ ਦੇ ਦੋਸ਼ ਲਾਉਣ ਵਾਲੇ ਬਲਦੇਵ ਸਿੰਘ ਸਿਰਸਾ ਨੂੰ ਅੱਜ ਪੰਜਾਬ ਹਰਿਆਣਾ ਦੀ ਹਾਈਕੋਰਟ ਦੇ ਵਿੱਚ ਛੇ ਇੰਚ ਦੀ ਕਿਰਪਾਨ ਉਤਾਰ ਕੇ ਜੱਜ ਸਾਹਮਣੇ ਪੇਸ਼ ਹੋਣਾ ਪਿਆ ।
ਇਹ ਅੱਜ ਘਟਨਾ ਉਸ ਸਮੇਂ ਵਾਪਰੀ ਜਦੋਂ ਬਲਦੇਵ ਸਿੰਘ ਸਿਰਸਾ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੰਡੀਗੜ੍ਹ ਵਿਖੇ ਲਗਾਈ ਗਈ ਆਪਣੀ ਪਟੀਸ਼ਨ ਜਿਹੜੀ ਕਿ ਇੱਕ ਐਸਡੀਐਮ ਅੰਮ੍ਰਿਤਸਰ ਦੇ ਖਿਲਾਫ ਸੀ ।ਬਲਦੇਵ ਸਿੰਘ ਸਿਰਸਾ ਨੇ ਖ਼ਬਰ ਵਾਲੇ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਵੱਲੋਂ ਐਸਡੀਐਮ ਰਾਜ਼ੇਸ ਕੁਮਾਰ ਖ਼ਿਲਾਫ਼ ਪਟੀਸ਼ਨ ਲਗਾਈ ਗਈ ਹੈ ਕਿਉਂਕਿ ਉਸਦੇ ਖਿਲਾਫ ਦਰਜਨ ਦੇ ਕਰੀਬ ਐਫਆਈਆਰ ਦਰਜ ਹਨ ਅਤੇ ਉਹ ਨਾਇਬ ਤਹਿਸੀਲਦਾਰ ਤੋਂ ਚਾਰ ਤਰੱਕੀਆਂ ਲੈ ਕੇ ਐਸਡੀਐਮ ਬਣਿਆ ਹੋਇਆ ਹੈ। ਪਰ ਉਹ ਪੁਲਿਸ ਦੇ ਰਿਕਾਰਡ ਵਿੱਚ ਭਗੌੜਾ ਵੀ ਹੈ ,ਬਲਦੇਵ ਸਿੰਘ ਨੇ ਖਦਸ਼ਾ ਜ਼ਾਹਰ ਕੀਤਾ ਕਿ ਸ਼ਾਇਦ ਉਸ ਨੂੰ ਪੇਸ਼ੀ ਤੋਂ ਰੋਕਣ ਲਈ ਇਹ ਜਾਲ ਬੁਣਿਆ ਗਿਆ ਹੋਵੇ। ਬਲਦੇਵ ਸਿੰਘ ਸਿਰਸਾ ਅਨੁਸਾਰ ਉਹ ਚਾਰ ਪੰਜ ਵਾਰ ਹਾਈਕੋਰਟ ਦੇ ਵਿੱਚ ਪੇਸ਼ੀਆਂ ਭੁਗਤਣ ਆਉਂਦਾ ਹੈ। ਪਰ ਕਦੇ ਵੀ ਉਸ ਦਾ ਸ੍ਰੀ ਸਾਹਿਬ ਨਹੀਂ ਉਤਰਵਾਇਆ ਗਿਆ ।  ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪਹਿਲੀ ਵਾਰ ਅੱਜ ਇਹ ਘਟਨਾ ਹੋਈ ਹੈ ਉਸ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਜਦੋਂ ਅੱਜ ਹਾਈ ਕੋਰਟ ਵਿੱਚ ਦਾਖਲ ਹੋਣ ਲੱਗਿਆ ਉਸ ਨੂੰ ਗੇਟ ਨੰਬਰ 4 ਤੇ ਪੁਲਿਸ ਮੁਲਾਜ਼ਮਾਂ ਨੇ ਰੋਕ ਲਿਆ ਤੇ ਉਸ ਦੇ ਸਿਰੀ ਸਾਹਿਬ ਪਾਏ ਹੋਣ ਤੇ ਇਤਰਾਜ਼ ਕੀਤਾ ; ਉਸ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਦਾ ਰਿਹਾ ਫਿਰ ਉਨ੍ਹਾਂ ਨੇ ਆਪਣੇ ਚੌਕੀ ਇੰਚਾਰਜ਼ ਸਬ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਬੁਲਾ ਲਿਆ ।ਬਲਦੇਵ ਸਿੰਘ ਅਨੁਸਾਰ ਸੁਰਿੰਦਰ ਸਿੰਘ ਨੇ ਉਸ ਨਾਲ ਬਹੁਤ ਜ਼ਿਆਦਾ ਮਾੜਾ ਵਿਵਹਾਰ  ਕੀਤਾ ਉਸ ਨੇ ਇਹ ਵੀ ਕਿਹਾ ਮੈਂ ਉਸ ਨੂੰ ਕਿਹਾ ਮੈਂ ਹੁਣ ਆਪਣੀ ਸਿਰਫ ਵਕੀਲ ਪਾਸ ਜਾਣਾ ਹੈ । ਅਦਾਲਤ ਵਿੱਚ ਜਾਣ ਲਈ ਮੈਂ ਵਕੀਲ ਤੋਂ ਲਿਖਾ ਕੇ ਪਾਸ ਲੈ ਲਵਾਂਗਾ।ਬਲਦੇਵ ਸਿੰਘ ਨੇ ਦੋਸ਼ ਲਾਇਆ ਕਿ ਉਹ ਫਿਰ ਵੀ ਨਹੀਂ ਮੰਨਿਆ ਅਖੀਰ ਬਲਦੇਵ ਸਿੰਘ ਨੇ ਆਪਣੇ ਕਿਸੇ ਸਾਥੀ ਤੋਂ ਛੋਟੀ ਕਿਰਪਾਨ ਲੈ ਕੇ ਸ੍ਰੀ ਸਾਹਿਬ ਉਤਾਰ ਕੇ ਰੱਖ ਦਿੱਤਾ ਤਾਂ ਉਹ ਅਦਾਲਤ ਵਿੱਚ ਪੇਸ਼ ਹੋਇਆ। ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਮੈਨੂੰ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਬਾਦਲ ਵਾਲਿਆਂ ਤੋਂ ਕੋਈ ਆਸ ਨਹੀਂ ਇਸ ਦਾ ਮੁੱਦਾ ਉਹ ਪੰਥ ਕੋਲ ਉਠਾਉਣਗੇ ਅਤੇ ਨਾਲ ਹੀ ਇਸ ਦੀ ਪਟੀਸ਼ਨ ਹਾਈ ਕੋਰਟ ਵਿੱਚ ਦਰਜ ਕਰਵਾਉਣਗੇ ਤਾ ਪਤਾ ਲੱਗ ਸਕੇਗਾ ਪਤਾ ਲੱਗ ਸਕੇ' ਕਿ ਇਹ ਕੌਣ ਹਨ ਵਿਅਕਤੀ ਜੋ ਉਸ ਨੂੰ ਹਰਾਸ ਕਰਨਾ ਚਾਹੁੰਦੇ ਸਨ ।