• Home
  • ਕਿਉਂ ਪਿਆ ਕੈਪਟਨ ਦੇ ਮੇਅਰ ਤੇ ਨਵਜੋਤ ਸਿੱਧੂ ਦੀ ਵਿਜੀਲੈਂਸ ਦਾ ਛਾਪਾ?

ਕਿਉਂ ਪਿਆ ਕੈਪਟਨ ਦੇ ਮੇਅਰ ਤੇ ਨਵਜੋਤ ਸਿੱਧੂ ਦੀ ਵਿਜੀਲੈਂਸ ਦਾ ਛਾਪਾ?

ਪਟਿਆਲਾ (ਖ਼ਬਰ ਵਾਲੇ ਬਿਊਰੋ )
ਆਮ ਤੌਰ ਤੇ ਸੱਤਾਧਾਰੀ ਧਿਰ ਵਿਰੋਧੀ ਧਿਰਾਂ ਦੇ ਵੱਡੇ ਆਗੂਆਂ ਜਾਂ ਫਿਰ ਉਨ੍ਹਾਂ ਦੇ ਕੀਤੇ ਕੰਮਾਂ ਤੇ ਵਿਜੀਲੈਂਸ ਨੂੰ ਆਪਣਾ ਹੱਥ ਠੋਕਾ ਵਰਤਦੀ ਆਈ ਹੈ। ਇਹ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਸੱਤਾਧਾਰੀ ਧਿਰ ਨਾਲ ਸਬੰਧਤ ਹੀ ਪਟਿਆਲਾ ਦੇ ਮੇਅਰ ਉੱਤੇ ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਦਾ" ਛਾਪਾ" ਪਿਆ ਹੋਵੇ ,ਤੇ ਇਹ ਵੀ ਪਹਿਲੀ ਵਾਰ ਹੀ ਹੈ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੇ ਆਪਣੇ ਹੀ ਬਣਾਏ ਹੋਏ ਮੇਅਰ ਉੱਤੇ ਸਥਾਨਕ ਸਰਕਾਰਾਂ ਵਿਭਾਗ ਉਂਗਲ ਉਠਾਵੇ ।
ਦੱਸਣਯੋਗ ਹੈ ਕਿ ਪਟਿਆਲਾ ਦੇ ਕਾਂਗਰਸੀ ਮੇਅਰ ਸੰਜੀਵ ਬਿੱਟੂ ਦੇ ਦਫ਼ਤਰ ,ਘਰ ਅਤੇ ਸਰਕਾਰੀ ਰਿਹਾਇਸ਼ ਤੇ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਦੀ ਵਿਜੀਲੈਂਸ ਟੀਮ ਨੇ ਅਚਾਨਕ ਛਾਪਾ ਮਾਰਿਆ ਹੈ ,ਅਤੇ ਉਨ੍ਹਾਂ ਦਾ ਪੂਰਾ ਰਿਕਾਰਡ ਖੰਗਾਲਿਆ ਗਿਆ ।
ਸੂਤਰਾਂ ਮੁਤਾਬਕ ਕੁਝ ਬੇਨਿਯਮੀਆਂ ਵੀ ਪਾਈਆਂ ਗਈਆਂ। ਦੂਜੇ ਪਾਸੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਸ ਵਿਭਾਗੀ ਵਿਜੀਲੈਂਸ ਦੇ ਛਾਪੇ ਦੀ ਗੱਲ ਇਕੱਲੇ ਸ਼ਹਿਰ ਚ ਨਹੀਂ ਪੂਰੇ ਦੇਸ਼ ਚ ਜੰਗਲ ਦੀ ਅੱਗ ਵਾਗੂ ਗੱਲ ਫੈਲ ਗਈ ਹੈ ।

ਇਸ ਘਟਨਾ ਨੂੰ ਲੈ ਕੇ ਪੂਰੇ ਸੂਬੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਛਾਪੇ ਨੂੰ ਰਾਜਸੀ ਮਾਹਿਰ ਵੀ ਕਈ ਤਰ੍ਹਾਂ ਦੇ ਅੰਦਾਜ਼ਾ ਲਾ ਰਹੇ ਹਨ  ।ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਛਾਪਾ ਨੇੜੇ ਮਹਾਰਾਜਾ ਦੇ ਮੋਤੀ ਮਹਿਲ ਦੇ ਹੁਕਮਾਂ ਤੋਂ ਬਾਅਦ ਪਿਆ ਹੈ।ਅਜੇ ਇਹ ਗੱਲ ਲੋਕਾਂ ਦੇ ਸਮਝ ਤੋਂ ਬਾਹਰ ਹੈ ਕਿ ਕਾਂਗਰਸ ਦੀ ਸਰਕਾਰ ਨੇ ਆਪਣੇ ਹੀ ਮੇਅਰ ਨੂੰ ਕਿਉਂ ਜ਼ਲੀਲ ਕੀਤਾ?