• Home
  • ਕਿਸੇ ਵੀ ਕਿਸਾਨ ਨੂੰ ਨਹੀਂ ਝਲਣਾ ਪਵੇਗਾ ਬੇਵਕਤੀ ਬਾਰਿਸ਼ ਦਾ ਨੁਕਸਾਨ: ਭਾਰਤ ਭੂਸ਼ਨ ਆਸ਼ੂ

ਕਿਸੇ ਵੀ ਕਿਸਾਨ ਨੂੰ ਨਹੀਂ ਝਲਣਾ ਪਵੇਗਾ ਬੇਵਕਤੀ ਬਾਰਿਸ਼ ਦਾ ਨੁਕਸਾਨ: ਭਾਰਤ ਭੂਸ਼ਨ ਆਸ਼ੂ

ਚੰਡੀਗੜ•, 3 ਮਈ:
ਸੂਬੇ ਵਿੱਚ ਬੀਤੇ ਦਿਨੀਂ ਹੋਈ ਬੇਵਕਤੀ ਤੇ ਅਚਨਚੇਤ ਬਾਰਿਸ਼  ਦੀ  ਭਰਪਾਈ ਯਕੀਨੀ  ਬਨਾਉਣ ਲਈ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕੁਦਰਤ ਵੱਲੋਂ  ਮੌਸਮ ਵਿੱਚ ਆਏ ਇਸ ਅਚਨਚੇਤ ਬਦਲਾਅ ਦੇ ਨੁਕਸਾਨ ਦਾ ਬੋਝ ਕਿਸੇ ਕਿਸਾਨ 'ਤੇ ਨਹੀਂ ਪਵੇਗਾ ਅਤੇ ਅਜਿਹੇ ਸਮੇਂ ਵਿੱਚ ਸਰਕਾਰ ਹਰ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ•ੇਗੀ।
ਸੂਬੇ ਵਿੱਚ ਬੇਰੋਕ ਤੇ ਸੁਚੱਜੇ ਤਰੀਕੇ ਨਾਲ ਫਸਲ ਦੀ ਖ਼ਰੀਦ ਲਈ ਸਰਕਾਰ ਦੇ ਵਾਅਦੇ ਨੂੰ ਦੁਹਰਾਉਂਦਿਆਂ   ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ  ਸਬੰਧਿਤ ਧਿਰਾਂ ਦੇ ਨਾਲ  ਪਰੇਸ਼ਾਨੀ ਮੁਕਤ ਖਰੀਦ ਅਤੇ ਮੰਡੀ  ਚੋਂ ਕਣਕ ਦੇ ਹਰ ਦਾਣੇ ਨੂੰ ਚੁੱਕਣ ਲਈ ਵਚਨਬਧ ਹੈ । ਉਨ•ਾਂ ਕਿਹਾ ਕਿ ਸਰਕਾਰ ਲੇਬਰ ਅਤੇ ਆੜ•ਤੀਆਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਉਨ•ਾਂ ਦੇ ਹਿੱਤਾਂ ਦੀ ਰਾਖੀ ਹਰ ਹੀਲੇ ਕੀਤੀ ਜਾਵੇਗੀ ।
ਉਨ•ਾਂ ਕਿਹਾ ਕਿ ਮੰਡੀ ਬੋਰਡ ਨੂੰ ਮੰਡੀਆਂ ਨੂੰ ਅਪਗ੍ਰੇਡ ਕਰਨ ਅਤੇ ਮੀਂਹ ਤੋਂ ਦੀ ਰਾਖੀ ਨੂੰ ਯਕੀਨੀ ਬਨਾਉਣ ਲਈ ਢੁਕਵੇਂ ਕਦਮ ਚੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ•ਾਂ ਕਿਹਾ ਕਿ ਖਰੀਦ ਏਜੰਸੀਆਂ ਦੇ ਮੈਨੇਜਿੰਗ ਡਾਇਰੈਕਟਰਾਂ ਨੂੰ ਮੀਂਹ ਤੋਂ ਪ੍ਰਭਾਵਿਤ ਹੋਏ  ਜ਼ਿਲਿ•ਆਂ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ ਅਤੇ ਜੇ ਕੋਈ ਮਸਲਾ ਹੈ ਤਾਂ ਜ਼ਿਲ•ਾ ਪ੍ਰਸ਼ਾਸ਼ਨ ਨੂੰ ਸਬੰੰਧਿਤ ਧਿਰਾਂ ਨਾਲ ਬੈਠਕੇ ਨਜਿੱਠਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਹੁਸ਼ਿਆਰਪੁਰ ,ਐਮ. ਡੀ  ਮਾਰਕਫੈਡ ਸ੍ਰੀ ਰਾਹੁਲ ਤਿਵਾੜੀ ਤਰਨਤਾਰਨ ,ਐਮ.ਡੀ ਪਨਸਪ ਸ੍ਰੀ ਅਮਰਪਾਲ ਸਿੰਘ ਫਰੀਦਕੋਟ  ਤੇ ਮੁਕਤਸਰ ,ਐਮ.ਡੀ ਪੰਜਾਬ ਐਗਰੋ ਸ੍ਰੀ ਵਿਕਾਸ ਗਰਗ ਨੇ ਜਲੰਧਰ ਅਤੇ ਐਮ.ਡੀ ਵੇਅਰ• ਹਾਅੂਸਿੰਗ ਸ੍ਰੀ ਐਚ ਐਸ ਬਰਾੜ ਨੇ ਗੁਰਦਾਸਪੁਰ ਦਾ ਦੌਰਾ ਕੀਤਾ।
ਇਸੇ ਦੌਰਾਨ ਖਰੀਦ ਬਾਰੇ ਦੱਸਦੇ ਹੋਏ ਸ੍ਰੀ ਆਸ਼ੂ ਨੇ  ਕਿਹਾ ਕਿ 2 ਮਈ ਤੱਕ 118  ਐਲ.ਐਮ.ਟੀ  ਕਣਕ ਦੀ ਖਰੀਦ ਹੋ ਚੁੱਕੀ ਹੈ ਜਦਕਿ ਪਿਛਲੇ ਸਾਲ ਇਸ ਦਿਨ ਤੱਕ 112 ਐਲ.ਐਮ.ਟੀ. ਕਣਕ ਦੀ ਖਰੀਦ ਹੋਈ ਸੀ। ਉਨ•ਾਂ ਕਿਹਾ ਕਿ ਹੁਣ ਤੱਕ 83 ਐਲ.ਐਮ.ਟੀ  ਕਣਕ ਦੀ ਲਿਫਟਿੰਗ ਹੋ ਚੁੱਕੀ ਹੈ।