• Home
  • ਕਿਸਾਨ ਪਿੰਡਾਂ ਵਿੱਚ ਹੀ ਹੱਟ ਬਣਾ ਕੇ ਸਬਜ਼ੀਆਂ ਤੇ ਦੁੱਧ ਵੇਚਣ -ਰਾਜੇਵਾਲ

ਕਿਸਾਨ ਪਿੰਡਾਂ ਵਿੱਚ ਹੀ ਹੱਟ ਬਣਾ ਕੇ ਸਬਜ਼ੀਆਂ ਤੇ ਦੁੱਧ ਵੇਚਣ -ਰਾਜੇਵਾਲ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦੇਸ਼ ਦੀਆਂ ਹੋਰ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਦੁੱਧ ਅਤੇ ਸਬਜ਼ੀਆਂ ਫਲਾਂ ਦੀ ਸਪਲਾਈ ਬੰਦ ਕੀਤੇ ਜਾਣ ਦੀ ਹੜਤਾਲ ਤੇ ਕੁਝ ਲੋਕਾਂ ਵੱਲੋਂ ਵੇਚਣ ਵਾਲਿਆਂ ਤੋਂ ਫੜ ਕੇ ਧੱਕੇ ਨਾਲ ਸੜਕ ਤੇ ਦੁੱਧ ਡੋਲਨ ਤੇ ਸਬਜ਼ਾਂ ਸੁੱਟਣ ਬਾਰੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਅਜਿਹਾ ਨਾ ਕਰਨ ਸਗੋਂ ਕਿਸਾਨ ਵੀ ਆਪਣੇ ਪਿੰਡਾਂ ਚ ਜਾਂ ਖੇਤਾਂ ਚ ਹੱਟ ਬਣਾ ਕੇ ਸਬਜ਼ੀਆਂ ਤੇ ਦੁੱਧ ਸ਼ਹਿਰ ਦੇ ਲੋਕਾਂ ਨੂੰ ਵੇਚਣ ।