• Home
  • ਕਿਸਾਨਾਂ ਦੀ ਹੜਤਾਲ ਬਨਾਮ ! ਸੜਕਾਂ ਤੇ ਗੁੰਡਾਗਰਦੀ ਦਾ ਨਾਚ

ਕਿਸਾਨਾਂ ਦੀ ਹੜਤਾਲ ਬਨਾਮ ! ਸੜਕਾਂ ਤੇ ਗੁੰਡਾਗਰਦੀ ਦਾ ਨਾਚ

ਚੰਡੀਗੜ੍ਹ (ਖਬਰ ਵਾਲੇ ਬਿਊਰੋ)ਕਿਸਾਨਾਂ ਵੱਲੋਂ ਪੂਰੇ ਭਾਰਤ ਚ ਪਹਿਲੀ ਜੂਨ ਤੋਂ ਦਸ ਜੂਨ ਤੱਕ ਦਿੱਤੇ ਦਿੱਤੇ ਗਏ ਅਨੋਖੇ ਕਿਸਮ ਦੀ ਹੜਤਾਲ ਦੌਰਾਨ ਜਿੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਰੋਟੀਆਂ ਸੇਕਣ ਲੱਗੇ ਹੋਏ ਹਨ ਉੱਥੇ ਬਹੁਤ ਸਾਰੇ ਥਾਈਂ ਇਹ ਦੇਖਣ ਵਿੱਚ ਆਇਆ ਹੈ ਕਿ ਚਿੱਟੇ ਕੁੜਤੇ ਪਜਾਮਿਆਂ ਵਾਲੇ ਪਿੰਡ ਪੱਧਰ ਤੇ ਆਪਣੇ ਆਪ ਨੂੰ ਧਨਾਡ ਕਹਿਣ ਵਾਲੇ ਕਿਸਾਨਾਂ ਦੇ ਮਖੌਟੇ ਹੇਠ ਗੁੰਡਾਗਰਦੀ ਦਾ ਹੁੜਦੰਗ ਮਚਾ ਰਹੇ ਹਨ। ਪਰ ਸਰਕਾਰ ਇਸ ਨੂੰ ਵੇਖਕੇ ਖਾਮੋਸ਼ ਹੈ ।
ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ( ਰਾਜੇਵਾਲ ) ਵੱਲੋਂ ਕੁਝ ਦਿਨ ਪਹਿਲਾਂ ਦੇਸ਼ ਦੀਆਂ ਹੋਰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਪਹਿਲੀ ਮਈ ਤੋਂ ਦਸ ਮਈ ਤੱਕ ਅਨੋਖੀ ਕਿਸਮ ਦੀ ਹੜਤਾਲ ਦਾ ਐਲਾਨ ਕੀਤਾ ਸੀ ਜਿਸ ਵਿੱਚ ਦੁੱਧ ਸਬਜ਼ੀਆਂ ਤੇ ਹੋਰ ਵਸਤੂਆਂ ਦੀ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਮਾਰਕੀਟ ਵਿੱਚ ਲੈ ਕੇ ਨਾ ਜਾਣ। ਜਿਸ ਸਰਕਾਰ ਸੁੱਤੀ ਪਈ ਜਾਗੇਗੀ ਅਤੇ ਕਿਸਾਨਾਂ ਦੀਆਂ ਅਹਿਮ ਮੰਗਾਂ ਵੱਲ ਧਿਆਨ ਦੇਵੇਗੀ ।
ਭਾਵੇਂ ਕੇ ਪਹਿਲੇ ਦਿਨ ਹੜਤਾਲ ਸ਼ੁਰੂ ਹੋਏ ਸੀ ਪਰ ਉਸ ਦਿਨ ਕੁਝ ਇਕ ਦੋ ਥਾਈ ਸਬਜ਼ੀ ਵਿਕਰੇਤਾ ਵਾਲਿਆਂ ਨਾਲ ਘਟਨਾਵਾਂ ਸਾਹਮਣੇ ਆਈਆਂ ਸਨ ਪਰ ਹੁਣ ਹਰ ਸ਼ਹਿਰ ਕਸਬਿਆਂ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਪਹਿਲਾਂ ਤਾਂ ਕਿਸਾਨ ਯੂਨੀਅਨ ਡੈਮੋਕ੍ਰੇਟਿਕ ਢੰਗ ਨਾਲ ਦੁਕਾਨਦਾਰਾਂ ਨੂੰ ਸਮਝਾ ਕੇ ਦੁਕਾਨਾਂ ਬੰਦ ਕਰਵਾਉਂਦੇ ਸਨ ਪਰ ਹੁਣ ਕਿਸਾਨਾਂ ਦੇ ਮਖੌਟੇ ਹੇਠ ਅਜਿਹੇ ਲੋਕ ਅਖਬਾਰਾਂ ਚ ਤੇ ਸੋਸ਼ਲ ਮੀਡੀਆ ਤੇ ਹੀਰੋ ਬਣਨ ਦੇ ਚਾਹਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ ।
ਸੋਸ਼ਲ ਮੀਡੀਆ ਤੇ ਸਬਜ਼ੀਆਂ ਅਤੇ ਤੇਰਵਾਂ ਰਤਨ ਸਮਝੇ ਜਾਂਦੇ ਦੁੱਧ ਨੂੰ ਸੜਕਾਂ ਤੇ ਗਰੀਬ ਲੋਕਾਂ ਦਾ ਡੋਲਣ ਵਾਲੇ ਉਹ ਲੋਕਾਂ ਦੇ ਚਿਹਰੇ ਨੰਗੇ ਹੋਏ ਹਨ ਜਿਨ੍ਹਾਂ ਦਾ ਨਾ ਤਾਂ ਕਿਸਾਨੀ ਨਾਲ ਕੋਈ ਸਬੰਧ ਹੈ ਨਾ ਹੀ ਉਹ ਸਬਜ਼ੀਆਂ ਪੈਦਾ ਕਰਦੇ ਹਨ। ਪਰ ਸੜਕਾਂ ਤੇ ਹੋ ਗੁੰਡਾਗਰਦੀ ਦੇ ਨਾਚ ਪ੍ਰਤੀ ਸਰਕਾਰ ਦੀ ਚੁੱਪੀ ਤੋਂ ਕਈ ਸਵਾਲ ਉੱਠਦੇ ਹਨ ।