• Home
  • ਕਿਰਤੀ ਵਰਗ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਨਿੱਠ ਕੇ ਯਤਨਸ਼ੀਲ਼ ਅਫਸਰਾਂ ਦਾ ਕੀਤਾ ਜਾਵੇਗਾ ਸਨਮਾਨ: ਬਲਬੀਰ ਸਿੰਘ ਸਿੱਧੂ

ਕਿਰਤੀ ਵਰਗ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਨਿੱਠ ਕੇ ਯਤਨਸ਼ੀਲ਼ ਅਫਸਰਾਂ ਦਾ ਕੀਤਾ ਜਾਵੇਗਾ ਸਨਮਾਨ: ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ 18ਮਈ, (ਖ਼ਬਰ ਵਾਲੇ ਬਿਊਰੋ )
“ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਕਦੇ ਵੀ ਭ੍ਰਿਸ਼ਟਾਚਾਰੀ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲਵਾਂਗਾ ਅਤੇ ਤੁਹਾਨੂੰ ਵੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੰਦਾ ਹਾਂ। ਜੋ ਵੀ ਅਫਸਰ ਕਿਰਤੀਆਂ ਭਾਵੇਂ ਉਹ ਉਸਾਰੀ ਕਿਰਤੀ ਹੋਣ ਜਾਂ ਉਦਯੋਗਿਕ ਖੇਤਰ ਨਾਲ ਸਬੰਧਤ ਕਿਰਤੀ, ਦੀਆਂ ਸਮੱਸਿਆਵਾਂ ਸੁਲਝਾਉਣ ਲਈ ਨਿੱਠ ਕੇ ਯਤਨਸ਼ੀਲ ਹੋਣਗੇ ਉਨ•ਾਂ ਅਫਸਰਾਂ ਦਾ ਵਿਭਾਗ ਵੱਲੋਂ ਸਨਮਾਨ ਕੀਤਾ ਜਾਵੇਗਾ।” ਇਹ ਵਿਚਾਰ ਪੰਜਾਬ ਦੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਕਰਿੱਡ ਸੰਸਥਾ ਵਿਖੇ ਕਿਰਤ ਵਿਭਾਗ ਦੇ ਸਮੂਹ ਵਿੰਗਾਂ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ।
ਇੱਕ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮੀਟਿੰਗ ਦੌਰਾਨ ਕਿਰਤ ਮੰਤਰੀ ਨੇ ਵਿਭਾਗ ਦੁਆਰਾ ਕਿਰਤੀ ਵਰਗ ਦੀ ਭਲਾਈ ਹਿੱਤ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵਿਸਥਾਰਿਤ ਜਾਇਜ਼ਾ ਲਿਆ। ਇਸ ਮੌਕੇ ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ ਨੇ ਕਿਰਤ ਮੰਤਰੀ ਨੂੰ ਹਰੇਕ ਸਕੀਮ ਬਾਰੇ ਵੇਰਵੇ ਸਹਿਤ ਜਾਣੂੰ ਕਰਵਾਇਆ ।
ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਨੇ ਅਫਸਰਾਂ ਨੂੰ ਤਰਜੀਹੀ ਅਹੁਦਿਆਂ ਉੱਤੇ ਤਾਇਨਾਤੀ ਹਿੱਤ ਜ਼ੋਰ ਲਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਸਭ ਤਰੱਕੀਆਂ ਤੇ ਤਾਇਨਾਤੀਆਂ ਨਿਰੋਲ ਯੋਗਤਾ ਦੇ ਆਧਾਰ ਉੱਤੇ ਹੋਣਗੀਆਂ ਇਸ ਲਈ ਸਮੂਹ ਅਫਸਰਾਂ ਨੂੰ ਆਪਣੀ ਪੂਰੀ ਸਮਰੱਥਾ ਅਨੁਸਾਰ ਮਿਹਨਤ ਕਰਨੀ ਚਾਹੀਦੀ ਹੈ। ਮੀਟਿੰਗ ਦੌਰਾਨ ਉਨ•ਾਂ ਸਮੂਹ ਅਫਸਰਾਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਪਾਤਰ ਕਿਰਤੀਆਂ ਦਾ ਪੰਜੀਕਰਣ ਨਿਰਧਾਰਿਤ ਸਮੇਂ ਦੇ ਅੰਦਰ ਕੀਤਾ ਜਾਵੇ ਤਾਂ ਜੋ ਵਿਭਾਗ ਦੀਆਂ ਵੱਖੋ-ਵੱਖ ਸਕੀਮਾਂ ਤਹਿਤ ਵਿੱਤੀ ਲਾਭ ਉਨ•ਾਂ ਨੂੰ ਮੁਹੱਈਆ ਕਰਵਾਏ ਜਾ ਸਕਣ ।
ਬੁਲਾਰੇ ਨੇ ਅਗਾਂਹ ਦੱਸਿਆ ਕਿ ਮੀਟਿੰੰਗ ਦੌਰਾਨ ਕਿਰਤ ਮੰਤਰੀ ਦੇ ਧਿਆਨ ਵਿੱਚ ਈਐਸਆਈ ਡਿਸਪੈਂਸਰੀਆਂ ਵਿਖੇ ਸਿਹਤ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਨ ਦੇ ਢਾਂਚੇ ਵਿਚਲੀਆਂ ਖਾਮੀਆਂ ਦਾ ਮਾਮਲਾ ਲਿਆਂਦਾ ਗਿਆ, ਜਿਸ ਉੱਤੇ ਉਨ•ਾਂ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਸੂਬੇ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮੋਹਿੰਦਰਾ ਨਾਲ ਮੁਲਾਕਾਤ ਕਰਕੇ ਇਹ ਮੁੱਦਾ ਚੁੱਕਣਗੇ ਅਤੇ ਈਐਸਆਈ ਡਿਸਪੈਂਸਰੀਆਂ ਵਿਖੇ ਢਾਂਚੇ ਦੇ ਨਵੀਨੀਕਰਨ ਅਤੇ ਲੋੜੀਂਦੀ ਮਾਤਰਾ ਵਿੱਚ ਕਰਮਚਾਰੀ ਤਾਇਨਾਤ ਕਰਨ ਲਈ ਬੇਨਤੀ ਕਰਨਗੇ ਤਾਂ ਜੋ ਕਿਰਤੀ ਵਰਗ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ।
ਇਸ ਮੌਕੇ ਮੀਟਿੰਗ ਵਿੱਚ ਕਿਰਤ ਕਮਿਸ਼ਨਰ, ਪੰਜਾਬ ਸ੍ਰੀ ਟੀ.ਐਸ ਧਾਲੀਵਾਲ, ਵਧੀਕ ਡਾਇਰੈਕਟਰ ਫੈਕਟਰੀਜ਼ ਸ੍ਰੀ ਸੋਢੀ ਮੱਲ, ਵਧੀਕ ਕਿਰਤ ਕਮਿਸ਼ਨਰ ਸ੍ਰੀਮਤੀ ਮੋਨਾ ਪੁਰੀ, ਸੰਯੁਕਤ ਡਾਇਰੈਕਟਰ ਫੈਕਟਰੀਜ਼ ਸ੍ਰੀ ਐਮਪੀ ਬੇਰੀ ਤੋਂ ਇਲਾਵਾ ਸਮੂਹ ਜ਼ਿਲਿ•ਆਂ ਤੋਂ ਲੇਬਰ ਕਮ ਕਨਸਿਲੀਏਸ਼ਨ ਅਫਸਰ, ਸਹਾਇਕ ਡਾਇਰੈਕਟਰ ਫੈਕਟਰੀਜ਼ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਵੀ ਮੌਜੂਦ ਸਨ।