• Home
  • ਕਿਤਾਬ ਦੇ ਮੁੱਦੇ ਤੇ ਕੈਪਟਨ ਆਪਣੇ ਫੈਸਲੇ ਤੋਂ ਪਿੱਛੇ ਹਟੇ- ਪੜਚੋਲ ਲਈ ਬਣਾਈ ਛੇ ਮੈਂਬਰੀ ਕਮੇਟੀ

ਕਿਤਾਬ ਦੇ ਮੁੱਦੇ ਤੇ ਕੈਪਟਨ ਆਪਣੇ ਫੈਸਲੇ ਤੋਂ ਪਿੱਛੇ ਹਟੇ- ਪੜਚੋਲ ਲਈ ਬਣਾਈ ਛੇ ਮੈਂਬਰੀ ਕਮੇਟੀ

ਚੰਡੀਗੜ੍ਹ (ਪਰਮਿੰਦਰ ਸਿੰਘ ਜੱਟਪੁਰੀ)

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਿਆਰਵੀਂ ਅਤੇ ਬਾਰਵੀਂ ਜਮਾਤ ਦੀਆਂ ਕਿਤਾਬਾਂ ਚੋਂ ਪੰਜਾਬ ਦਾ ਇਤਿਹਾਸ ਅਤੇ ਸਿੱਖ ਗੁਰੂਆਂ ਗੁਰੂਆਂ ਨਾਲ ਸਬੰਧਿਤ ਚੈਪਟਰ ਆਪ ਦੇ ਮੁੱਦੇ ਤੇ ਭਖੀ ਪੰਜਾਬ ਦੀ ਸਿਆਸਤ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਕਦਮ ਪਿੱਛੇ ਹਟਦਿਆਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਕਿਤਾਬਾਂ ਦੇ ਮਾਮਲੇ ਤੇ ਇਸ ਦੀ ਪੜਚੋਲ ਕਰਨ ਲਈ ਪੰਜ ਮੈਂਬਰੀ ਕਮੇਟੀ ਨਿਯੁਕਤ ਕਰ ਦਿੱਤੀ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਵਿਚ ਭਾਵੇਂ ਪੰਜਾਬ ਦਾ ਇਤਿਹਾਸ ਬਦਲਨ ਦੇ ਉਨ੍ਹਾਂ ਤੇ ਲਗਾਏ ਗਏ ਦੋਸ਼ਾਂ ਨੂੰ ਵਿਰੋਧੀਆਂ ਦੀ ਬਿਨਾਂ ਵਜ੍ਹਾ ਨੁਕਤਾ ਚੀਨੀ ਦੱਸਿਆ ।ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਛੇ ਮੈਂਬਰੀ ਕਮੇਟੀ ਜਿਨ੍ਹਾਂ ਚ ਪ੍ਰੋਫੈਸਰ ਕਿਰਪਾਲ ਸਿੰਘ ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ ,ਇਸ ਕਮੇਟੀ ਵਿੱਚ ਬਾਕੀ ਪੰਜ ਮੈਂਬਰਾਂ ਚ ਪ੍ਰੋਫੈਸਰ ਜੇ ਐਸ ਗਰੇਵਾਲ ,
ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ,ਪ੍ਰੋਫੈਸਰ ਇੰਦੂ ਬਗਾ ਤੋਂ ਇਲਾਵਾ ਦੋ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੱਖੇ ਗਏ ਹਨ ।ਮੁੱਖ ਮੰਤਰੀ ਨੇ ਇਸ ਸਮੇਂ ਅਕਾਲੀਆਂ ਦੀ ਸਰਕਾਰ ਚ ਸਾਲ ਦੋ ਹਜ਼ਾਰ ਚੌਦਾਂ ਦੌਰਾਨ ਬਣਾਈ ਗਈ ਕਮੇਟੀ ਵੱਲੋਂ ਜਿਹੜੀਆਂ ਜਿਹੜੀਆਂ ਸਿਫਾਰਸ਼ਾਂ ਕਰਕੇ ਇਤਿਹਾਸ ਵਿੱਚ ਅਦਲਾ ਬਦਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੀ ਉਹ ਜਾਂਚ ਕਰਵਾਉਣਗੇ ।
ਮੁੱਖ ਮੰਤਰੀ ਵੱਲੋਂ ਅਚਾਨਕ ਆਪਣੇ ਫੈਸਲੇ ਤੋਂ ਪਿੱਛੇ ਹੱਟਣ ਨਾਲ ਸਿਆਸੀ ਮਾਹਿਰਾਂ ਚ ਤਰ੍ਹਾਂ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ,ਕਿਉਂਕਿ ਮੁੱਖ ਮੰਤਰੀ ਪਹਿਲਾਂ ਆਪਣੇ ਫੈਸਲੇ ਤੇ ਦ੍ਰਿੜ੍ਹ ਸਨ ਜਿਸ ਕਾਰਨ ਉਨ੍ਹਾਂ ਅਕਾਲੀ ਦਲ ਤੇ ਆਮ  ਆਦਮੀ ਪਾਰਟੀ ਵੱਲੋਂ ਕੀਤੀ ਗਈ ਕਿਤਾਬ ਮਸਲੇ ਤੇ ਕੈਪਟਨ ਸਰਕਾਰ ਦੀ ਕੀਤੀ ਗਈ ਸਿਆਸੀ ਘੇਰਾਬੰਦੀ ਦਾ ਜਵਾਬ ਦੇਣ ਲਈ ਆਪਣੇ ਤਿੰਨ ਸੀਨੀਅਰ ਵਜੀਰਾ ਨੂੰ ਹਫ਼ਤਾ ਪਹਿਲਾਂ ਪ੍ਰੈੱਸ ਕਾਨਫਰੰਸ ਕਰਨ ਲਈ ਭੇਜਿਆ ਸੀ ਜੋ ਕਿ ਪੱਤਰਕਾਰਾਂ ਦੇ ਸਵਾਲਾਂ ਦੀ ਬੁਛਾੜ ਦਾ ਜਵਾਬ ਹੀ ਨਹੀਂ ਦੇ ਸਕੇ ।
ਦੂਜੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਦਸ ਮਾਰਚ ਨੂੰ ਅੰਮ੍ਰਿਤਸਰ ਵਿਖੇ ਅਕਾਲੀ ਦਲ ਦੇ ਸਾਰੇ ਵਿੰਗਾਂ ਦੀ ਮੀਟਿੰਗ ਬੁਲਾ ਕੇ  ਕਿਤਾਬ ਦੇ ਮੁੱਦੇ ਤੇ ਕੈਪਟਨ ਸਰਕਾਰ ਵਿਰੁੱਧ ਮੋਰਚਾ ਲਾਉਣ ਦਾ ਐਲਾਨ ਕਰਨ ਲਈ ਬੁਲਾਈ ਗਈ ਸੀ ਅਤੇ ਉੱਥੇ ਹੀ ਅੱਜ ਸ਼੍ਰੋਮਣੀ ਕਮੇਟੀ ਨੇ ਵੀ ਮੀਟਿੰਗ ਕਰਕੇ ਸਰਕਾਰ ਨੂੰ ਦਸ ਦਿਨ ਦਾ ਨੋਟਿਸ ਦੇ ਦਿੱਤਾ
[07/05, 17:19] Parminder Singh Jatpuri: