• Home
  • ਕਾਂਗਰਸ ਸਰਕਾਰ ਕਿਸਾਨਾਂ ਅੱਗੇ ਝੂਠ ਬੋਲ ਰਹੀ ਹੈ ਕਿ ਇਸ ਨੇ ਕੁਰਕੀ ਰੋਕ ਦਿੱਤੀ ਹੈ :ਅਕਾਲੀ ਦਲ

ਕਾਂਗਰਸ ਸਰਕਾਰ ਕਿਸਾਨਾਂ ਅੱਗੇ ਝੂਠ ਬੋਲ ਰਹੀ ਹੈ ਕਿ ਇਸ ਨੇ ਕੁਰਕੀ ਰੋਕ ਦਿੱਤੀ ਹੈ :ਅਕਾਲੀ ਦਲ

ਚੰਡੀਗੜ5 ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਅੱਗੇ ਝੂਠ ਬੋਲ ਰਹੀ ਹੈ ਅਤੇ ਉਹਨਾਂ ਨੂੰ ਧੋਖਾ ਦੇ ਰਹੀ ਹੈ ਕਿ ਇਸ ਨੇ ਬੈਂਕਾਂ ਵੱਲੋਂ ਕਰਜ਼ਿਆਂ ਦੀ ਵਸੂਲੀ ਵਾਸਤੇ ਕੀਤੀ ਜਾਂਦੀ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਬੰਦ ਕਰਵਾ ਦਿੱਤੀ ਹੈ, ਜਦਕਿ ਅਸਲੀਅਤ ਇਹ ਹੈ ਕਿ ਪੰਜਾਬ ਅੰਦਰ ਕੁਰਕੀ ਲਗਾਤਾਰ ਜਾਰੀ ਹੈ। 
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕੱਲ• ਵਾਪਰੀ ਇੱਕ ਦੁਖਦਾਈ ਘਟਨਾ ਵਿਚ ਜਦੋਂ ਬੈਂਕ ਅਧਿਕਾਰੀਆਂ ਨੇ 3 ਲੱਖ ਰੁਪਏ ਦੇ ਬਕਾਇਆ ਕਰਜ਼ੇ ਦੀ ਵਸੂਲੀ ਵਾਸਤੇ ਕਿਸਾਨ ਨਿਰਵੈਰ ਸਿੰਘ ਦੀ ਜ਼ਮੀਨ ਦੀ ਕੁਰਕੀ ਸ਼ੁਰੂ ਕੀਤੀ ਤਾਂ ਕਿਸਾਨ ਦੁਖੀ ਹੋ ਕੇ ਫਾਹਾ ਲੈਣ ਲੱਗਿਆ ਸੀ। ਉਹਨਾਂ ਕਿਹਾ ਕਿ ਇਸ ਨੀਲਾਮੀ ਵਾਸਤੇ ਪਿੰਡ ਵਿਚ ਜਨਤਕ ਨੋਟਿਸ ਵੀ ਲਾਇਆ ਗਿਆ ਸੀ। ਜਦੋਂ ਕਿਸਾਨ ਯੂਨੀਅਨਾਂ ਨੇ ਇਸ ਕੁਰਕੀ ਦਾ ਵਿਰੋਧ ਕੀਤਾ ਤਾਂ ਇਸ ਨੂੰ ਰੋਕ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਵਿਚ ਅਜਿਹੇ ਬਹੁਤ ਸਾਰੇ ਕਿਸਾਨ ਹਨ, ਜਿਹਨਾਂ ਦੇ ਸਿਰਾਂ ਉੱਤੇ ਕੁਰਕੀ ਦੀ ਤਲਵਾਰ ਲਟਕ ਰਹੀ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣਾਂ ਮੌਕੇ ਜ਼ੋਰ ਸੋਥਰ ਨਾਲ ਲਾਏ ਨਾਅਰੇ ' ਕਰਜ਼ਾ ਕੁਰਕੀ ਖ਼ਤਮ, ਫਸਲ ਦੀ ਪੂਰੀ ਰਕਮ' ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਅਤੇ ਜਨਤਕ ਤੌਰ ਤੇ ਐਲਾਨ ਕੀਤਾ ਸੀ ਕਿ ਕਰਜ਼ਾ ਮੋੜਣ ਤੋਂ ਅਸਮਰਥ ਕਿਸਾਨਾਂ ਦੀਆਂ ਜ਼ਮੀਨਾਂ ਦੀ ਨੀਲਾਮੀ ਵਾਸਤੇ ਉਹਨਾਂ ਨੂੰ ਨੋਟਿਸ ਨਹੀਂ ਭੇਜੇ ਜਾ ਰਹੇ ਅਤੇ ਬੈਂਕ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਉਹ ਕਰਜ਼ੇ ਦੀ ਵਸੂਲੀ ਲਈ ਕਿਸਾਨਾਂ ਕੋਲ ਨਾ ਜਾਣ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਮੰਤਰੀ ਮੰਡਲ ਨੇ ਵੀ ਇਸ ਬਾਰੇ ਫੈਸਲਾ ਲਿਆ ਸੀ, ਪਰ ਜ਼ਮੀਨੀ ਪੱਧਰ ਉੱਤੇ ਇਸ ਦੀ ਕੋਈ ਪਾਲਣਾ ਨਹੀਂ ਹੋ ਰਹੀ।
ਸਰਦਾਰ ਬ੍ਰਹਮਪੁਰਾ ਨੇ ਕਿਹਾ ਕਿ ਕਿਸਾਨਾ ਖ਼ਿਲਾਫ ਸ਼ੁਰੂ ਕੀਤੀਆਂ ਕੁਰਕੀਆਂ ਸਾਬਿਤ ਕਰਦੀਆਂ ਹਨ ਕਿ ਇਹ ਸਾਰੇ ਭਰੋਸੇ ਸਿਰਫ ਕਾਗਜ਼ਾਂ ਉੱਤੇ ਰਹਿ ਗਏ ਹਨ ਅਤੇ ਸਰਕਾਰ ਝੂਠ ਬੋਲਦੀ ਆ ਰਹੀ ਸੀ ਕਿ  ਕਿਸਾਨਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਰਾਹੀਂ ਪਿਛਲੇ ਕਰਜ਼ੇ ਵਸੂਲਣ ਵਾਸਤੇ ਕਿਸੇ ਕਿਸਾਨ ਨੂੰ ਕੋਈ ਨੋਟਿਸ ਨਹੀਂ ਭੇਜਿਆ ਗਿਆ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਇਸ ਕੇਸ ਦਾ ਇੱਕ ਹੋਰ ਪੱਖ ਵੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਮੌਜੂਦਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਸ਼ੁਰੂ ਕੀਤੀ ਗਈ ਹੈ, ਇਸ ਤੋਂ ਪਹਿਲਾਂ ਕੁਰਕੀਆਂ ਨਹੀਂ ਸਨ ਹੋਈਆਂ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੱਥ ਦੀ ਖੁਦ ਪੁਸ਼ਟੀ ਕੀਤੀ ਸੀ। ਉਹਨਾਂ ਕਿਹਾ ਕਿ  ਮੁੱਖ ਮੰਤਰੀ ਨੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਵਿਧਾਨ ਸਭਾ ਵਿਚ ਕੁਰਕੀ ਕਲਾਜ਼ ਨੂੰ ਲਾਗੂ ਕੀਤੇ ਜਾਣ ਬਾਰੇ ਪੁੱਛੇ ਇੱਕ ਸੁਆਲ ਦੇ ਜੁਆਬ ਵਿਚ ਕਿਹਾ ਸੀ ਕਿ 1986 ਤੋਂ ਲੈ ਕੇ ਕਦੇ ਇਸ ਕਲਾਜ਼ ਨੂੰ ਲਾਗੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਮਾਮਲਾ ਇਸ ਤਰ•ਾਂ ਹੈ ਅਤੇ ਤੁਸੀਂ ਇਹ ਕਬੂਲ ਵੀ ਕਰ ਚੁੱਕੇ ਹੋ ਤਾਂ ਤੁਸੀਂ ਹੁਣ ਕਿਉਂ ਇਸ ਕਲਾਜ਼  ਨੂੰ ਲਾਗੂ ਕਰ ਰਹੇ ਹੋ ਅਤੇ ਕਰਜ਼ਾ ਦੇਣ ਤੋਂ ਅਸਮਰਥ ਕਿਸਾਨਾਂ ਦੀਆਂ ਸੰਪਤੀਆਂ ਦੀ ਕੁਰਕੀ ਸ਼ੁਰੂ ਕਰਵਾ ਰਹੇ ਹੋ? 
ਸਰਦਾਰ ਬ੍ਰਹਮਪੁਰਾ ਅਤੇ ਸਰਦਾਰ ਵਲਟੋਹਾ ਦੋਵੇਂ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਅੰਦਰ  ਕਿਸੇ ਵੀ ਬੈਂਕ ਅਧਿਕਾਰੀ ਨੂੰ  ਕੁਰਕੀ ਦੀ ਕਾਰਵਾਈ ਸ਼ੁਰੂ ਨਾ ਕਰਨ ਦੇਣ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਵੀ ਕਿਸਾਨਾਂ ਨਾਲ ਡਟ ਕੇ ਖੜ•ਣਗੇ ਅਤੇ ਕਿਸੇ ਵੀ ਸੂਰਤ ਵਿਚ ਕਿਸੇ ਕਿਸਾਨ ਦੀ ਸੰਪਤੀ ਦੀ ਕੁਰਕੀ ਨਹੀਂ ਹੋਣ ਦੇਣਗੇ।