• Home
  • ਕਾਂਗਰਸ ਨੂੰ ਬਾਏ-ਬਾਏ ਕਹਿਣ ਵਾਲੇ ਲਾਲੀ ਪ੍ਰਤੀ ਕਾਂਗਰਸ ਇੱਕਸੁਰ ਨਹੀਂ -ਜਾਖੜ ਨੂੰ ਦੁੱਖ ਹੋਇਆ ,ਰਾਣਾ ਗੁਰਜੀਤ ਨੇ ਸ਼ੁਕਰ ਮਨਾਇਆ

ਕਾਂਗਰਸ ਨੂੰ ਬਾਏ-ਬਾਏ ਕਹਿਣ ਵਾਲੇ ਲਾਲੀ ਪ੍ਰਤੀ ਕਾਂਗਰਸ ਇੱਕਸੁਰ ਨਹੀਂ -ਜਾਖੜ ਨੂੰ ਦੁੱਖ ਹੋਇਆ ,ਰਾਣਾ ਗੁਰਜੀਤ ਨੇ ਸ਼ੁਕਰ ਮਨਾਇਆ

ਚੰਡੀਗੜ੍ਹ 18 ਮਈ (ਪਰਮਿੰਦਰ ਸਿੰਘ ਜੱਟਪੁਰੀ) ਕਾਂਗਰਸ ਦਾ ਪੱਲਾ ਛੱਡ ਕੇ ਅਕਾਲੀ ਦਲ ਚ ਸ਼ਾਮਿਲ ਹੋਏ ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਦੇ ਮਾਮਲੇ ਤੇ ਪੰਜਾਬ ਕਾਂਗਰਸ ਦੀ ਪ੍ਰਤੀਕਿਰਿਆ ਅਲੱਗ -ਅਲੱਗ ਉਸ ਸਮੇਂ ਹੋ ਗਈ੍ ।ਜਦੋਂ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀੇਤ ਸਿੰਘ ਨੇ ਇਹ ਬਿਆਨ ਦਿੱਤਾ ਕਿ ਵਧੀਆ ਹੋਇਆ ,ਸਾਡਾ ਪੱਲਾ ਛੁੱਟ ਗਿਆ । ਰਾਣਾ ਗੁਰਜੀਤ ਸਿੰਘ ਨੇ ਤਾਂ ਇਸ ਸਮੇਂ ਇਹ ਵੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਤੇ ਟਿੱਪਣੀ ਕੀਤੀ ਕਿ ਉਹ ਬੇਅੰਤ ਸਿੰਘ ਦੀ ਸਰਕਾਰ ਮੌਕੇ ਮੰਤਰੀ ਬਣਿਆ ਸੀ। ਪਰ ਉਂਜ ਉਹ ਪੰਜ ਬੰਦੇ ਵੀ ਨਹੀਂ ਇਕੱਠੇ ਕਰ ਸਕਦਾ । ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਗਵਰਨਰ ਹਾਊਸ ਦੇ ਪੱਤਰਕਾਰਾਂ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਬ੍ਰਿਜ ਭੁਪਿੰਦਰ ਸਿੰਘ ਬਹੁਤ ਹੀ ਸੀਨੀਅਰ ਕਾਂਗਰਸੀ ਨੇਤਾ ਸਨ ,ਪਰ ਉਨ੍ਹਾਂ ਨੇ ਯੂਥ ਤੋਂ ਲੈ ਕੇ ਲੰਬਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਵਡਮੁੱਲਾ ਯੋਗਦਾਨ ਪਾਇਆ ਸੀ। ਇਸ ਸਮੇਂ ਸ੍ਰੀ ਜਾਖੜ ਨੇ ਕਿਹਾ ਕਿ ਅਸੀਂ ਪੜਚੋਲ ਕਰਾਂਗੇ, ਕਿ ਉਹ ਕਿਸ ਗੱਲੋਂ ਨਾਰਾਜ਼ ਹੋ ਕੇ ਅਕਾਲੀ ਦਲ ਚ ਚਲੇ ਗਏ ।