• Home
  • ਓ.ਬੀ.ਸੀ ਦੇ ਚੈਅਰਮੈਨ ਟੀ. ਸਾਹੂ ਤੇ ਧਰਮਸੋਤ ਦਾ ਪੱਤਰਕਾਰਾਂ ਵੱਲੋਂ ਬਾਈਕਾਟ

ਓ.ਬੀ.ਸੀ ਦੇ ਚੈਅਰਮੈਨ ਟੀ. ਸਾਹੂ ਤੇ ਧਰਮਸੋਤ ਦਾ ਪੱਤਰਕਾਰਾਂ ਵੱਲੋਂ ਬਾਈਕਾਟ

ਚੰਡੀਗੜ;8 ਮਈ- ਕਾਂਗਰਸ ਦੇ ਓ. ਬੀ. ਸੀ. ਸੈੱਲ ਦੇ ਰਾਸ਼ਟਰੀ ਚੇਅਰਮੈਨ ਟੀ. ਸਾਹੂ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਪ੍ਰੈਸ ਕਾਨਫਰੈਂਸ ਦਾ ਪੱਤਰਕਾਰਾਂ ਨੇ ਉਸ ਸਮੇਂ ਬਾਈਕਾਟ ਕਰ ਦਿੱਤਾ। ਜਦੋਂ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਦੇ ਦਿੱਤੇ ਗਏ ਸਮੇਂ ਉਤੇ ਉਕਤ ਅਾਗੂ ਪ੍ਰੈਸ ਕਾਨਫਰੰਸ ਕਰਨ ਲਈ ਨਹੀਂ ਪੁੱਜੇ, 1 ਘੰਟਾ ਦੇ ਕਰੀਬ ਪੱਤਰਕਾਰ ਬੈਠੇ ਪ੍ਰੈਸ ਕਾਨਫਰੰਸ ਵਾਲੀ ਥਾਂ ਉਤੇ ਦੋਵੇਂ ਆਗੂਆਂ ਨੂੰ ਉਡੀਕ ਦੇ ਰਹੇ। ਪਰ ਦੋਵੇਂ ਓ.ਬੀ.ਸੀ. ਦੇ ਆਗੂ ਕਾਂਗਰਸ ਭਵਨ ਦੇ ਉਪਰ ਹਾਲ ਵਿਚ ਆਪਣੀ ਮੀਟਿੰਗ ਕਰਦੇ ਰਹੇ। ਜਿਸ ਕਾਰਨ ਸਮੂਹ ਪੱਤਰਕਾਰਾਂ ਨੇ ਬਾਇਕਾਟ ਕਰਨ ਦਾ ਫੈਸਲਾ ਕੀਤਾ। ਸੀਨੀਅਰ ਪੱਤਰਕਾਰ ਹਰੀਸ਼ ਚੰਦਰ ਬਾਗਾਂਵਾਲਾ ਨੇ ਕਿਹਾ ਕਿ ਆਗੂਆਂ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ i